ਪੜਚੋਲ ਕਰੋ

Amitabh Bachchan: ਅਮਿਤਾਭ ਬੱਚਨ ਦੀ ਕੁੱਲ ਜਾਇਦਾਦ 3500 ਕਰੋੜ, 80 ਦੀ ਉਮਰ `ਚ 4 ਬੰਗਲੇ ਤੇ ਕਰੋੜਾਂ ਦੀ ਗੱਡੀਆਂ ਦੇ ਮਾਲਕ

Amitabh Bachchan Birthday: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਯਾਨਿ 11 ਅਕਤੂਬਰ ਨੂੰ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਬਿੱਗ ਬੀ ਤਕਰੀਬਨ 50 ਸਾਲਾਂ ਤੋਂ ਬਾਲੀਵੁੱਡ ਤੇ ਰਾਜ ਕਰ ਰਹੇ ਹਨ।

Amitabh Bachchan Net Worth: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਯਾਨਿ 11 ਅਕਤੂਬਰ ਨੂੰ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਬਿੱਗ ਬੀ ਤਕਰੀਬਨ 50 ਸਾਲਾਂ ਤੋਂ ਬਾਲੀਵੁੱਡ ਤੇ ਰਾਜ ਕਰ ਰਹੇ ਹਨ। ਅੱਜ ਵੀ ਫ਼ਿਲਮ ਇੰਡਸਟਰੀ ਤੇ ਉਨ੍ਹਾਂ ਦਾ ਦਬਦਬਾ ਬਰਕਰਾਰ ਹੈ। ਅੱਜ ਅਸੀਂ ਬਿੱਗ ਬੀ ਦੇ ਜਨਮਦਿਨ ਮੌਕੇ ਤੁਹਾਨੂੰ ਦੱਸਾਂਗੇ ਕਿ ਅਮਿਤਾਭ ਬੱਚਨ ਦੀ ਕੁੱਲ ਜਾਇਦਾਦ ਕਿੰਨੀ ਹੈ। ਇਸ ਦੇ ਨਾਲ ਹੀ ਉਹ ਮਹਿੰਗੀਆਂ ਗੱਡੀਆਂ ਦੇ ਵੀ ਸ਼ੌਕੀਨ ਹਨ।

ਸਫ਼ਲਤਾ ਪਾਉਣ ਲਈ ਕੀਤਾ ਸੰਘਰਸ਼
ਅਮਿਤਾਭ ਬੱਚਨ ਅੱਜ ਜਿਸ ਮੁਕਾਮ `ਤੇ ਹਨ ਉੱਥੇ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਹੈ। ਭਾਵੇਂ ਅਮਿਤਾਭ ਬੱਚਨ ਦੇ ਪਿਤਾ ਹਰੀਵੰਸ਼ ਰਾਏ ਬੱਚਨ ਬਹੁਤ ਪ੍ਰਸਿੱਧ ਕਵੀ ਸੀ। ਉਨ੍ਹਾਂ ਦੀ ਫ਼ਿਲਮੀ ਦੁਨੀਆ `ਚ ਕਾਫ਼ੀ ਪਹੁੰਚ ਸੀ। ਇਸ ਦੇ ਬਾਵਜੂਦ ਹਰੀਵੰਸ਼ ਰਾਏ ਬੱਚਨ ਨੇ ਆਪਣੇ ਬੇਟੇ ਨੂੰ ਸਾਫ਼ ਕਿਹਾ ਹੋਇਆ ਸੀ ਕਿ ਸਫ਼ਲਤਾ ਆਪਣੇ ਸੰਘਰਸ਼ ਤੇ ਦਮ `ਤੇ ਹਾਸਲ ਕਰੋ। ਕਦੇ ਵੀ ਸਹਾਰੇ ਭਾਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਆਲ ਇੰਡੀਆ ਰੇਡੀਓ ਤੋਂ ਹੋਏ ਰਿਜੈਕਟ
ਆਪਣੇ ਸ਼ੁਰੂਆਤੀ ਦੌਰ ਵਿੱਚ ਅਮਿਤਾਭ ਬੱਚਨ ਜਿੱਥੇ ਵੀ ਕੰਮ ਮੰਗਣ ਜਾਂਦੇ ਸੀ ਉਨ੍ਹਾਂ ਨੂੰ ਜਵਾਬ ਨਾਂ ਵਿੱਚ ਹੀ ਮਿਲਦਾ ਸੀ। ਇੱਕ ਵਾਰ ਅਮਿਤਾਭ ਆਲ ਇੰਡੀਆ ਰੇਡੀਓ `ਚ ਇੰਟਰਵਿਊ ਦੇਣ ਗਏ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿਤਾ ਗਿਆ ਕਿ ਉਨ੍ਹਾਂ ਦੀ ਆਵਾਜ਼ ਬਹੁਤ ਭਾਰੀ ਹੈ। ਅੱਜ ਬਿੱਗ ਬੀ ਦੀ ਇਹੀ ਆਵਾਜ਼ ਉਨ੍ਹਾਂ ਦੀ ਸ਼ਖਸੀਅਤ ਦੀ ਜਾਨ ਹੈ। 

ਫ਼ਿਲਮਾਂ `ਚ ਨਹੀਂ ਮਿਲਦਾ ਸੀ ਕੰਮ
ਸੰਘਰਸ਼ ਦੇ ਦਿਨਾਂ `ਚ ਅਮਿਤਾਭ ਬੱਚਨ ਜਿੱਥੇ ਵੀ ਕੰਮ ਮੰਗਣ ਗਏ ਉਨ੍ਹਾਂ ਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿਤਾ ਗਿਆ। ਫ਼ਿਲਮਾਂ ;ਚ ਕੰਮ ਪਾਉਣ ਲਈ ਅਮਿਤਾਭ ਬੱਚਨ ਨੇ ਬਹੁਤ ਸੰਘਰਸ਼ ਕੀਤਾ। ਉਹ ਫ਼ਿਲਮ ਮੇਕਰਜ਼ ਤੋਂ ਕੰਮ ਮੰਗਣ ਜਾਂਦੇ ਸੀ ਤਾਂ ਉਹ ਉਨ੍ਹਾਂ ਦੇ ਲੰਬੇ ਕੱਦ ਤੇ ਭਾਰੀ ਆਵਾਜ਼ ਕਰਕੇ ਉਨ੍ਹਾਂ ਨੂੰ ਕੰਮ ਨਹੀਂ ਦਿੰਦੇ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੂੰ ਫ਼ਿਲਮ ਰੇਸ਼ਮਾ ਔਰ ਸ਼ੇਰਾ ਵਿੱਚ ਛੋਟੀ ਭੂਮਿਕਾ ਨਿਭਾਉਣ ਲਈ ਮਿਲੀ। ਪਰ ਇੱਥੇ ਅਮਿਤਾਭ ਨੂੰ ਗੂੰਗੇ ਦਾ ਰੋਲ ਕਰਨਾ ਪਿਆ। ਕਿਉਂਕਿ ਫ਼ਿਲਮ ਮੇਕਰ ਸੁਨੀਲ ਦੱਤ ਨੂੰ ਲੱਗਦਾ ਸੀ ਅਮਿਤਾਭ ਦੀ ਅਵਾਜ਼ `ਚ ਨੁਕਸ ਹੈ। ਇਸ ਤੋਂ ਬਿੱਗ ਬੀ ਫ਼ਿਲਮ `ਸਾਤ ਹਿੰਦੁਸਤਾਨੀ` `ਚ ਨਜ਼ਰ ਆਏ। ਪਰ ਇਸ ਫ਼ਿਲਮ ਨੂੰ ਅਮਿਤਾਭ ਦੇ ਮਨ ਮੁਤਾਬਕ ਸਫ਼ਲਤਾ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਨੂੰ ਕੰਮ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਸੰਘਰਸ਼ ਤੋਂ ਬਾਅਦ ਫ਼ਿਲਮ ਆਨੰਦ `ਚ ਰਾਜੇਸ਼ ਖੰਨਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹੀ ਫ਼ਿਲਮ ਅਮਿਤਾਭ ਦੇ ਕਰੀਅਰ `ਚ ਵੱਡਾ ਮੋੜ ਸਾਬਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 1973 `ਚ ਆਈ `ਜ਼ੰਜੀਰ` ਫ਼ਿਲਮ ਨੇ ਅਮਿਤਾਭ ਬੱਚਨ ਨੂੰ ਫ਼ਿਲਮ ਸਟਾਰ ਵਜੋਂ ਇੰਡਸਟਰੀ `ਚ ਸਥਾਪਤ ਕੀਤਾ।

