ਪੜਚੋਲ ਕਰੋ
Advertisement
ਅਮਿਤਾਭ ਬੱਚਨ ਨੇ ਸ਼ੇਅਰ ਕੀਤੀ ਆਪਣੀਆਂ ਤਿੰਨ ਪੀੜੀਆਂ ਦੀ ਤਸਵੀਰ, ਸਭ ਨੇ ਸਿਰ 'ਤੇ ਸਜਾਈਆਂ ਪੱਗਾਂ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇੰਟਰਨੇਟ 'ਤੇ ਖੂਬ ਅਪਡੇਟ ਰਹਿੰਦੇ ਹਨ। ਅਮਿਤਾਭ ਬੱਚਨ ਦਾ ਟਵਿੱਟਰ ਉਨ੍ਹਾਂ ਦੇ ਟਵੀਟਸ ਨਾਲ ਭਰਿਆ ਰਹਿੰਦਾ ਹੈ।
ਚੰਡੀਗੜ੍ਹ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇੰਟਰਨੇਟ 'ਤੇ ਖੂਬ ਅਪਡੇਟ ਰਹਿੰਦੇ ਹਨ। ਅਮਿਤਾਭ ਬੱਚਨ ਦਾ ਟਵਿੱਟਰ ਉਨ੍ਹਾਂ ਦੇ ਟਵੀਟਸ ਨਾਲ ਭਰਿਆ ਰਹਿੰਦਾ ਹੈ। ਬਿੱਗ ਬੀ ਆਪਣੇ ਨਾਲ ਜੁੜੀਆਂ ਤੇ ਸਮਾਜ ਨਾਲ ਜੁੜੀਆਂ ਖਬਰਾਂ ਨੂੰ ਟਵੀਟ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਟਵਿੱਟਰ ਤੇ ਫੌਲੋ ਕਰਨ ਵਾਲਿਆਂ ਦਾ ਨੰਬਰ ਵੀ ਤਕਰੀਬਨ 45 ਮਿਲੀਅਨ ਹੈ।
ਹਾਲਹੀ 'ਚ ਅਮਿਤਾਭ ਬੱਚਨ ਨੇ ਆਪਣੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀ ਇੱਕ ਤਸਵੀਰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਅਮਿਤਾਭ ਬੱਚਨ ਦੇ ਨਾਲ ਉਨ੍ਹਾਂ ਦੇ ਨਾਨਾ ਖਜ਼ਾਨ ਸਿੰਘ ਸੂਰੀ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਨਜ਼ਰ ਆ ਰਹੇ ਹਨ। ਅਮਿਤਾਭ ਵਲੋਂ ਸ਼ੇਅਰ ਕੀਤੀ ਗਈ ਇਸ ਫੋਟੋ ਵਿੱਚ ਤਿੰਨਾਂ ਨੇ ਸਿਰ ਤੇ ਪੱਗਾਂ ਬੰਨ੍ਹੀਆਂ ਹੋਈਆਂ ਹਨ।
ਫੋਟੋ ਦੀ ਕੈਪਸ਼ਨ 'ਚ ਬਿਗ ਬੀ ਨੇ ਲਿਖਿਆ, ‘‘ਨਾਨਾ, ਦੋਹਤਾ ਤੇ ਪੜਦੋਹਤਾ’’। ਇਸ ਫੋਟੋ ਨੂੰ ਅਮਿਤਾਭ ਨੇ ਦੋ ਵਾਰ ਸ਼ੇਅਰ ਕੀਤਾ , ਪਹਿਲੀ ਵਾਰੀ 'ਚ ਉਨ੍ਹਾਂ ਨੇ ਲਿਖ ਦਿੱਤਾ ਸੀ ਨਾਨਾ, ਪੋਤਾ ਤੇ ਪੜਪੋਤਾ ਜਿਸ ਨੂੰ ਠੀਕ ਕਰਦਿਆਂ ਅਗਲੀ ਪੋਸਟ 'ਚ ਉਨ੍ਹਾਂ ਨੇ correction ਲਿਖ ਕੇ ਲਿਖਿਆ ‘ਨਾਨਾ, ਦੋਹਤਾ ਤੇ ਪੜਦੋਹਤਾ’ ਤਿੰਨ ਪੀੜੀਆਂ ਇਕੋ ਤਸਵੀਰ 'ਚ। ਇਸ ਤੋਂ ਪਹਿਲਾਂ ਵੀ ਅਮਿਤਾਭ ਨੇ ਆਪਣੀ ਮਾਂ ਤੇਜੀ ਤੇ ਛੋਟੇ ਭਰਾ ਅਜਿਤਾਭ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ ’ਚ ਲਿਖਿਆ ਸੀ ,‘ਉਹ ਦਿਨ ਬਹੁਤ ਖਾਸ ਸੀ ਜਦੋਂ ਤਸਵੀਰ ਖਿੱਚੀ ਗਈ... ਜੇਕਰ ਬਿੱਗ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਲ 2021 ਅਮਿਤਾਭ ਲਈ ਕਾਫੀ ਵਿਅਸਥ ਰਹੇਗਾ, ਕਿਉਂਕਿ ਆਉਣ ਵਾਲੇ ਸਾਲ ਵਿੱਚ ਆਪਣੀਆਂ ਆਉਣ ਵਾਲੀ ਫ਼ਿਲਮ ‘ਚਿਹਰੇ’, ‘ਝੁੰਡ’ ਅਤੇ ‘ਬ੍ਰਹਮਅਸਤਰ’ ਦੀ ਸ਼ੂਟਿੰਗ ਵਿੱਚ ਰੁੱਝੇ ਰਹਿਣਗੇ।T 3795 - CORRECTION : Nana .. naati .. par naati or as they would say Nana .. धोता ।। पर धोता ।। pic.twitter.com/WAptWoqVrx
— Amitabh Bachchan (@SrBachchan) December 27, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement