(Source: ECI/ABP News)
Anmol Kwatra: ਅਨਮੋਲ ਕਵਾਤਰਾ ਦੀ ਵੀਡੀਓ ਹੋ ਰਹੀ ਵਾਇਰਲ, ਗਰੀਬ ਪਰਿਵਾਰ ਲਈ ਮੰਗੀ ਮਦਦ, ਪਰਿਵਾਰ ਦੇ ਹਾਲਤ ਦੇਖ ਅੱਖਾਂ ਹੋਣਗੀਆਂ ਨਮ
Anmol Kwatra Video: ਅਨਮੋਲ ਕਵਾਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਇਸ ਵੀਡੀਓ 'ਚ ਉਸ ਨੇ ਇੱਕ ਗਰੀਬ ਪਰਿਵਾਰ ਦੇ ਬੁਰੇ ਹਾਲਾਤ ਦਿਖਾਏ ਹਨ।
![Anmol Kwatra: ਅਨਮੋਲ ਕਵਾਤਰਾ ਦੀ ਵੀਡੀਓ ਹੋ ਰਹੀ ਵਾਇਰਲ, ਗਰੀਬ ਪਰਿਵਾਰ ਲਈ ਮੰਗੀ ਮਦਦ, ਪਰਿਵਾਰ ਦੇ ਹਾਲਤ ਦੇਖ ਅੱਖਾਂ ਹੋਣਗੀਆਂ ਨਮ anmol kwatra s video going viral social activist seeks help for poor family watch this video Anmol Kwatra: ਅਨਮੋਲ ਕਵਾਤਰਾ ਦੀ ਵੀਡੀਓ ਹੋ ਰਹੀ ਵਾਇਰਲ, ਗਰੀਬ ਪਰਿਵਾਰ ਲਈ ਮੰਗੀ ਮਦਦ, ਪਰਿਵਾਰ ਦੇ ਹਾਲਤ ਦੇਖ ਅੱਖਾਂ ਹੋਣਗੀਆਂ ਨਮ](https://feeds.abplive.com/onecms/images/uploaded-images/2023/06/07/93c79d5f21ea945de2296cf4ddb871a11686138250552469_original.jpg?impolicy=abp_cdn&imwidth=1200&height=675)
Anmol Kwatra Video: ਅਨਮੋਲ ਕਵਾਤਰਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਲੋਕ ਭਲਾਈ ਸਮਾਜ ਸੇਵਾ ਲਈ ਆਪਣਾ ਮਾਡਲੰਿਗ ਦਾ ਸਫਲ ਕਰੀਅਰ ਛੱਡਿਆ ਹੈ। ਉਸ ਨੂੰ ਆਮ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ।
ਇੰਨੀਂ ਦਿਨੀਂ ਅਨਮੋਲ ਕਵਾਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਇਸ ਵੀਡੀਓ 'ਚ ਉਸ ਨੇ ਇੱਕ ਗਰੀਬ ਪਰਿਵਾਰ ਦੇ ਬੁਰੇ ਹਾਲਾਤ ਦਿਖਾਏ ਹਨ। ਇਹ ਵੀਡੀਓ ਲੁਧਿਆਣਾ ਦੇ ਮੁੱਲਾਂਪੁਰ ਦਾਖਾਂ ਪਿੰਡ ਦੀ ਹੈ। ਇੱਥੇ ਇੱਕ ਗਰੀਬ ਬੇਸਹਾਰਾ ਪਰਿਵਾਰ ਹੈ, ਜੋ ਬੇਹੱਦ ਮਾੜੇ ਹਾਲਾਤ 'ਚ ਰਹਿ ਰਿਹਾ ਹੈ। ਘਰ ਵਿੱਚ 3-4 ਛੋਟੇ ਬੱਚੇ ਹਨ, ਜਿਨ੍ਹਾਂ ਦੀ ਮਾਂ ਕੈਂਸਰ ਤੋਂ ਪੀੜਤ ਹੈ ਅਤੇ ਇਲਾਜ ਨਾ ਕਰਾਉਣ ਦੇ ਚਲਦਿਆਂ ਮੰਜੇ 'ਤੇ ਪਈ ਹੈ। ਇਹ ਵੀਡੀਓ ਦੇਖ ਕੇ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਜਾਣਿਆ ਮਾਣਿਆ ਮਾਡਲ ਤੇ ਸਮਾਜਸੇਵੀ ਹੈ। ਉਸ ਨੇ ਬਹੁਤ ਹੀ ਥੋੜ੍ਹੇ ਸਮੇਂ 'ਚ ਪੰਜਾਬ ਵਾਸੀਆਂ ਦੇ ਦਿਲਾਂ 'ਚ ਬਹੁਤ ਹੀ ਸਪੈਸ਼ਲ ਥਾਂ ਬਣਾਈ ਹੈ। ਬੇਸਹਾਰਾ ਤੇ ਗਰੀਬਾਂ ਦੀ ਮਦਦ ਲਈ ਉਹ ਹਮੇਸ਼ਾ ਤਿਆਰ ਖੜਾ ਨਜ਼ਰ ਆਉਂਦਾ ਹੈ। ਇਹੀ ਨਹੀਂ ਉਸ ਨੇ ਆਪਣੇ ਮਾਡਲੰਿਗ ਦੇ ਕਰੀਅਰ ਨੂੰ ਕੁਰਬਾਨ ਕਰਕੇ ਆਪਣੇ ਆਪ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਦੇ ਦਿੱਤਾ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਨੇ ਕਿਸ ਦੇ ਕਹਿਣ 'ਤੇ ਅਤੇ ਕਿਉਂ ਸ਼ੁਰੂ ਕੀਤੀ ਸੀ ਗਾਇਕੀ, ਦੇਖੋ ਇਸ ਵੀਡੀਓ 'ਚ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)