ਜ਼ਿੰਦਗੀ `ਚ ਆਇਆ ਬੁਰਾ ਦੌਰ
ਅਮਿਤਾਭ ਬੱਚਨ ਨੇ ਬਾਲੀਵੁੱਡ ਤੇ 70-80 ਦੇ ਦਹਾਕਿਆਂ ਤੇ ਪੂਰਾ ਰਾਜ ਕੀਤਾ। ਉਹ ਉਸ ਸਮੇਂ ਦੇ ਸੁਪਰਸਟਾਰ ਬਣ ਗਏ ਸੀ। ਉਨ੍ਹਾਂ ਦੀ ਸਟਾਰਡਮ ਦੇ ਸਾਹਮਣੇ ਰਾਜੇਸ਼ ਖੰਨਾ ਵੀ ਫਿੱਕੇ ਪੈ ਗਏ ਸੀ। ਪਰ 90 ਦੇ ਦਹਾਕਿਆਂ `ਚ ਇੱਕ ਅਜਿਹਾ ਵੀ ਦੌਰ ਆਇਆ ਜਦੋਂ ਬਿੱਗ ਬੀ ਨੂੰ ਬਹੁਤ ਬੁਰੇ ਦੌਰ ਵਿੱਚੋਂ ਲੰਘਣਾ ਪਿਆ। 90 ਦੇ ਦਹਾਕੇ `ਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਫ਼ਲਾਪ ਹੋਈਆਂ। ਉਨ੍ਹਾਂ ਦੀ ਆਪਣੀ ਫ਼ਿਲਮ ਕੰਪਨੀ ਏਬੀਸੀਐਲ ਪੂਰੀ ਤਰ੍ਹਾਂ ਡੁੱਬ ਗਈ। ਅਮਿਤਾਭ ਬੱਚਨ ਬੈਂਕ ਵੱਲੋਂ ਵੀ ਡਿਫ਼ਾਲਟਰ ਐਲਾਨੇ ਗਏ। ਉਹ ਸਮਾਂ ਅਮਿਤਾਭ ਨੇ ਆਤਮ ਮੰਥਨ ਕੀਤਾ। ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਉਹ ਆਪਣੇ ਦੋਸਤ  ਫ਼ਿਲਮ ਮੇਕਰ ਯਸ਼ ਚੋਪੜਾ ਦੇ ਘਰ ਗਏ ਅਤੇ ਉਨ੍ਹਾਂ ਨੂੰ ਕਿਹਾ, "ਮੈਨੂੰ ਕੰਮ ਚਾਹੀਦਾ ਹੈ।" ਯਸ਼ ਚੋਪੜਾ ਨੇ ਉਨ੍ਹਾਂ ਨੂੰ ਫ਼ਿਲਮ ਮੁਹੱਬਤੇਂ ਆਫ਼ਰ ਕੀਤੀ। ਇਸ ਫ਼ਿਲਮ `ਚ ਅਮਿਤਾਭ ਸ਼ਾਹਰੁਖ ਖਾਨ ਨਾਲ ਨਜ਼ਰ ਆਏ। ਇਸ ਫ਼ਿਲਮ ਨੂੰ ਬਿੱਗ ਦੀ ਕੰਮ ਬੈਕ ਫ਼ਿਲਮ ਮੰਨਿਆ ਜਾਂਦਾ ਹੈ।

