ਸਾਲਾਂ ਤੋਂ ਮਾਂ ਬਣਨ ਲਈ ਤੜਫ ਰਹੀ ਸੀ ਅੰਮ੍ਰਿਤਾ ਰਾਓ , ਸਰੋਗੇਸੀ 'ਚ ਗੁਆਚਿਆ ਬੱਚਾ, ਫਿਰ ਇੰਝ ਘਰ ਆਈਆਂ ਖੁਸ਼ੀਆਂ
Amrita Rao: ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਅਤੇ ਆਰਜੇ ਅਨਮੋਲ ਦੀ ਲਵ ਸਟੋਰੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ ਪਰ ਦੋਵਾਂ ਨੇ ਹਮੇਸ਼ਾ ਇਸ ਨੂੰ ਸੀਕ੍ਰੇਟ ਹੀ ਰੱਖਿਆ।
Amrita Rao: ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਅਤੇ ਆਰਜੇ ਅਨਮੋਲ ਦੀ ਲਵ ਸਟੋਰੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ ਪਰ ਦੋਵਾਂ ਨੇ ਹਮੇਸ਼ਾ ਇਸ ਨੂੰ ਸੀਕ੍ਰੇਟ ਹੀ ਰੱਖਿਆ। ਹਾਲਾਂਕਿ ਹੁਣ ਦੋਵੇਂ ਸ਼ੋਅ ਕਪਲ ਆਫ ਥਿੰਗਜ਼ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੀ ਖੂਬਸੂਰਤ ਜ਼ਿੰਦਗੀ ਸ਼ੇਅਰ ਕਰ ਰਹੇ ਹਨ। ਹੁਣ ਤੱਕ ਦੋਵੇਂ ਆਪਣੀ ਲਵ ਸਟੋਰੀ ਅਤੇ ਵਿਆਹ ਨਾਲ ਜੁੜੀਆਂ ਕਈ ਕਹਾਣੀਆਂ ਸ਼ੇਅਰ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਕਿੱਸਾ ਅਭਿਨੇਤਰੀ ਦੀ ਸਰੋਗੇਸੀ ਨਾਲ ਵੀ ਜੁੜਿਆ ਹੋਇਆ ਹੈ।
ਦਰਅਸਲ, ਹਾਲ ਹੀ 'ਚ ਅੰਮ੍ਰਿਤਾ ਰਾਓ ਨੇ ਆਪਣੇ ਪ੍ਰੈਗਨੈਂਸੀ ਸੰਘਰਸ਼ 'ਤੇ ਬੋਲਦੇ ਹੋਏ ਦੱਸਿਆ ਹੈ ਕਿ ਕਿਵੇਂ ਉਹ ਅਤੇ ਉਨ੍ਹਾਂ ਦੇ ਪਤੀ 4 ਸਾਲ ਤੋਂ ਬੱਚੇ ਲਈ ਕੋਸ਼ਿਸ਼ ਕਰ ਰਹੇ ਸਨ ਪਰ ਅਦਾਕਾਰਾ ਗਰਭਵਤੀ ਨਹੀਂ ਹੋ ਸਕੀ। ਉਸ ਨੇ ਦੱਸਿਆ ਕਿ ਕਿਵੇਂ ਉਸ ਨੇ ਮਾਂ ਬਣਨ ਲਈ ਕਈ ਚੀਜ਼ਾਂ ਦਾ ਸਹਾਰਾ ਲਿਆ ਅਤੇ ਬੱਚੇ ਲਈ ਉਹ ਕਿੰਨੇ ਸਾਲਾਂ ਤੋਂ ਦੁੱਖ ਝੱਲ ਰਹੀ ਹੈ। ਅੰਮ੍ਰਿਤਾ ਨੇ ਦੱਸਿਆ ਕਿ ਗਰਭ ਧਾਰਨ ਨਾ ਕਰ ਸਕਣ ਕਾਰਨ ਉਸ ਨੇ ਹੋਰ ਵਿਕਲਪਾਂ ਵੱਲ ਵੀ ਧਿਆਨ ਦਿੱਤਾ। ਜਿਵੇਂ IUI, ਸਰੋਗੇਸੀ, IVF, ਹੋਮਿਓਪੈਥੀ, ਆਯੁਰਵੇਦ।
