Ammy Virk: ਐਮੀ ਵਿਰਕ-ਦੇਵ ਖਰੌੜ ਦੀ ਫਿਲਮ 'ਮੌੜ' ਦਾ ਧਮਾਕੇਦਾਰ ਟਰੇਲਰ ਰਿਲੀਜ਼, ਦਮਦਾਰ ਐਕਟਿੰਗ ਨਾਲ ਐਮੀ ਨੇ ਜਿੱਤਿਆ ਦਿਲ
Maurh Trailer: ਫਿਲਮ ਮੌੜ ਦਾ ਧਮਾਕੇਦਾਰ ਟਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ। ਜਿਸਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦੱਸ ਦੇਈਏ ਕਿ ਇਸ ਫਿਲਮ ਵਿੱਚ ਦੇਵ ਖਰੌੜ ਅਤੇ ਐਮੀ ਵਿਰਕ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Maurh Trailer Out Now: ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਦੀ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਰਿਲੀਜ਼ ਹੋਈ। ਇਸ ਫਿਲਮ ਵਿੱਚ ਪਰੀ ਪੰਧੇਰ ਨਾਲ ਉਨ੍ਹਾਂ ਦੀ ਕੈਮਿਸਟ੍ਰੀ ਨੂੰ ਖੂਬ ਸਰਾਹਿਆ ਗਿਆ। ਇਸ ਵਿਚਕਾਰ ਕਲਾਕਾਰ ਦੀ ਨਵੀਂ ਫਿਲਮ ਮੌੜ ਦਾ ਧਮਾਕੇਦਾਰ ਟਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ। ਜਿਸਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦੱਸ ਦੇਈਏ ਕਿ ਇਸ ਫਿਲਮ ਵਿੱਚ ਦੇਵ ਖਰੌੜ ਅਤੇ ਐਮੀ ਵਿਰਕ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਟਰੇਲਰ 'ਚ ਛਾ ਗਏ ਐਮੀ-ਦੇਵ
ਦੱਸ ਦਈਏ ਕਿ 2 ਮਿੰਟ 30 ਸਕਿੰਟਾਂ ਦੇ ਇਸ ਟਰੇਲਰ 'ਚ ਐਮੀ ਵਿਰਕ ਤੇ ਦੇਵ ਖਰੌੜ ਛਾਏ ਹੋਏ ਹਨ। ਦੇਵ ਖਰੌੜ ਬਾਰੇ ਤਾਂ ਸਭ ਨੂੰ ਪਤਾ ਹੈ ਕਿ ਉਹ ਕਿੰਨੇ ਉਮਦਾ ਅਦਾਕਾਰ ਹਨ। ਉਹ ਹਮੇਸ਼ਾ ਦੀ ਤਰ੍ਹਾਂ ਆਪਣੀ ਐਕਟਿੰਗ ਨਾਲ ਸਭ ਨੂੰ ਇੰਪਰੈੱਸ ਕਰਦੇ ਨਜ਼ਰ ਆ ਰਹੇ ਹਨ। ਪਰ ਐਮੀ ਵਿਰਕ ਇਸ ਵਾਰ ਕੁੱਝ ਅਲੱਗ ਹੀ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਐਮੀ ਨੇ ਲੀਕ ਤੋਂ ਹਟ ਕੇ ਡਾਕੂ ਦਾ ਜੋ ਕਿਰਦਾਰ ਨਿਭਾਇਆ ਹੈ, ਉਹ ਬੇਹੱਦ ਉਮਦਾ ਹੈ। ਇਸ ਦੇ ਲਈ ਐਮੀ ਦੀ ਜਿੰਨੀਂ ਤਾਰੀਫ ਕੀਤੀ ਜਾਵੇ ਘੱਟ ਹੈ। ਟਰੇਲਰ 'ਚ ਜਿਵੇਂ ਐਮੀ ਆਪਣੇ ਦੁਸ਼ਮਣਾਂ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਹਨ, ਉਸ ਨੂੰ ਦੇਖ ਲੱਗਦਾ ਹੀ ਨਹੀਂ ਕਿ ਇਹ ਐਮੀ ਵਿਰਕ ਦੀ ਆਵਾਜ਼ ਹੈ। ਤੁਸੀਂ ਵੀ ਦੇਖੋ ਇਹ ਟਰੇਲਰ:
View this post on Instagram
ਦੇਖੋ ਪੂਰਾ ਟਰੇਲਰ:
ਦੱਸ ਦੇਈਏ ਕਿ ਇਹ ਫਿਲਮ 9 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕ ਫਿਲਮ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇਕ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ ਫਿਲਮ 'ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਇਕੱਠੇ ਐਕਟਿੰਗ ਕਰਦੇ ਨਜ਼ਰ ਆਵੇਗੀ। ਫੈਨਜ਼ ਦੇਵ ਤੇ ਐਮੀ ਨੂੰ ਸਿਲਵਰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਇਹ ਫਿਲਮ ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫਿਲਮ ਨੂੰ ਨਾਦ ਸਟੂਡੀਓਜ਼ ਤੇ ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।