ਪੁਲਿਸ 'ਤੇ ਇੰਤਰਾਜ਼ਯੋਗ ਬਿਆਨ ਦੇ ਬੁਰੇ ਫਸੇ ਨਵਜੋਤ ਸਿੱਧੂ, ਚੰਡੀਗੜ੍ਹ ਦੇ DSP ਦੀ ਚੁਣੌਤੀ-ਅਸੀਂ ਸੁਰੱਖਿਆ ਨਾ ਦੇਈਏ ਤਾਂ…
ਡੀਐਸਪੀ ਦਿਲਸ਼ੇਰ ਚੰਦੇਲ ਨੇ ਸਿੱਧੂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਿਆਸਤ ਦੀ ਰੰਗਤ 'ਚ ਨਾ ਡੁੱਬੋ ਏਨਾ ਕਿ ਵੀਰਾਂ ਦੀ ਸ਼ਹਾਦਤ ਵੀ ਨਜ਼ਰ ਨਾ ਆਵੇ।
ਰਵਨੀਤ ਕੌਰ ਦੀ ਰਿਪੋਰਟ : ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਡੀਐਸਪੀ ਦਿਲਸ਼ੇਰ ਚੰਦੇਲ ਨੇ ਸਿੱਧੂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਿਆਸਤ ਦੀ ਰੰਗਤ 'ਚ ਨਾ ਡੁੱਬੋ ਏਨਾ ਕਿ ਵੀਰਾਂ ਦੀ ਸ਼ਹਾਦਤ ਵੀ ਨਜ਼ਰ ਨਾ ਆਵੇ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੁਝ ਦਿਨ ਪਹਿਲਾਂ ਇੱਕ ਰੈਲੀ 'ਚ ਪੁਲਿਸ ਨੂੰ ਲੈ ਕੇ ਇੰਤਰਾਜ਼ਯੋਗ ਬਿਆਨ ਦਿੱਤਾ ਸੀ। ਇਸ ਦੀ ਡੀਐਸਪੀ ਨੇ ਕਿਹਾ ਬੜੀ ਸ਼ਰਮਨਾਕ ਗੱਲ ਹੈ ਕਿ ਇੰਨੇ ਸੀਨੀਅਰ ਲੀਡਰ ਆਪਣੀ ਹੀ ਫੋਰਸ ਬਾਰੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਨ।
ਉਨ੍ਹਾਂ ਦੀ ਬੇਇੱਜਤੀ ਕਰ ਰਹੇ ਹਨ। ਇਹੀ ਫੋਰਸ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ 10 ਤੋਂ 20 ਪੁਲਿਸਕਰਮੀਆਂ ਨੂੰ ਲੈ ਕੇ ਘੁੰਮਦੇ ਹਨ। ਜੇਕਰ ਅਜਿਹੀ ਗੱਲ ਹੈ ਤਾਂ ਉਹ ਸੁਰੱਖਿਆ ਵਾਪਸ ਕਰ ਦੇਣ। ਉਨ੍ਹਾਂ ਨੇ ਅੱਗੇ ਕਿਹਾ ਕਿ ਇਕ ਰਿਕਸ਼ਾ ਵਾਲਾ ਵੀ ਬਿਨਾਂ ਪੁਲਿਸ ਫੋਰਸ ਦੇ ਇਨ੍ਹਾਂ ਦੀ ਸੁਣਦਾ।
ਦਿਲਸ਼ੇਰ ਨੇ ਅੱਗੇ ਕਿਹਾ ਕਿ ਉਹ ਦੇਸ਼ਭਰ ਦੀ ਪੁਲਿਸ ਵੱਲੋਂ ਸਿੱਧੂ ਦੇ ਬਿਆਨ ਦੀ ਨਿੰਦਾ ਕਰਦੇ ਹਨ। ਪੁਲਿਸਕਰਮੀਆਂ ਦੀ ਵੀ ਗਰਿਮਾ ਹੈ। ਜਿਸ ਨੂੰ ਬਰਕਰਾਰ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਦੂਜੇ ਪਾਸੇ DSP ਦਿਲਸ਼ੇਰ ਸਿੰਘ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਲੋਕਾਂ ਨੇ ਕਾਂਗਰਸ ਆਗੂ ਸਿੱਧੂ ਨੂੰ ਜਮ ਕੇ ਖਰੀ ਖੋਟੀ ਸਣਾਈ। ਲੋਕਾਂ ਨੇ ਡੀਐਸਪੀ ਦਿਲਸ਼ੇਰ ਸਿੰਘ ਦਾ ਸਮਰਥਨ ਕਰਦੇ ਹੋਏ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਬ੍ਰਿਟਿਸ਼ ਸਰਕਾਰ ਨੇ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin