ਸੋਨਮ ਬਾਜਵਾ ਨੇ ਕਿਹਾ- 'ਸਾਰਾ-ਅਨੰਨਿਆ ਕਰਨ ਜੌਹਰ ਦੇ ਘਰ ਜਾ ਸਕਦੀਆਂ, ਆਡੀਸ਼ਨ ਦੇ ਸਕਦੀਆਂ, ਮੌਕਾ ਮਿਲੇ ਤਾਂ...'
ਸੋਨਮ ਬਾਜਵਾ ਨੇ ਕਰਨ ਜੌਹਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਕਰਨ ਜੌਹਰ ਦੇ ਘਰ ਜਾ ਕੇ ਆਡੀਸ਼ਨ ਦੇ ਸਕਦੀ ਹਾਂ, ਚੀਜ਼ਾਂ ‘ਤੇ ਡਿਸਕਸ਼ਨ ਕਰ ਸਕਦੀ ਹਾਂ। ਜੇਕਰ ਮੈਨੂੰ ਇਦਾਂ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਕਰਨਾ ਚਾਹੁਣਗੇ।

Actress Sonam Bajwa News: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਸੋਨਮ ਦੀ ਐਕਟਿੰਗ ਦੇ ਫੈਨਸ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸੋਨਮ ਬਾਜਵਾ ਦੀ ਅਗਲੀ ਫਿਲਮ ਗੋਡੇ ਗੋਡੇ ਚਾਅ ਆ ਰਹੀ ਹੈ, ਜਿਸ ਦੀ ਪ੍ਰਮੋਸ਼ਨ ਲਈ ਅਦਾਕਾਰਾ ਕਾਫੀ ਰੁੱਝੀ ਹੋਈ ਹੈ। ਸੋਨਮ ਬਾਜਵਾ ਨੇ ਤੇਲਗੂ ਅਤੇ ਤਾਮਿਲ ਇੰਡਸਟਰੀਜ਼ ਵਿੱਚ ਕੰਮ ਕੀਤਾ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੋਨਮ ਬਾਜਵਾ ਨੇ ਅਨੰਨਿਆ ਪਾਂਡੇ ਅਤੇ ਸਾਰਾ ਅਲੀ ਖਾਨ ਬਾਰੇ ਕਿਹਾ ਕਿ ਮੈਂ ਕਰਨ ਜੌਹਰ ਦੇ ਘਰ ਜਾ ਕੇ ਉਨ੍ਹਾਂ ਨਾਲ ਆਡੀਸ਼ਨ ਬਾਰੇ ਗੱਲ ਕਰ ਸਕਦੀ ਹਾਂ।
ਇਕ ਇੰਟਰਵਿਊ ਦੌਰਾਨ ਜਦੋਂ ਸੋਨਮ ਬਾਜਵਾ ਤੋਂ ਪੁੱਛਿਆ ਗਿਆ ਕਿ ਜੇਕਰ ਉਸ ਨੇ ਸਾਰਾ ਅਲੀ ਖਾਨ ਅਤੇ ਅਨਨਿਆ ਪਾਂਡੇ ਤੋਂ ਕੁਝ ਚੋਰੀ ਕਰਨਾ ਹੈ ਤਾਂ ਉਹ ਕੀ ਚੋਰੀ ਕਰਨਾ ਚਾਹੇਗੀ। ਇਸ ਸਵਾਲ ਦੇ ਜਵਾਬ 'ਚ ਸੋਨਮ ਬਾਜਵਾ ਨੇ ਪਹਿਲਾਂ ਤਾਂ ਕੁਝ ਨਹੀਂ ਕਿਹਾ। ਬਾਅਦ 'ਚ ਕਰਨ ਜੌਹਰ ਦਾ ਜ਼ਿਕਰ ਕਰਦੇ ਹੋਏ ਸੋਨਮ ਨੇ ਕਿਹਾ ਕਿ ਮੈਂ ਕਰਨ ਜੌਹਰ ਦੇ ਘਰ ਜਾ ਕੇ ਆਡੀਸ਼ਨ ਦੇ ਸਕਦੀ ਹਾਂ, ਇਨ੍ਹਾਂ ਗੱਲਾਂ 'ਤੇ ਚਰਚਾ ਕਰ ਸਕਦੀ ਹਾਂ। ਇਸ ਤੋਂ ਇਲਾਵਾ ਸੋਨਮ ਬਾਜਵਾ ਨੇ ਕਿਹਾ ਕਿ ਜੇਕਰ ਉਸ ਨੂੰ ਵੀ ਅਜਿਹਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਅਜਿਹਾ ਕਰਨਾ ਪਸੰਦ ਕਰੇਗੀ।
ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਟਰੇਲਰ ਰਿਲੀਜ਼, ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਜਿੱਤਣਗੀਆਂ ਦਿਲ
ਆਦਿਤਿਆ ਰਾਏ ਕਪੂਰ ਨੂੰ ਲੈ ਕੇ ਕਹੀ ਇਹ ਗੱਲ
ਇਸ ਤੋਂ ਇਲਾਵਾ ਸੋਨਮ ਬਾਜਵਾ ਨੇ ਅਦਾਕਾਰ ਆਦਿਤਿਆ ਰਾਏ ਕਪੂਰ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸੋਨਮ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਅਤੇ ਆਦਿਤਿਆ ਪਰਦੇ 'ਤੇ ਚੰਗੇ ਲੱਗ ਸਕਦੇ ਹਾਂ। ਮੈਨੂੰ ਸੱਚਮੁੱਚ ਉਨ੍ਹਾਂ ਦੀ ਫਿਲਮ ਆਸ਼ਿਕੀ-2 ਪਸੰਦ ਹੈ ਅਤੇ ਮੈਂ ਇੱਕ ਹਾਰਡ ਰੋਮਾਂਟਿਕ ਹਾਂ। ਮੈਨੂੰ ਉਮੀਦ ਹੈ ਕਿ ਅਜਿਹਾ ਜਲਦੀ ਹੀ ਹੋਵੇ। ਸੋਨਮ ਬਾਜਵਾ ਦੀਆਂ ਫਿਲਮਾਂ ਤੋਂ ਇਲਾਵਾ, ਉਹ ਅਕਸ਼ੈ ਕੁਮਾਰ ਦੇ ਨਾਲ ਉਸ ਦੇ ਯੂਐਸ ਟੂਰ 'ਦਿ ਐਂਟਰਟੇਨਰਜ਼' ਦਾ ਵੀ ਹਿੱਸਾ ਰਹੀ ਹੈ। ਇਸ ਟੂਰ 'ਚ ਸੋਨਮ ਤੋਂ ਇਲਾਵਾ ਮੌਨੀ ਰਾਏ ਅਤੇ ਦਿਸ਼ਾ ਪਟਨੀ ਵੀ ਸ਼ਾਮਲ ਸਨ। ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਵੀ ਉਸ ਦੇ 9 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।






















