ਅਕਸ਼ੈ ਕੁਮਾਰ ਨੇ ਫਾਨੀ ਤੂਫਾਨ ਪੀੜਤਾਂ ਲਈ ਦਾਨ ਕੀਤੇ ਇੱਕ ਕਰੋੜ ਰੁਪਏ
ਖਿਲਾੜੀ ਕੁਮਾਰ ਨੇ ਦੇਸ਼ ਦੇ ਕੁਝ ਹਿੱਸਿਆਂ ‘ਚ ਫਾਨੀ ਤੂਫਾਨ ਨਾਲ ਹੋਈ ਤਬਾਹੀ ਤੋਂ ਪੀੜਤ ਲੋਕਾਂ ਦੀ ਮਦਦ ਲਈ ਇੱਕ ਕਰੋੜ ਰੁਪਏ ਦਾਨ ਕੀਤੇ ਹਨ।
ਮੁੰਬਈ: ਪ੍ਰਧਾਨ ਮੰਤਰੀ ਮੋਦੀ ਦਾ ਗੈਰ ਰਾਜਨੀਤੀਕ ਇੰਟਰਵਿਊ ਤੋਂ ਬਾਅਦ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਹਾਲ ਹੀ ‘ਚ ਵੋਟਿੰਗ ਨਾ ਕਰਨ ਕਾਰਨ ਸੁਰਖੀਆਂ ‘ਚ ਆਏ ਸੀ। ਹੁਣ ਅਕਸ਼ੈ ਕੁਮਾਰ ਇੱਕ ਵਾਰ ਫੇਰ ਸੁਰਖੀਆਂ ‘ਚ ਹਨ ਜਿਸ ਦਾ ਕਾਰਨ ਹੈ ਉਨ੍ਹਾਂ ਦਾ ਨੇਕ ਦਿਲ। ਜੀ ਹਾਂ ਖਿਲਾੜੀ ਕੁਮਾਰ ਨੇ ਦੇਸ਼ ਦੇ ਕੁਝ ਹਿੱਸਿਆਂ ‘ਚ ਫਾਨੀ ਤੂਫਾਨ ਨਾਲ ਹੋਈ ਤਬਾਹੀ ਤੋਂ ਪੀੜਤ ਲੋਕਾਂ ਦੀ ਮਦਦ ਲਈ ਇੱਕ ਕਰੋੜ ਰੁਪਏ ਦਾਨ ਕੀਤੇ ਹਨ।
ਇਸ ਤੂਫਾਨ ‘ਚ ਕੁਲ 34 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਤੂਫਾਨ ਨਾਲ ਓਡੀਸ਼ਾ ‘ਚ ਵੱਡੇ ਪੱਧਰ ‘ਤੇ ਤਬਾਹੀ ਹੋਈ ਅਤੇ ਸੈਕੜੀਆਂ ਲੋਕਾਂ ਨੂੰ ਪਾਣੀ ਅਤੇ ਬਿਜਲੀ ਦੀ ਘਾਟ ਬਰਦਾਸ਼ਤ ਕਰਨੀ ਪੈ ਰਹੀ ਹੈ। ਪੀੜਤਾਂ ਦੀ ਮਦਦ ਲਈ ਸੂਬਾ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਚੱਕਰਵਾਤ ਨਾਲ ਪ੍ਰਭਾਵਿੱਤ ਲੋਕਾਂ ਦੀ ਗਿਣਤੀ ਘੱਟੋ ਘੱਟ 11 ਜ਼ਿਲ੍ਹਿਆਂ ਦੇ 14,835 ਪਿੰਡਾਂ ‘ਚ ਕਰੀਬ 1.08 ਕਰੋੜ ਹੋ ਗਈ ਹੈ। ਉਨ੍ਹਾਂ ਕਿਹਾ ਕਿ ਤਰਾਸਦੀ ਤੋ 24 ਘੰਟੇ ਪਹਿਲਾਂ ਕਰੀਬ 13.41 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੱਢੀਆ ਗਿਆ ਸੀ।