IND vs SA: ਵਿਰਾਟ ਫਾਰਮ 'ਚ ਕਦੋਂ ਵਾਪਸੀ ਕਰਨਗੇ? ਬਚਪਨ ਦੇ ਕੋਚ ਨੇ ਜਵਾਬ ਦਿੱਤਾ
ਰਾਜਕੁਮਾਰ ਸ਼ਰਮਾ (Rajkumar Sharma) ਨੇ ਕਿਹਾ ਹੈ ਕਿ ਵਿਰਾਟ ਨੇ ਪਿਛਲੇ ਦੱਖਣੀ ਅਫਰੀਕਾ ਦੌਰੇ 'ਚ ਸੈਂਚੁਰੀਅਨ ਟੈਸਟ 'ਚ ਜ਼ਬਰਦਸਤ ਪਾਰੀ ਖੇਡੀ ਸੀ। ਮੈਨੂੰ ਉਮੀਦ ਹੈ ਕਿ ਉਹ ਇਕ ਵਾਰ ਫਿਰ ਉਹੀ ਪਾਰੀ ਖੇਡਣਗੇ।
IND vs SA: ਵਿਰਾਟ ਕੋਹਲੀ (Virat Kohli) ਲੰਬੇ ਸਮੇਂ ਤੋਂ ਫਾਰਮ ਤੋਂ ਬਾਹਰ ਚੱਲ ਰਹੇ ਹਨ। ਉਹ ਪਿਛਲੇ 2 ਸਾਲਾਂ ਤੋਂ ਟੈਸਟ ਮੈਚ 'ਚ ਪੂਰੀ ਤਰ੍ਹਾਂ ਫਲਾਪ ਰਹੇ ਹਨ। ਇਨ੍ਹਾਂ 2 ਸਾਲਾਂ 'ਚ ਉਨ੍ਹਾਂ 13 ਟੈਸਟ ਮੈਚਾਂ 'ਚ ਸਿਰਫ 599 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇੱਕ ਵੀ ਸੈਂਕੜਾ ਨਹੀਂ ਲੱਗਾ। ਹੁਣ ਉਨ੍ਹਾਂ ਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ (Rajkumar Sharma) ਨੇ ਇੱਕ ਬਿਆਨ 'ਚ ਕਿਹਾ ਹੈ ਕਿ ਵਿਰਾਟ ਜਲਦ ਹੀ ਆਪਣੀ ਲੈਅ 'ਚ ਨਜ਼ਰ ਆਉਣਗੇ।
ਰਾਜਕੁਮਾਰ ਸ਼ਰਮਾ (Rajkumar Sharma) ਨੇ ਕਿਹਾ ਹੈ ਕਿ ਵਿਰਾਟ ਨੇ ਪਿਛਲੇ ਦੱਖਣੀ ਅਫਰੀਕਾ ਦੌਰੇ 'ਚ ਸੈਂਚੁਰੀਅਨ ਟੈਸਟ 'ਚ ਜ਼ਬਰਦਸਤ ਪਾਰੀ ਖੇਡੀ ਸੀ। ਮੈਨੂੰ ਉਮੀਦ ਹੈ ਕਿ ਉਹ ਇਕ ਵਾਰ ਫਿਰ ਉਹੀ ਪਾਰੀ ਖੇਡਣਗੇ। ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਉਸਦੀ ਲੈਅ ਵਿੱਚ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕ ਜਲਦੀ ਹੀ ਇਸ ਸੀਰੀਜ਼ 'ਚ ਆਪਣੇ ਪੁਰਾਣੇ ਵਿਰਾਟ ਨੂੰ ਦੇਖਣਗੇ। ਵਿਰਾਟ ਇੱਕ ਸਮਝਦਾਰ ਆਦਮੀ ਹੈ। ਉਹ ਲੰਬੇ ਸਮੇਂ ਤੋਂ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਨ ਤੇ ਉਹ ਆਪਣੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਭਾਵੁਕ ਹਨ।
ਰਾਜਕੁਮਾਰ ਸ਼ਰਮਾ ਨੇ ਟੀਮ ਇੰਡੀਆ 'ਚ ਰਹਾਣੇ ਅਤੇ ਪੁਜਾਰਾ ਦੇ ਆਊਟ ਆਫ ਫਾਰਮ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਪੁਜਾਰਾ ਤੇ ਰਹਾਣੇ ਵਿੱਚੋਂ ਟੀਮ ਇੰਡੀਆ ਦੇ ਕਿਸ ਖਿਡਾਰੀ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਜਾਵੇ। ਨੌਜਵਾਨ ਖਿਡਾਰੀ ਸ਼੍ਰੇਅਸ ਅਈਅਰ ਨੇ ਡੈਬਿਊ ਟੈਸਟ 'ਚ ਸੈਂਕੜੇ ਦੇ ਬਾਅਦ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਅਜਿਹੇ 'ਚ ਇਨ੍ਹਾਂ ਦੋਵਾਂ ਸੀਨੀਅਰ ਖਿਡਾਰੀਆਂ 'ਤੇ ਕਾਫੀ ਦਬਾਅ ਹੋਵੇਗਾ।
ਰਾਜਕੁਮਾਰ ਸ਼ਰਮਾ (Rajkumar Sharma) ਨੇ ਇਹ ਵੀ ਕਿਹਾ ਕਿ ਟੀਮ ਇੰਡੀਆ ਕੋਲ ਦੱਖਣੀ ਅਫਰੀਕਾ 'ਚ ਸੀਰੀਜ਼ ਜਿੱਤਣ ਦਾ ਚੰਗਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਦੱਖਣੀ ਅਫਰੀਕਾ 'ਚ ਕੋਈ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਇਸ ਵਾਰ ਵੀ ਦੱਖਣੀ ਅਫਰੀਕਾ ਦੀ ਗੇਂਦਬਾਜ਼ੀ ਕਾਫੀ ਮਜ਼ਬੂਤ ਹੈ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਟੀਮ ਇੰਡੀਆ ਇਸ ਵਾਰ ਦੱਖਣੀ ਅਫਰੀਕਾ 'ਚ ਪਹਿਲੀ ਸੀਰੀਜ਼ ਜਿੱਤ ਸਕਦੀ ਹੈ।
ਇਹ ਵੀ ਪੜ੍ਹੋ : ਪੁਲਿਸ 'ਤੇ ਇੰਤਰਾਜ਼ਯੋਗ ਬਿਆਨ ਦੇ ਬੁਰੇ ਫਸੇ ਨਵਜੋਤ ਸਿੱਧੂ, ਚੰਡੀਗੜ੍ਹ ਦੇ DSP ਦੀ ਚੁਣੌਤੀ-ਅਸੀਂ ਸੁਰੱਖਿਆ ਨਾ ਦੇਈਏ ਤਾਂ…
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904