Tania: ਸਿੰਮੀ ਚਾਹਲ ਤੋਂ ਬਾਅਦ ਅਦਾਕਾਰਾ ਤਾਨੀਆ ਦੇ ਨਾਂ 'ਤੇ ਲਾਏ ਗਏ 500 ਬੂਟੇ, ਕੁਦਰਤ ਬਚਾਉਣ ਲਈ ਇਸ NGO ਦੀ ਅਨੋਖੀ ਪਹਿਲ
Save Tress Save Nature: ਸ ਐਨਜੀਓ ਨੇ ਅਦਾਕਾਰਾ ਤਾਨੀਆ ਦੇ ਨਾਮ 'ਤੇ 500 ਬੂਟੇ ਲਾਏ ਹਨ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਰਾਊਂਡਗਲਾਸ ਫਾਊਂਡੇਸ਼ਨ ਦੇ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ।
500 Trees Planted In Tania Name: ਪੰਜਾਬੀ ਅਦਾਕਾਰਾ ਤਾਨੀਆ ਦਾ ਨਾਮ ਸੁਰਖੀਆਂ 'ਚ ਆ ਗਿਆ ਹੈ। ਸਿੰਮੀ ਚਾਹਲ ਤੋਂ ਬਾਅਦ ਅਦਾਕਾਰਾ ਤਾਨੀਆ ਦੇ ਨਾਮ 'ਤੇ 500 ਬੂਟੇ ਲਾਏ ਗਏ ਹਨ। ਹਾਲ ਹੀ 'ਚ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਰਾਊਂਡਗਲਾਸ ਫਾਊਂਡੇਸ਼ਨ ਨਾਮ ਦੀ ਇੱਕ ਐਨਜੀਓ ਨੇ ਪੰਜਾਬੀ ਅਭਿਨੇਤਰੀ ਸਿੰਮੀ ਚਾਹਲ ਦੇ ਨਾਮ 'ਤੇ 500 ਬੂਟਾ ਲਾਇਆ ਸੀ। ਇਸ ਐਨਜੀਓ ਨੇ ਮੁਹਿੰਮ ਚਲਾਈ ਹੋਈ ਹੈ ਕਿ ਜਿਹੜਾ ਵੀ ਕੋਈ ਸੈਲੇਬ੍ਰਿਟੀ ਉਨ੍ਹਾਂ ਦੀਆਂ ਪੋਸਟਾਂ 'ਤੇ ਕਮੈਂਟ ਕਰੇਗਾ, ਉਹ ਉਸ ਦੇ ਨਾਮ 'ਤੇ 500 ਬੂਟੇ ਲਾਉਣਗੇ।
ਹੁਣ ਇਸ ਐਨਜੀਓ ਨੇ ਅਦਾਕਾਰਾ ਤਾਨੀਆ ਦੇ ਨਾਮ 'ਤੇ 500 ਬੂਟੇ ਲਾਏ ਹਨ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਰਾਊਂਡਗਲਾਸ ਫਾਊਂਡੇਸ਼ਨ ਦੇ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕੁੱਝ ਔਰਤਾਂ ਬੂਟੇ ਲਾ ਰਹੀਆਂ ਹਨ ਅਤੇ ਬੋਲ ਰਹੀਆਂ ਹਨ ਕਿ ਉਹ ਤਾਨੀਆਂ ਦੇ ਨਾਮ 'ਤੇ ਲਗਾ ਰਹੀਆਂ ਹਨ। ਐਨਜੀਓ ਨੇ ਇਹ ਵੀਡੀਓ ਸ਼ੇਅਰ ਕਰ ਤਾਨੀਆ ਨੂੰ ਇਸ ';ਚ ਟੈਗ ਵੀ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕੁਦਰਤ ਨੂੰ ਬਚਾਉਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਇਨਸਾਨਾਂ ਨੇ ਆਪਣੇ ਸੁਆਰਥ ਲਈ ਜੰਗਲ ਤੇ ਦਰਖਤ ਵੱਢੇ, ਇਸ ਦੇ ਨਾਲ ਜਾਨਵਰ ਤੇ ਪੰਛੀ ਬੇਘਰ ਹੋਏ ਤੇ ਨਾਲ ਹੀ ਵਾਤਾਵਰਨ ਨੂੰ ਗੰਭੀਰ ਨੁਕਸਾਨ ਹੋਇਆ। ਇਸ ਲਈ ਸਭ ਦਾ ਫਰਜ਼ ਹੈ ਕਿ ਕੁਦਰਤ ਨੂੰ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕ ਅੱਗੇ ਆਉਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।