Allu Arjun: ਅੱਲੂ ਅਰਜੁਨ ਜੇਲ 'ਚ ਰਾਤ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਹੋਏ ਰਿਹਾਅ, ਸਾਹਮਣੇ ਆਈ ਪਹਿਲੀ ਤਸਵੀਰ
Allu Arjun Released From Jail: ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਸੰਧਿਆ ਥੀਏਟਰ ਭਗਦੜ ਮਾਮਲੇ 'ਚ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਅਭਿਨੇਤਾ ਨੂੰ ਪੁਲਿਸ ਨੇ ਕੱਲ੍ਹ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ 14
Allu Arjun Released From Jail: ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਸੰਧਿਆ ਥੀਏਟਰ ਭਗਦੜ ਮਾਮਲੇ 'ਚ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਅਭਿਨੇਤਾ ਨੂੰ ਪੁਲਿਸ ਨੇ ਕੱਲ੍ਹ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਬਾਅਦ ਵਿੱਚ ਤੇਲੰਗਾਨਾ ਕੋਰਟ ਨੇ ਅੱਲੂ ਅਰਜੁਨ ਨੂੰ ਜ਼ਮਾਨਤ ਦੇ ਦਿੱਤੀ। ਇਸ ਦੇ ਬਾਵਜੂਦ ਅਦਾਕਾਰ ਨੂੰ ਜੇਲ੍ਹ ਵਿੱਚ ਰਾਤ ਕੱਟਣੀ ਪਈ। ਪਰ ਹੁਣ ਉਹ ਜੇਲ੍ਹ ਤੋਂ ਬਾਹਰ ਹੈ।
#WATCH | Hyderabad, Telangana: Actor Allu Arjun released from jail.
— ANI (@ANI) December 14, 2024
He was taken to Chanchalguda Central Jail yesterday after a Court sent him to a 14-day remand. Later, he was granted interim bail by Telangana High Court on a personal bond of Rs 50,000. pic.twitter.com/Xqu3KpBAt6
ਅਦਾਕਾਰ ਨੇ ਜੇਲ੍ਹ ਵਿੱਚ ਬਿਤਾਈ ਇੱਕ ਰਾਤ
ਅੱਲੂ ਅਰਜੁਨ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਕੱਲ੍ਹ (13 ਦਸੰਬਰ) ਨੂੰ ਜ਼ਮਾਨਤ ਮਿਲ ਗਈ ਸੀ। ਪਰ ਫਿਰ ਵੀ ਅੱਲੂ ਅਰਜੁਨ ਜੇਲ੍ਹ ਤੋਂ ਘਰ ਨਹੀਂ ਪਰਤ ਸਕੇ। ਜਾਣਕਾਰੀ ਮੁਤਾਬਕ ਤਕਨੀਕੀ ਖਰਾਬੀ ਕਾਰਨ ਅੱਲੂ ਅਰਜੁਨ ਦੀ ਰਿਹਾਈ ਦਾ ਹੁਕਮ ਜੇਲ ਤੱਕ ਨਹੀਂ ਪਹੁੰਚ ਸਕਿਆ। ਅਜਿਹੇ 'ਚ ਅਭਿਨੇਤਾ ਨੂੰ ਇਕ ਰਾਤ ਜੇਲ 'ਚ ਕੱਟਣੀ ਪਈ।
ਕੀ ਹੈ ਪੂਰਾ ਮਾਮਲਾ ?
ਦੱਸ ਦੇਈਏ ਕਿ ਅੱਲੂ ਅਰਜੁਨ ਨੂੰ ਸੰਧਿਆ ਥੀਏਟਰ 'ਚ ਭਗਦੜ ਵਿੱਚ ਹੈਦਰਾਬਾਦ ਪੁਲਿਸ ਨੇ ਸ਼ੁੱਕਰਵਾਰ ਨੂੰ ਹਿਰਾਸਤ 'ਚ ਲਿਆ ਸੀ। 4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ 'ਚ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦੀ ਸਕ੍ਰੀਨਿੰਗ ਸੀ, ਜਿਸ 'ਚ ਅਦਾਕਾਰ ਨੇ ਵੀ ਸ਼ਿਰਕਤ ਕੀਤੀ। ਅਜਿਹੇ 'ਚ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਭਗਦੜ ਮਚ ਗਈ। ਇਸ ਭੀੜ ਵਿੱਚ ਦਮ ਘੁੱਟਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਇਸ ਮਾਮਲੇ 'ਚ ਅੱਲੂ ਅਰਜੁਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਮ੍ਰਿਤਕਾ ਦੇ ਪਤੀ ਨੇ ਕਿਹਾ ਹੈ ਕਿ ਉਹ ਕੇਸ ਵਾਪਸ ਲੈ ਲਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।