ਪੜਚੋਲ ਕਰੋ
BOX OFFICE ’ਤੇ 2.0 ਨੇ ਕੀਤਾ ਤੀਜੇ ਦਿਨ ਧਮਾਕਾ, ਜਾਣੋ ਹੁਣ ਤੱਕ ਦੀ ਕਮਾਈ

ਚੰਡੀਗੜ੍ਹ: ਅਕਸ਼ੈ ਕੁਮਾਰ ਤੇ ਰਜਨੀਕਾਂਤ ਦੀ ਫਿਲਮ 2.0 ਨੇ ਬਾਕਸ ਆਫਿਸ ’ਤੇ ਚੰਗੀ ਕਮਾਈ ਕੀਤੀ ਹੈ। ਰਿਲੀਜ਼ ਦੇ ਤੀਜੇ ਦਿਨ ਫਿਲਮ ਦੀ ਕਮਾਈ ਵਿੱਚ ਭਾਰੀ ਉਛਾਲ ਵੇਖਿਆ ਗਿਆ। ਸਿਰਫ ਹਿੰਦੀ ਵਰਸ਼ਨ ਦੀ ਗੱਲ ਕੀਤੀ ਜਾਏ ਤਾਂ ਤੀਜੇ ਦਿਨ ਫਿਲਮ ਨੇ 25 ਕਰੋੜ ਦੀ ਕਮਾਈ ਕੀਤੀ।
ਪਹਿਲੇ ਦਿਨ ਫਿਲਮ ਨੇ 20.25 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਦੀ ਕਮਾਈ ਵਿੱਚ ਥੋੜ੍ਹੀ ਗਿਰਾਵਟ ਆਈ ਸੀ। ਦੂਜੇ ਦਿਨ ਫਿਲਮ ਨੇ 18 ਕਰੋੜ ਰੁਪਏ ਕਮਾਏ ਪਰ ਹੁਣ ਤੀਜੇ ਦਿਨ ਇਹ ਅੰਕੜਾ ਵਧ ਕੇ 25 ਕਰੋੜ ’ਤੇ ਪਹੁੰਚ ਗਿਆ। ਪਹਿਲੇ ਤਿੰਨਾਂ ਦਿਨਾਂ ਦੀ ਕਮਾਈ ਦੀ ਗੱਲ ਕੀਤੀ ਜਾਏ ਤਾਂ ਹਾਲੇ ਤਕ ਫਿਲਮ ਫਿਲਮ ਨੇ 63.25 ਕਰੋੜ ਰੁਪਏ ਕਮਾਏ ਹਨ। ਛੁੱਟੀ ਵਾਲਾ ਦਿਨ ਹੋਣ ਕਰਕੇ ਚੌਥੇ ਦਿਨ ਹੋਰ ਵਾਧੇ ਦੀ ਗੱਲ ਕੀਤੀ ਜਾ ਰਹੀ ਹੈ।
ਇਸ ਫਿਲਮ ਨੇ ਸਿੜਫ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਰਿਪੋਰਟਾਂ ਮੁਤਾਬਕ ਫਿਲਮ ਪੂਰੇ 7 ਦੇਸ਼ਾਂ ਦੇ ਬਾਕਸ ਆਫਿਸ ’ਤੇ ਰਾਜ ਕਰ ਰਹੀ ਹੈ। ਰਮੇਸ਼ ਬਾਲਾ ਮੁਤਾਬਕ ਇਸ ਸਮੇਂ ਭਾਰਤ ਸਹਿਤ ਫਿਲਮ ਨੇ ਪਾਕਿਸਤਾਨ, ਯੂਏਈ, ਸ੍ਰੀਲੰਕਾ, ਮਲੇਸ਼ੀਆ, ਸਿੰਗਾਪੁਰ ਤੇ ਆਸਟ੍ਰੇਲੀਆ ਦੇ ਬਾਕਸ ਆਫਿਸ ’ਤੇ ਕਬਜ਼ਾ ਕੀਤਾ ਹੈ।#2Point0 jumps on Day 3 [Sat]... Growth on Day 3 [vis-à-vis Day 2]: 23.46%... Circuits that were performing okay/low have picked up... Day 4 [Sun] should witness further growth... Thu 20.25 cr, Fri 18 cr, Sat 25 cr. Total: ₹ 63.25 cr. India biz. Note: HINDI version.
— taran adarsh (@taran_adarsh) December 2, 2018
‘2.0’ ਨੂੰ ਵੱਡੇ ਪੈਮਾਨੇ ’ਤੇ ਪੂਰੀ ਦੁਨੀਆ ਵਿੱਚ ਰਿਲੀਜ਼ ਕੀਤਾ ਗਿਆ ਹੈ। 600 ਕਰੋੜ ਦੇ ਬਜਟ ਦੀ ਇਸ ਫਿਲਮ ਨੇ 370 ਕਰੋੜ ਰੁਪਏ ਰਿਲੀਜ਼ ਤੋਂ ਪਹਿਲਾਂ ਹੀ ਕਮਾ ਲਏ ਸੀ। ਹੁਣ ਰਿਲੀਜ਼ ਹੁੰਦਿਆਂ ਹੀ ਫਿਲਮ ਬਾਕਸ ਆਫਿਸ ’ਤੇ ਚੰਗੇ ਰਿਕਾਰਡ ਬਣਾ ਰਹੀ ਹੈ।#2Point0 No.1 in the Following Countries Box Office - 1st Weekend:
1. #India 2. #Pakistan 3. #UAE 4. #SriLanka 5. #Malaysia 6. #Singapore 7. #Australia — Ramesh Bala (@rameshlaus) December 1, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















