ਪੜਚੋਲ ਕਰੋ
Advertisement
ਡੱਬੂ ਰਤਨਾਨੀ 'ਤੇ ਫੋਟੋਸ਼ੂਟ ਆਇਡੀਆ ਚੋਰੀ ਕਰਨ ਦੇ ਇਲਜ਼ਾਮ,ਟਰੋਲਰਸ ਨੂੰ ਜਵਾਬ ਦੇਣ ਲਈ ਤੋੜੀ ਚੁੱਪੀ
ਡੱਬੂ ਰਤਨਾਨੀ ਨੇ ਹਾਲ ਹੀ ਵਿੱਚ 2020 ਲਈ ਆਪਣਾ ਕੈਲੰਡਰ ਜਾਰੀ ਕੀਤਾ। ਇਸ ਵਿਚ ਉਹ ਕਿਆਰਾ ਅਡਵਾਨੀ ਦੇ ਟਾਪਲੈਸ ਫੋਟੋ ਨੂੰ ਲੈ ਕੇ ਉਨ੍ਹਾਂ 'ਤੇ ਕਾਫੀ ਇਲਜ਼ਾਮ ਲੱਗ ਰਹੇ ਹਨ। ਇਨ੍ਹਾਂ ਦੋਸ਼ਾਂ 'ਤੇ ਚੁੱਪੀ ਤੋੜਦਿਆਂ ਉਨ੍ਹਾਂ ਟਰੋਲਰਸ ਨੂੰ ਢੁਕਵਾਂ ਜਵਾਬ ਦਿੱਤਾ।
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਹਾਲ ਹੀ 'ਚ 2020 ਲਈ ਆਪਣਾ ਕੈਲੰਡਰ ਜਾਰੀ ਕੀਤਾ ਹੈ। ਇਸ ਵਿੱਚ ਡੱਬੂ ਰਤਨਾਨੀ ਨੇ ਐਕਟਰਸ ਕਿਆਰਾ ਅਡਵਾਨੀ ਦੀ ਫੋਟੋ ਨੂੰ ਲੈ ਕੇ ਸਵਾਲਾਂ ਨਾਲ ਘਿਰ ਗਏ ਸੀ। ਡੱਬੂ ਰਤਾਨੀ 'ਤੇ ਅੰਤਰਰਾਸ਼ਟਰੀ ਫੋਟੋਗ੍ਰਾਫਰ ਮੈਰੀ ਬੁਰਸ਼ ਦੀ ਫੋਟੋ ਤੋਂ ਇਹ ਆਇਡੀਆ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਡੱਬੂ ਰਤਨਾਨੀ ਨੇ ਇਸ 'ਤੇ ਆਪਣੀ ਚੁੱਪੀ ਤੋੜ ਦਿੱਤੀ ਅਤੇ ਟਰੋਲਰਸ ਨੂੰ ਢੁਕਵਾਂ ਜਵਾਬ ਦਿੱਤਾ।
ਡੱਬੂ ਨੇ ਕਿਹਾ ਕਿ ਸਾਲ 2002 ਵਿੱਚ ਆਏ ਆਪਣੇ ਕੈਲੰਡਰ 'ਚ ਉਸਨੇ ਪਹਿਲਾਂ ਹੀ ਅਭਿਨੇਤਰੀ ਤੱਬੂ ਨਾਲ ਇੱਕ ਫੋਟੋਸ਼ੂਟ ਕਰਵਾਇਆ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਫੋਟੋ 2001 ਵਿੱਚ ਲਈ ਗਈ ਸੀ। ਜੋ ਕਿ 2002 ਦੇ ਕੈਲੰਡਰ ਵਿਚ ਜਾਰੀ ਕੀਤਾ ਗਿਆ ਸੀ। ਇਸਦੇ ਨਾਲ ਡੱਬੂ ਦਾ ਕਹਿਣਾ ਹੈ ਕਿ ਜੇ ਉਹ ਦੁਬਾਰਾ ਆਪਣੇ ਕੈਮਰੇ ਦੀ ਵਰਤੋਂ ਕਰ ਸਕਦਾ ਹੈ ਤਾਂ ਫੋਟੋ ਦਾ ਆਈਡੀਆ ਵੀ ਦੁਬਾਰਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਕਿਆਰਾ ਅਡਵਾਨੀ ਦੇ ਪੋਜ਼ ਦੀ ਤੁਲਨਾ ਅੰਤਰਰਾਸ਼ਟਰੀ ਫੋਟੋਗ੍ਰਾਫਰ ਮੈਰੀ ਬੁਰਸ਼ ਦੀ ਫੋਟੋ ਨਾਲ ਕੀਤੀ ਜਾ ਰਹੀ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਪੰਜਾਬ
Advertisement