ਅਦਾਕਾਰ ਸਲਮਾਨ ਖਾਨ ਨੂੰ ਸੱਪ ਨੇ ਡੰਗਿਆ, ਹਸਪਤਾਲ ਦਾਖਲ
'ਏਬੀਪੀ ਨਿਊਜ਼' ਦੇ ਨਵੀਂ ਮੁੰਬਈ ਤੋਂ ਪੱਤਰਕਾਰ ਵਿਨਾਇਕ ਪਾਟਿਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਲਮਾਨ ਖਾਨ ਨੂੰ ਬਿਨਾਂ ਜ਼ਹਿਰ ਵਾਲੇ ਸੱਪ (Snake Bites Salman Khan) ਨੇ ਡੰਗ ਲਿਆ ਹੈ।
Snake Bites Salman Khan: ਬਾਲੀਵੁੱਡ ਅਦਾਕਾਰ ਸਲਮਾਨ ਖਾਨ (Salman Khan) ਨੂੰ ਸੱਪ ਨੇ ਡੰਗ ਲਿਆ ਹੈ। ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਪਨਵੇਲ ਦੇ ਫਾਰਮ ਹਾਊਸ (Salman Khan Farmhouse) 'ਤੇ ਸਲਮਾਨ ਖਾਨ ਨੂੰ ਸੱਪ ਨੇ ਡੰਗ ਲਿਆ। ਸੱਪ ਜ਼ਹਿਰੀਲਾ ਨਹੀਂ ਸੀ, ਇਸ ਲਈ ਉਹ ਠੀਕ ਹਨ।
'ਏਬੀਪੀ ਨਿਊਜ਼' ਦੇ ਨਵੀਂ ਮੁੰਬਈ ਤੋਂ ਪੱਤਰਕਾਰ ਵਿਨਾਇਕ ਪਾਟਿਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਲਮਾਨ ਖਾਨ ਨੂੰ ਬਿਨਾਂ ਜ਼ਹਿਰ ਵਾਲੇ ਸੱਪ (Snake Bites Salman Khan) ਨੇ ਡੰਗ ਲਿਆ ਹੈ। ਇਸ ਲਈ ਦਬੰਗ ਖਾਨ 'ਤੇ ਇਸ ਦਾ ਜ਼ਿਆਦਾ ਅਸਰ ਨਹੀਂ ਹੋਇਆ। ਸੱਪ ਦੇ ਡੰਗਣ ਤੋਂ ਬਾਅਦ ਸਲਮਾਨ ਖਾਨ ਨੂੰ ਨਵੀਂ ਮੁੰਬਈ ਦੇ ਕਾਮੋਠੇ ਇਲਾਕੇ ਦੇ ਐਮਜੀਐਮ (ਮਹਾਤਮਾ ਗਾਂਧੀ ਮਿਸ਼ਨ) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਲਾਜ ਤੋਂ ਬਾਅਦ ਸਲਮਾਨ ਖਾਨ ਅੱਜ ਸਵੇਰੇ 9 ਵਜੇ ਆਪਣੇ ਪਨਵੇਲ ਫਾਰਮ ਹਾਊਸ ਪਰਤ ਗਏ। ਸਲਮਾਨ ਖਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਹ ਜਲਦੀ ਠੀਕ ਹੋ ਰਹੇ ਹਨ। ਫਿਲਹਾਲ ਸਲਮਾਨ ਖਾਨ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਫਿਲਹਾਲ ਸਲਮਾਨ ਖਾਨ ਆਪਣੇ ਫਾਰਮ ਹਾਊਸ 'ਤੇ ਹਨ।
ਇਹ ਵੀ ਪੜ੍ਹੋ : IND vs SA: ਵਿਰਾਟ ਫਾਰਮ 'ਚ ਕਦੋਂ ਵਾਪਸੀ ਕਰਨਗੇ? ਬਚਪਨ ਦੇ ਕੋਚ ਨੇ ਜਵਾਬ ਦਿੱਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin