Angelina Jolie: ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਨੇ ਆਪਣੇ ਖੂਨ ਨਾਲ ਲਿਖਿਆ ਸੀ ਪ੍ਰੇਮੀ ਦਾ ਨਾਂ, ਦਿਲਚਸਪ ਹੈ ਅਦਾਕਾਰਾ ਦੀ ਪ੍ਰੇਮ ਕਹਾਣੀ
Angelina Jolie Love Story: ਐਂਜਲੀਨਾ ਨੇ ਆਪਣੀ ਖੂਬਸੂਰਤੀ ਨਾਲ ਜਿੰਨੀਆਂ ਸੁਰਖੀਆਂ ਬਟੋਰੀਆਂ ਸਨ, ਉਸ ਤੋਂ ਜ਼ਿਆਦਾ ਉਸ ਦੀ ਲਵ ਲਾਈਫ ਦੀ ਚਰਚਾ ਹੋਈ। ਆਓ ਜਾਣਦੇ ਹਾਂ ਉਨ੍ਹਾਂ ਤੇ ਉਨ੍ਹਾਂ ਦੇ ਪਹਿਲੇ ਪਤੀ ਜੌਨੀ ਲੀ ਮਿਲਰ ਦੀ ਪ੍ਰੇਮ ਕਹਾਣੀ
Angelina Jolie Jonny Lee Miller Love Story: ਦੁਨੀਆ ਦਾ ਸਭ ਤੋਂ ਖੂਬਸੂਰਤ ਅਹਿਸਾਸ ਪਿਆਰ ਹੈ। ਪਿਆਰ ਤੋਂ ਦੁਨੀਆ ਸ਼ੁਰੂ ਹੋਈ ਸੀ। ਪਿਆਰ ਬਿਨਾਂ ਜ਼ਿੰਦਗੀ ਅਧੂਰੀ ਹੈ। ਹਰ ਇਨਸਾਨ ਨੂੰ ਕਿਸੇ ਨਾ ਕਿਸੇ ਪਿਆਰ ਕਰਨ ਵਾਲੇ ਦੀ ਲੋੜ ਹੁੰਦੀ ਹੈ। ਕਈ ਵਾਰ ਕੱੁਝ ਲੋਕ ਪਿਆਰ 'ਚ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਅਜਿਹੀ ਹੀ ਹੱਦ ਪਾਰ ਕੀਤੀ ਸੀ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਨੇ, ਜਦੋਂ ਉਨ੍ਹਾਂ ਨੇ ਆਪਣੇ ਪਹਿਲੇ ਪਤੀ ਜੌਨੀ ਲੀ ਮਿੱਲਰ ਨੂੰ ਖੂਨ ਨਾਲ ਲਵ ਲੈਟਰ ਲਿਖ ਕੇ ਭੇਜਿਆ ਸੀ। ਸਾਲ 1996 'ਚ ਅੱਜ ਦੇ ਦਿਨ ਯਾਨੀ 28 ਮਾਰਚ ਨੂੰ ਐਂਜਲੀਨਾ ਨੇ ਜੌਨੀ ਲੀ ਮਿਲਰ ਨਾਲ ਵਿਆਹ ਕੀਤਾ ਸੀ। ਆਓ ਦੋਸਤੀ, ਪਿਆਰ, ਝਗੜੇ ਅਤੇ ਫਿਰ ਰਿਸ਼ਤੇ ਤੋਂ ਇਨਕਾਰ ਨਾਲ ਭਰੀ ਇਹ ਪ੍ਰੇਮ ਕਹਾਣੀ ਜਾਣਦੇ ਹਾਂ....
ਜਦੋਂ ਹੈਕ ਹੋਇਆ ਐਂਜਲੀਨਾ ਜੌਲੀ ਦਾ ਦਿਲ
ਸਿਰਫ 20 ਸਾਲ ਦੀ ਐਂਜਲੀਨਾ ਦੀ ਜ਼ਿੰਦਗੀ 'ਚ ਇਸ਼ਕ ਨੇ ਦਸਤਕ ਦਿੱਤੀ, ਜਦੋਂ ਉਹ ਫਿਲਮ 'ਹੈਕਰ' 'ਚ ਕੰਮ ਕਰ ਰਹੀ ਸੀ। ਸਾਲ 1995 ਦੌਰਾਨ ਸ਼ੂਟਿੰਗ ਦੌਰਾਨ ਉਸ ਦੀ ਮੁਲਾਕਾਤ ਹਾਲੀਵੁੱਡ ਅਦਾਕਾਰ ਜੌਨੀ ਲੀ ਮਿਲਰ ਨਾਲ ਹੋਈ ਅਤੇ ਸੈੱਟ 'ਤੇ ਹੀ ਐਂਜਲੀਨਾ ਦਾ ਦਿਲ ਹੈਕ ਹੋ ਗਿਆ। ਪਿਆਰ ਦਾ ਬੁਖਾਰ ਨਾ ਸਿਰਫ ਏਂਜਲੀਨਾ ਬਲਕਿ ਜੌਨੀ ਲੀ ਮਿਲਰ ਨੂੰ ਵੀ ਚੜ੍ਹਿਆ। ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ 28 ਮਾਰਚ 1996 ਨੂੰ ਦੋਹਾਂ ਨੇ ਵਿਆਹ ਕਰ ਲਿਆ।
ਮੋਹੱਬਤ ਨਾਲ ਲਿਖੀ ਇਸ਼ਕ ਦੀ ਇਬਾਰਤ
