ਅੰਮ੍ਰਿਤ ਮਾਨ ਨੇ ਰੀਵਿਲ ਕੀਤੇ ਆਪਣੇ ਐਲਬਮ ਦੇ ਗੀਤਾਂ ਦੇ ਟਾਈਟਲ
ਅੰਮ੍ਰਿਤ ਮਾਨ ਨੇ ਆਪਣੀ ਐਲਬਮ 'All Bomb' ਦੇ ਪੋਸਟਰ ਦੇ ਬਾਕੀ ਸਾਰੇ ਗਾਣਿਆਂ ਦੇ ਟਾਈਟਲ ਨੂੰ ਰੀਵਿਲ ਕੀਤਾ ਹੈ। ਇਸ ਪੂਰੀ ਐਲਬਮ 'ਚ ਵੇਰੀਅਸ ਆਰਟਿਸਟਾਂ ਦੇ ਨਾਲ ਟੋਟਲ 10 ਗੀਤ ਹੋਣਗੇ।
ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਆਪਣੀ ਆਉਣ ਵਾਲੀ ਐਲਬਮ 'All Bomb' ਦੀ ਪੂਰੀ ਟਰੈਕ ਲਿਸਟ ਦਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤ ਮਾਨ ਨੇ ਆਪਣੀ ਐਲਬਮ 'All Bomb' ਦੇ ਪੋਸਟਰ ਦੇ ਬਾਕੀ ਸਾਰੇ ਗਾਣਿਆਂ ਦੇ ਟਾਈਟਲ ਨੂੰ ਰੀਵਿਲ ਕੀਤਾ ਹੈ। ਇਸ ਪੂਰੀ ਐਲਬਮ 'ਚ ਵੇਰੀਅਸ ਆਰਟਿਸਟਾਂ ਦੇ ਨਾਲ ਟੋਟਲ 10 ਗੀਤ ਹੋਣਗੇ।
“All Bomb” ਐਲਬਮ ਸਪੀਡ ਰਿਕਾਰਡਜ਼ ਦੇ ਲੇਬਲ ਹੇਠ 6 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। ਫੁਲ ਐਲਬਮ ਦੇ ਰਿਲੀਜ਼ ਤੋਂ ਪਹਿਲਾ ਐਲਬਮ ਦੇ ਤਿੰਨ ਟਰੈਕਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਚ ਅੰਮ੍ਰਿਤ ਤੇ ਨਿਮਰਤ ਖਹਿਰਾ ਦਾ ਗੀਤ ਸਿਰਾ ਈ ਹੋਊ, ਕਾਲਾ ਘੋੜਾ ਅਤੇ ਟਾਈਟਲ ਟਰੈਕ All Bomb ਗੀਤ ਸ਼ਾਮਿਲ ਹਨ। ਅਤੇ ਇਨ੍ਹਾਂ ਸਾਰੇ ਗੀਤਾਂ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਅਤੇ ਫੈਨਜ਼ ਨੂੰ ਵੀ ਹੁਣ ਪੂਰੀ ਐਲਬਮ ਦਾ ਇੰਤਜ਼ਾਰ ਹੈ।
ਐਲਬਮ ਦਾ ਮਿਊਜ਼ਿਕ ਦੇਸੀ ਕਰੂ, ਇਕਵਿੰਦਰ ਸਿੰਘ ਅਤੇ ਡਾ. ਜ਼ਿਊਸ ਨੇ ਦਿੱਤਾ ਹੈ ਅਤੇ ਕਿਉਂਕਿ ਰਿਲੀਜ਼ ਦੀ ਡੇਟ ਬਹੁਤ ਦੂਰ ਨਹੀਂ ਹੈ, ਇਸ ਲਈ ਇਸਦਾ ਕਾਉਂਟਡਾਉਨ ਸ਼ੁਰੂ ਹੋ ਚੁੱਕਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਇੰਨੀ ਦਿੰਨੀ ਅੰਮ੍ਰਿਤ ਮਾਨ ਆਪਣੀ ਆਉਣ ਵਾਲੀ ਫਿਲਮ 'ਹਾਕਮ' ਦੇ ਸ਼ੂਟ ਵਿਚ ਰੁਝੇ ਹੋਏ ਹਨ।