Animal: ਵਿਵਾਦਾਂ 'ਚ ਘਿਰੀ ਫਿਲਮ 'ਐਨੀਮਲ', 'ਅਰਜਨ ਵੈਲੀ' ਗੀਤ 'ਤੇ ਉੱਠੇ ਸਵਾਲ, SGPC ਕੋਲ ਪਹੁੰਚਿਆ ਮਾਮਲਾ
Animal Movie Controversy: 'ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ' (ਏਆਈਐਸਐਸਐਫ) ਨੇ ਫਿਲਮ ਦੇ ਕਈ ਸੀਨਾਂ 'ਤੇ ਸਵਾਲ ਉਠਾਏ ਹਨ। ਇਹੀ ਨਹੀਂ ਫਿਲਮ ਦੇ ਗਾਣੇ 'ਅਰਜਨ ਵੈਲੀ' 'ਤੇ ਵੀ ਵਿਵਾਦ ਗਰਮਾਉਂਦਾ ਨਜ਼ਰ ਆ ਰਿਹਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Animal Movie Controversy: ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ, ਤ੍ਰਿਪਤੀ ਡਿਮਰੀ ਤੇ ਅਨਿਲ ਕਪੂਰ ਸਟਾਰਰ ਮੂਵੀ 'ਐਨੀਮਲ' ਦੀ ਚਾਰੇ ਪਾਸੇ ਚਰਚਾ ਹੈ। ਫਿਲਮ ਨੇ ਪੂਰੀ ਦੁਨੀਆ 'ਚ ਜ਼ਬਰਦਸਤ ਕਮਾਈ ਕੀਤੀ ਹੈ। ਇਹ ਫਿਲਮ ਵਰਲਡ ਵਾਈਡ 700 ਕਰੋੜ ਤੋਂ ਪਾਰ ਹੋ ਚੁੱਕੀ ਹੈ। ਇਸ ਦਰਮਿਆਨ ਫਿਲਮ ਨੂੰ ਲੈਕੇ ਪੰਜਾਬ 'ਚ ਵਿਵਾਦ ਉੱਠਿਆ ਹੈ। ਉਹ ਇਹ ਹੈ ਕਿ ਸਿੱਖ ਭਾਈਚਾਰੇ ਨੇ ਫਿਲਮ ਨੂੰ ਲੈਕੇ ਇਤਰਾਜ਼ ਪ੍ਰਗਟ ਕੀਤੇ ਹਨ।
ਇਹ ਵੀ ਪੜ੍ਹੋ: ਸਰਗੁਣ ਮਹਿਤਾ ਨੇ 'ਕਿਸਮਤ 3' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ? ਇਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ
ਜਾਣਕਾਰੀ ਮੁਤਾਬਕ 'ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ' (ਏਆਈਐਸਐਸਐਫ) ਨੇ ਫਿਲਮ ਦੇ ਕਈ ਸੀਨਾਂ 'ਤੇ ਸਵਾਲ ਉਠਾਏ ਹਨ। ਇਹੀ ਨਹੀਂ ਫਿਲਮ ਦੇ ਗਾਣੇ 'ਅਰਜਨ ਵੈਲੀ' 'ਤੇ ਵੀ ਵਿਵਾਦ ਗਰਮਾਉਂਦਾ ਨਜ਼ਰ ਆ ਰਿਹਾ ਹੈ। ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ "ਫਿਲਮ ਦੇ ਇਸ ਗਾਣੇ 'ਚ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਇਸਤੇਮਾਲ ਕੀਤਾ ਗਿਆ ਹੈ। ਸਿੱਖ ਭਾਈਚਾਰਾ ਅਜਿਹੀ ਬੇਅਦਬੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ।"
View this post on Instagram
ਇਸ ਸਭ ਨੂੰ ਲੈਕੇ ਹੁਣ ਫੈਡਰੇਸ਼ਨ ਨੇ ਐਸਜੀਪੀਸੀ ਤੱਕ ਪਹੁੰਚ ਕੀਤੀ ਹੈ। ਫੈਡਰੇਸ਼ਨ ਨੇ ਆਪਣੇ ਐਸਜੀਪੀਸੀ ਨੂੰ ਆਪਣੇ ਲਿਖਤੀ ਪੱਤਰ 'ਚ ਕਿਹਾ ਕਿ ਫਿਲਮ ਦੇ ਇੱਕ ਸੀਨ 'ਚ ਰਣਬੀਰ ਕਪੂਰ ਸਿਗਰਟ ਪੀ ਰਿਹਾ ਹੈ ਅਤੇ ਉਸ ਦੇ ਪਿੱਛੇ ਸਿੱਖ ਵਿਅਕਤੀ ਖੜਾ ਹੈ, ਜਿਸ ਦੀ ਦਾੜੀ 'ਤੇ ਸਿਗਰਟ ਦਾ ਧੂੰਆ ਜਾ ਰਿਹਾ ਹੈ। ਇਹ ਜਾਣ ਬੁੱਝ ਕੇ ਸੋਚੀ ਸਮਝੀ ਗਈ ਸਾਜਸ਼ ਤਹਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਲਮ ਦੇ ਇੱਕ ਹੋਰ ਸੀਨ ਵਿੱਚ ਸਿੱਖ ਦੀ ਦਾੜੀ 'ਤੇ ਤਲਵਾਰ ਰੱਖੀ ਗਈ ਹੈ। ਇਹ ਸੀਨ ਬੇਹੱਦ ਇਤਰਾਜ਼ਯੋਗ ਹੈ।
ਕਾਬਿਲੇਗ਼ੌਰ ਹੈ ਕਿ 'ਐਨੀਮਲ' ਫਿਲਮ 1 ਦਸੰਬਰ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਫਿਲਮ 'ਚ ਰਣਬੀਰ ਕਪੂਰ ਤੇ ਬੌਬੀ ਦਿਓਲ ਦੇ ਕਿਰਦਾਰ ਦੀ ਖੂਬ ਤਾਰੀਫ ਹੋ ਰਹੀ ਹੈ। ਦੋਵਾਂ ਨੇ ਫਿਲਮ 'ਚ ਖੂੰਖਾਰ ਕਿਰਦਾਰ ਨਿਭਾਏ ਹਨ। ਦੋਵੇਂ ਹੀ ਆਪੋ ਆਪਣੇ ਕਿਰਦਾਰਾਂ 'ਚ ਜਚ ਰਹੇ ਹਨ।