Sher Bagga New Song Out: ਐਮੀ ਵਿਰਕ ਦੀ ਫ਼ਿਲਮ ਸ਼ੇਰ ਬੱਗਾ ਦਾ ਗੀਤ `ਮੁਸਾਫ਼ਿਰਾ` ਰਿਲੀਜ਼, ਫ਼ੈਨਜ਼ ਦੇ ਰਹੇ ਗੀਤ ਨੂੰ ਪਿਆਰ
Ammy Virk Sonam Bajwa Film Sher Bagga New Song Musafira Out: ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ਸ਼ੇਰ ਬੱਗਾ ਦਾ ਇੱਕ ਹੋਰ ਗੀਤ ਮੁਸਾਫ਼ਿਰਾ ਰਿਲੀਜ਼ ਹੋ ਗਿਆ ਹੈ, ਜੋ ਕਿ ਫ਼ੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ।
ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਫ਼ਿਲਮ ਸ਼ੇਰ ਬੱਗਾ 24 ਜੂਨ ਨੂੰ ਥੀਏਟਰਾਂ `ਚ ਰਿਲੀਜ਼ ਹੋਣ ਲਈ ਤਿਆਰ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਫ਼ਿਲਮ ਦਾ ਜ਼ੋਰ ਸ਼ੋਰ ਨਾਲ ਪ੍ਰਮੋਸ਼ਨ ਕਰ ਰਹੇ ਹਨ। ਹਰ ਰੋਜ਼ ਫ਼ਿਲਮ ਦੇ ਡਾਇਲੌਗ ਪਰੋਮੋ ਰਿਲੀਜ਼ ਕੀਤੇ ਜਾ ਰਹੇ ਹਨ, ਜੋ ਕਾਮੇਡੀ ਨਾਲ ਭਰਪੂਰ ਹਨ। ਇਸ ਦੇ ਨਾਲ ਹੀ ਫ਼ਿਲਮ ਦੇ ਗੀਤ ਵੀ ਲੋਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ।
View this post on Instagram
ਵੀਰਵਾਰ ਯਾਨਿ 16 ਜੂਨ ਨੂੰ ਸ਼ੇਰ ਬੱਗਾ ਫ਼ਿਲਮ ਦਾ ਇੱਕ ਗੀਤ `ਮੁਸਾਫ਼ਿਰਾ` ਰਿਲੀਜ਼ ਕੀਤਾ ਗਿਆ। ਜੋ ਕਿ ਫ਼ੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਨੂੰ ਸਿੰਗਰ ਤੇ ਕੰਪੋਜ਼ਰ ਵਿਕਾਸ ਨੇ ਆਪਣੇ ਸੁਰਾਂ ਨਾਲ ਸਜਾਇਆ ਹੈ, ਜਦਕਿ ਗੀਤ ਦੇ ਬੋਲ ਰਾਜ ਫ਼ਤਿਹਪੁਰ ਨੇ ਲਿਖੇ ਹਨ। ਫ਼ਿਲਮ ਦੇ ਗੀਤਾਂ ਨੂੰ ਸੰਗੀਤ ਦਿਤਾ ਹੈ ਸੰਨੀ ਵਿਕ ਨੇ।
ਦਸ ਦਈਏ ਕਿ ਇਹ ਫ਼ਿਲਮ ਪਹਿਲਾਂ 10 ਜੂਨ ਨੂੰ ਰਿਲੀਜ਼ ਹੋਣੀ ਸੀ, ਪਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਮੀ ਵਿਰਕ ਨੇ ਫ਼ਿਲਮ ਦੀ ਰਿਲੀਜ਼ ਡੇਟ ਨੂੰ ਵਧਾ ਕੇ 24 ਜੂਨ ਕਰ ਦਿਤਾ। ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਲੋਕਾਂ ਨੂੰ ਫ਼ਿਲਮ ਦੇ ਡਾਇਲੌਗਜ਼ ਤੇ ਗੀਤ ਕਾਫ਼ੀ ਪਸੰਦ ਆ ਰਹੇ ਹਨ। ਫ਼ਿਲਮ ਦੇ ਡਾਇਲੌਗ ਪਰੋਮੋ ਵੀਡੀਓਜ਼ ਨੂੰ ਦੇਖ ਇੰਜ ਲਗਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰੇਗੀ।
ਕਾਬਿਲੇਗ਼ੌਰ ਹੈ ਕਿ ਸ਼ੇਰ ਬੱਗਾ ਫ਼ਿਲਮ ਐਮੀ ਵਿਰਕ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣੀ ਹੈ। ਜਿਸ ਵਿੱਚ ਐਮੀ, ਸੋਨਮ ਬਾਜਵਾ, ਨਿਰਮਲ ਰਿਸ਼ੀ, ਦੀਪ ਸਹਿਗਲ ਤੋਂ ਇਲਾਵਾ ਹੋਰ ਕਈ ਉੱਘੇ ਕਲਾਕਾਰ ਨਜ਼ਰ ਆਉਣਗੇ।