ਇਸ ਦੌਰਾਨ ਉਸ ਨੇ ਇਕ ਹੈਰਾਨੀਜਨਕ ਖੁਲਾਸਾ ਵੀ ਕੀਤਾ ਅਤੇ ਦੱਸਿਆ ਕਿ ਦੋਵਾਂ ਨੇ ਕਈ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਇੰਟਰਵਿਊ ਵੀ ਕੀਤੀ, ਜੋ ਸਾਡੇ ਬੱਚੇ ਨੂੰ ਆਪਣੀ ਕੁੱਖ ਵਿਚ ਪਾਲਣਗੀਆਂ। ਫਿਰ ਦੋਵੇਂ ਸਰੋਗੇਸੀ ਪ੍ਰਕਿਰਿਆ ਤੋਂ ਖੁਸ਼ਖਬਰੀ ਦਾ ਇੰਤਜ਼ਾਰ ਕਰ ਰਹੇ ਸਨ। ਉਸ ਅਨੁਸਾਰ ਇੱਕ ਦਿਨ ਅਚਾਨਕ ਫ਼ੋਨ ਆਇਆ ਕਿ ਸਾਡਾ ਬੱਚਾ ਨਹੀਂ ਰਿਹਾ। ਸਰੋਗੇਸੀ ਅਸਫਲ ਰਹੀ। ਫਿਰ ਅਸੀਂ ਨਿਰਾਸ਼ ਹੋ ਗਏ ਅਤੇ ਅਸੀਂ ਇੱਕ ਬ੍ਰੇਕ ਲਿਆ ਅਤੇ ਸੋਚਿਆ ਕਿ ਅਸੀਂ ਫਿਲਹਾਲ ਕੁਝ ਨਹੀਂ ਕਰਨਾ ਹੈ। ਸਾਰੀਆਂ ਤਕਨੀਕਾਂ ਅਪਣਾਉਣ ਤੋਂ ਬਾਅਦ ਵੀ ਜਦੋਂ ਦੋਵੇਂ ਸਫ਼ਲ ਨਾ ਹੋਏ ਤਾਂ ਪਤੀ-ਪਤਨੀ ਨੇ ਪ੍ਰਮਾਤਮਾ ਦੇ ਦਰ ਤੋਂ ਸੁੱਖਣਾ ਮੰਗੀ।
ਫਿਰ ਇਸ ਤਰ੍ਹਾਂ ਘਰ ਆਈਆਂ ਖੁਸ਼ੀਆਂ
ਜਨਵਰੀ 2020 ਵਿੱਚ ਇਸ ਸਾਰੇ ਤਣਾਅ ਨੂੰ ਦੂਰ ਕਰਨ ਲਈ, ਅਸੀਂ ਛੁੱਟੀਆਂ ਦੀ ਯੋਜਨਾ ਬਣਾਈ। ਅਸੀਂ ਇੱਕ ਆਮ ਜੀਵਨ ਸ਼ੁਰੂ ਕੀਤਾ. ਫਿਰ ਅਚਾਨਕ ਇੱਕ ਦਿਨ ਮੈਂ ਬੇਬੀ ਕੰਸੀਵ ਕੀਤਾ । ਉਹਨਾਂ ਕਿਹਾ ਕਿ , ਸਾਡੀ ਕਿਸਮਤ ਵਿੱਚ ਜੋ ਲਿਖਿਆ ਹੈ, ਉਹ ਸਾਨੂੰ ਮਿਲ ਗਿਆ ਹੈ । ਕੋਈ IVF, ਕੋਈ ਦਵਾਈ, ਕੁਝ ਵੀ ਰਾਸ ਨਹੀਂ ਆਇਆ, ਪਰ ਇਹ ਰੱਬ ਦੀ ਮੇਹਰ ਸੀ ਕਿ 11 ਮਾਰਚ 2020 ਨੂੰ ਉਹਨਾਂ ਪ੍ਰੈਗਨੈਂਟ ਹੋਣ ਬਾਰੇ ਪਤਾ ਲੱਗਾ। ਦੱਸਣਯੋਗ ਹੈ ਕਿ 1 ਨਵੰਬਰ 2020 ਨੂੰ ਅਦਾਕਾਰਾ ਆਪਣੇ ਬੇਟੇ ਵੀਰ ਦੀ ਮਾਂ ਬਣੀ ਸੀ।