ਅਕਸ਼ੇ ਕੁਮਾਰ ਦੀ ਸੂਰਿਆਵੰਸ਼ੀ ਦੀਵਾਲੀ ਮੌਕੇ ਹੋਵੇਗੀ ਰਿਲੀਜ਼
ਮਸ਼ਹੂਰ ਫਿਲਮ ਮੇਕਰ ਰੋਹਿਤ ਸ਼ੈੱਟੀ ਨੇ ਵੀ ਆਪਣੀ ਫਿਲਮ ਸੂਰਿਆਵੰਸ਼ੀ ਦੀ ਰਿਲੀਜ਼ ਦਾ ਹਿੰਟ ਦੇ ਦਿੱਤਾ ਹੈ, ਜੋ ਪਿਛਲੇ ਡੇਢ ਸਾਲ ਤੋਂ ਲਟਕੀ ਹੋਈ ਹੈ।

ਮਹਾਰਾਸ਼ਟਰ ਸਰਕਾਰ ਨੇ 22 ਅਕਤੂਬਰ ਤੋਂ ਮਹਾਰਾਸ਼ਟਰ ਵਿੱਚ ਸਿਨੇਮਾਘਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦਾ ਐਲਾਨ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਜਲਦੀ ਹੀ ਸਿਨੇਮਾਘਰਾਂ ਨੂੰ ਖੋਲ੍ਹਣ ਲਈ ਇੱਕ ਐਸਓਪੀ ਜਾਰੀ ਕੀਤੀ ਜਾਵੇਗੀ। ਥੀਏਟਰ ਖੋਲ੍ਹਣ ਦੇ ਐਲਾਨ ਤੋਂ ਬਾਅਦ ਬਾਲੀਵੁੱਡ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਐਲਾਨ ਦੇ ਨਾਲ, ਮਸ਼ਹੂਰ ਫਿਲਮ ਮੇਕਰ ਰੋਹਿਤ ਸ਼ੈੱਟੀ ਨੇ ਵੀ ਆਪਣੀ ਫਿਲਮ ਸੂਰਿਆਵੰਸ਼ੀ ਦੀ ਰਿਲੀਜ਼ ਦਾ ਹਿੰਟ ਦੇ ਦਿੱਤਾ ਹੈ, ਜੋ ਪਿਛਲੇ ਡੇਢ ਸਾਲ ਤੋਂ ਲਟਕੀ ਹੋਈ ਹੈ।
ਊਧਵ ਠਾਕਰੇ ਨੂੰ ਮਿਲਣ ਤੋਂ ਬਾਅਦ ਰੋਹਿਤ ਨੇ ਕਿਹਾ ਕਿ 22 ਅਕਤੂਬਰ ਤੋਂ ਮਹਾਰਾਸ਼ਟਰ ਵਿੱਚ ਸਿਨੇਮਾਘਰ ਖੋਲ੍ਹਣ ਲਈ ਮਾਨਯੋਗ ਮੁੱਖ ਮੰਤਰੀ ਊਧਵ ਠਾਕਰੇ ਦਾ ਧੰਨਵਾਦ। ਅਤੇ ਹੁਣ ਫਾਇਨਲੀ, ਅਸੀਂ ਕਹਿ ਸਕਦੇ ਹਾਂ ਕਿ ਇਹ ਦੀਵਾਲੀ ... ਪੁਲਿਸ ਆ ਰਹੀ ਹੈ। ਰਿਪੋਰਟਸ ਮੁਤਾਬਕ ਰੋਹਿਤ ਦਿਵਾਲੀ ਦੇ ਮੌਕੇ ਆਪਣੀ ਫਿਲਮ ਸੂਰਿਆਵੰਸ਼ੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਰੋਹਿਤ ਪਿਛਲੇ ਡੇਢ ਸਾਲ ਤੋਂ ਆਪਣੀ ਮਲਟੀਸਟਾਰਰ ਅਤੇ ਵੱਡੇ ਬਜਟ ਦੀ ਫਿਲਮ ਸੂਰਿਆਵੰਸ਼ੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਉਡੀਕ ਕਰ ਰਹੇ ਹਨ।
ਇਹ ਫਿਲਮ ਪਿਛਲੇ ਸਾਲ ਮਾਰਚ ਵਿੱਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਕਾਰਨ ਲੌਕਡਾਊਨ ਨੇ ਰੋਹਿਤ ਦੇ ਸੁਪਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ ਅਤੇ ਫਿਲਮ ਦੀ ਰਿਲੀਜ਼ ਫਸ ਗਈ। ਰੋਹਿਤ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਲਿਆਉਣ ਲਈ ਤਿਆਰ ਨਹੀਂ ਸੀ ਅਤੇ ਉਨ੍ਹਾਂ ਨੇ ਸਿਨੇਮਾਘਰਾਂ ਦੇ ਖੁੱਲ੍ਹਣ ਦੀ ਉਡੀਕ ਕਰਨਾ ਸਹੀ ਸਮਝਿਆ। ਇਸ ਫਿਲਮ ਵਿੱਚ ਅਕਸ਼ੇ ਕੁਮਾਰ, ਕੈਟਰੀਨਾ ਕੈਫ, ਜੈਕੀ ਸ਼ਰਾਫ, ਨਿਕੇਤਨ ਧੀਰ, ਜਾਵੇਦ ਜਾਫਰੀ ਵਰਗੇ ਅਦਾਕਾਰ ਨਜ਼ਰ ਆਉਣਗੇ। ਫਿਲਮ ਵਿੱਚ ਅਕਸ਼ੇ ਡੀਸੀਪੀ ਵੀਰ ਸੂਰਿਆਵੰਸ਼ੀ ਦੀ ਭੂਮਿਕਾ ਵਿੱਚ ਹਨ।






