ਐਂਜਲੀਨਾ ਅਤੇ ਜੌਨੀ ਲੀ ਮਿਲਰ ਦੇ ਵਿਆਹ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਤੇ ਯਾਦ ਕਰਨ ਵੀ ਕਿਉਂ ਨਾ? ਦਰਅਸਲ ਐਂਜਲੀਨਾ ਨੇ ਵਿਆਹ ਵਾਲੇ ਦਿਨ ਟੀ-ਸ਼ਰਟ ਪਹਿਨੀ ਸੀ, ਜਿਸ 'ਤੇ ਉਸ ਨੇ ਆਪਣੇ ਖੂਨ ਨਾਲ ਜੌਨੀ ਦਾ ਨਾਂ ਲਿਖਿਆ ਸੀ। ਇਸ ਹਰਕਤ ਦਾ ਖੁਲਾਸਾ ਖੁਦ ਐਂਜਲੀਨਾ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਜੌਨੀ ਲੀ ਮਿਲਰ ਨੂੰ ਖਾਸ ਮਹਿਸੂਸ ਕਰਵਾਉਣਾ ਚਾਹੁੰਦੀ ਸੀ।
18 ਮਹੀਨਿਆਂ 'ਚ ਹੀ ਟੁੱਟ ਗਿਆ ਸੀ ਰਿਸ਼ਤਾ
ਉਸ ਸਮੇਂ ਸਿਰਫ 20 ਸਾਲ ਦੀ ਐਂਜਲੀਨਾ ਦੀ ਕਿਸਮਤ ਦਾ ਸਿਤਾਰਾ ਬੁਲੰਦੀਆਂ 'ਤੇ ਸੀ। ਕਰੀਅਰ ਪਰਵਾਨ ਚੜ੍ਹ ਰਿਹਾ ਸੀ ਤੇ ਇਸ਼ਕ ਮੁਕੰਮਲ ਹੋ ਰਿਹਾ ਸੀ। ਪਰ ਉਨ੍ਹਾਂ ਦੇ ਪਿਆਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ। ਇਸ ਵਿਆਹ ਨੇ ਪੂਰੀ ਦੁਨੀਆ 'ਚ ਜਿੰਨੀਆਂ ਸੁਰਖੀਆਂ ਬਟੋਰੀਆਂ, ਉਨ੍ਹਾਂ ਹੀ ਇਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਨੇ ਵੀ ਸੁਰਖੀਆਂ ਬਟੋਰੀਆਂ। ਮਹਿਜ਼ 18 ਮਹੀਨਿਆਂ ਬਾਅਦ ਹੀ ਦੋਵਾਂ ਨੇ ਵੱਖ ਰਹਿਣ ਦਾ ਫੈਸਲਾ ਕਰ ਲਿਆ। ਰਿਸ਼ਤਿਆਂ 'ਚ ਦਰਾਰ ਇੰਨੀ ਡੂੰਘੀ ਸੀ ਕਿ ਸਾਲ 1999 'ਚ ਦੋਹਾਂ ਦਾ ਤਲਾਕ ਹੋ ਗਿਆ। ਹਾਲਾਂਕਿ ਉਨ੍ਹਾਂ ਦੀ ਦੋਸਤੀ ਅੱਜ ਤੱਕ ਕਾਇਮ ਹੈ।
ਦੁਬਾਰਾ ਇਕੱਠੇ ਹੋਣ ਦੀਆਂ ਅਫਵਾਹਾਂ
ਤਲਾਕ ਤੋਂ ਬਾਅਦ, ਐਂਜਲੀਨਾ ਨੇ ਦੋ ਵਾਰ ਅਤੇ ਜੌਨੀ ਲੀ ਮਿਲਰ ਨੇ ਇੱਕ ਵਾਰ ਵਿਆਹ ਕੀਤਾ, ਪਰ ਦੋਵੇਂ ਖੁਸ਼ ਨਹੀਂ ਸਨ। ਸਥਿਤੀ ਇਹ ਹੈ ਕਿ ਦੋਵੇਂ ਅਜੇ ਵੀ ਸਿੰਗਲ ਹਨ। ਸਾਲ 2018 ਦੌਰਾਨ ਜਦੋਂ ਦੋਵਾਂ ਨੇ ਇੱਕ ਵਾਰ ਫਿਰ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਦੇ ਇਕੱਠੇ ਆਉਣ ਦੀਆਂ ਅਟਕਲਾਂ ਤੇਜ਼ ਹੋ ਗਈਆਂ। ਹਾਲਾਂਕਿ ਦੋਵਾਂ ਨੇ ਅੱਜ ਤੱਕ ਇਸ 'ਤੇ ਕੁਝ ਨਹੀਂ ਕਿਹਾ ਹੈ, ਪਰ ਐਂਜਲੀਨਾ ਨੇ ਮੰਨਿਆ ਹੈ ਕਿ ਜੌਨੀ ਲੀ ਮਿਲਰ ਨੂੰ ਤਲਾਕ ਦੇਣਾ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਖਰੀਦੀ 10 ਕਰੋੜ ਦੀ ਸ਼ਾਨਦਾਰ ਰੋਲਜ਼ ਰਾਇਸ ਕਾਰ, ਵੀਡੀਓ ਹੋਇਆ ਵਾਇਰਲ