3500 ਕਰੋੜ ਜਾਇਦਾਦ ਦੇ ਮਾਲਕ ਹਨ ਅਮਿਤਾਭ ਬੱਚਨ
ਅਮਿਤਾਭ ਬੱਚਨ ਆਪਣੇ ਦਮ ਤੇ ਅੱਜ 3500 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਅਮਿਤਾਭ ਦੀ ਪਹਿਲੀ ਤਨਖਾਹ 500 ਰੁਪਏ ਸੀ। ਅੱਜ ਉਹ ਇਕ ਦਿਨ ਵਿੱਚ 5 ਕਰੋੜ ਕਮਾਉਂਦੇ ਹਨ। ਜੀ ਹਾਂ ਬਿੱਗ ਬੀ ਦੀ ਇੱਕ ਦਿਨ ਦੀ ਕਮਾਈ 5 ਕਰੋੜ ਤੋਂ ਵੀ ਜ਼ਿਆਦਾ ਹੈ। ਅਮਿਤਾਭ ਬੱਚਨ ਦੀ ਸਲਾਨਾ ਕਮਾਈ 60 ਕਰੋੜ ਦੱਸੀ ਜਾਂਦੀ ਹੈ। ਇੱਕ ਰਿਪੋਰਟ ਮੁਤਾਬਕ 2022 ਵਿੱਚ ਬਿੱਗ ਬੀ ਦੀ ਕੁੱਲ ਜਾਇਦਾਦ 410 ਮਿਲੀਅਨ ਅਮਰੀਕੀ ਡਾਲਰ ਯਾਨਿ 3500 ਕਰੋੜ ਰੁਪਏ ਹੈ।ਬਿੱਗ ਬੀ ਦੀ ਆਮਦਨ ਦਾ ਸਰੋਤ ਟੀਵੀ, ਫ਼ਿਲਮਾਂ ਤੇ ਇਸ਼ਤਿਹਾਰ ਦੇ ਨਾਲ ਨਾਲ ਸੋਸ਼ਲ ਮੀਡੀਆ ਵੀ ਹੈ।

4 ਬੰਗਲਿਆਂ ਦੇ ਮਾਲਕ, ਮਹਿੰਗੀਆਂ ਕਾਰਾਂ ਦੇ ਸ਼ੌਕੀਨ
ਅਮਿਤਾਭ ਬੱਚਨ ਲਗਜ਼ਰੀ ਲਾਈਫ਼ ਜਿਉਂਦੇ ਹਨ। ਉਹ 80 ਸਾਲ ਦੀ ਉਮਰ `ਚ 4 ਬੰਗਲਿਆਂ ਤੇ ਕਰੋੜਾਂ ਦੀਆਂ ਗੱਡੀਆਂ ਦੇ ਮਾਲਕ ਹਨ। ਅਮਿਤਾਭ ਬੱਚਨ ਦੇ ਕਾਰ ਕਲੈਕਸ਼ਨ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਕੋਲ ਰੇਂਜ ਰੋਵਰ, ਰੋਲਜ਼ ਰਾਇਸ ਤੇ ਮਿੰਨੀ ਕੂਪਰ ਵਰਗੀਆਂ ਕਾਰਾਂ ਹਨ। ਅਮਿਤਾਭ ਬੱਚਨ ਦੀ ਸਭ ਤੋਂ ਮਹਿੰਗੀ ਕਾਰ ਰੋਲਜ਼ ਰਾਇਸ ਹੈ ਜਿਸ ਦੀ ਕੀਮਤ 6 ਕਰੋੜ ਰੁਪਏ ਹੈ।   

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Advertisement
ABP Premium

ਵੀਡੀਓਜ਼

ਕਿਸਾਨ ਮਹਾਂਪੰਚਾਇਤ 'ਚ Rakesh Tikait ਦਾ ਵੱਡਾ ਬਿਆਨ| Tohana SKM Kisan Mahapanchayatਦਿਲਜੀਤ ਦੀ PM ਨਾਲ ਮੀਟਿੰਗ ਤੇ ਸਿਆਸਤ , ਕੌਣ ਲੈ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਪੰਗਾਚੰਡੀਗੜ੍ਹ 'ਚ ਵੇਖੋ ਕੀ ਕਰ ਗਏ ਸਰਤਾਜ , ਲੋਕ ਹੋਏ ਸਤਿੰਦਰ ਸਰਤਾਜ ਦੇ ਦੀਵਾਨੇPM ਮੋਦੀ ਤੋਂ ਬਾਅਦ ਕਿਸਨੂੰ ਮਿਲੇ ਦਿਲਜੀਤ , ਮੁਲਾਕਾਤ ਦੀ ਹੋ ਰਹੀ ਪੂਰੀ ਚਰਚਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Punjab News: ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Embed widget