ਪੜਚੋਲ ਕਰੋ
Advertisement
#MeToo ਦਾ ਸੁਭਾਸ਼ ਘਈ ਨੂੰ ਵੀ ਡੰਗ, ਅਦਾਕਾਰਾ ਨੇ ਦਰਜ ਕਰਵਾਇਆ ਕੇਸ
ਮੁੰਬਈ: ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ #MeToo ਮੂਵਮੈਂਟ ਤਹਿਤ ਕਈ ਵੱਡੇ ਲੋਕਾਂ ਦੇ ਨਾਵਾਂ ਦੇ ਖੁਲਾਸੇ ਹੋ ਰਹੇ ਹਨ। ਇਸੇ ਲਿਸਟ ‘ਚ ਬਾਲੀਵੁੱਡ ਦੇ ਸ਼ੋਅਮੈਨ ਸੁਭਾਸ਼ ਘਈ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ‘ਤੇ ਕੁਝ ਸਮਾਂ ਪਹਿਲਾਂ ਹੀ ਇੱਕ ਔਰਤ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਸੁਭਾਸ਼ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰ ਤੋਂ ਖਾਰਜ਼ ਕੀਤਾ ਹੈ। ਇਸ ਤੋਂ ਬਾਅਦ ਬੀਤੀ ਰਾਤ ਐਕਟਰਸ ਕੈਟ ਸ਼ਰਮਾ ਨੇ ਉਨ੍ਹਾਂ ਖਿਲਾਫ ਆਈਐਫਆਰ ਕਰਵਾ ਦਿੱਤੀ ਹੈ।
ਆਈਐਫਆਰ ‘ਚ ਕਿਹਾ ਗਿਆ ਹੈ ਕਿ ਡਾਇਰੈਕਟਰ ਨੇ ਉਸ ਨੂੰ ਜਬਰਨ ਚੁੰਮਣ ਦੀ ਕੋਸ਼ਿਸ਼ ਕੀਤੀ। ਕੈਟ ਦਾ ਕਹਿਣਾ ਹੈ ਕਿ 6 ਅਗਸਤ ਨੂੰ ਸੁਭਾਸ਼ ਨੇ ਉਸ ਨੂੰ ਆਪਣੇ ਜਨਮ ਦਿਨ ਦੀ ਪਾਰਟੀ ‘ਚ ਬੁਲਾਇਆ। ਇੱਥੇ ਉਸ ਨੂੰ ਮਸਾਜ ਕਰਨ ਲਈ ਕਿਹਾ ਗਿਆ। ਸੁਭਾਸ਼ ਨੂੰ ਮਸਾਜ ਕਰਨ ਤੋਂ ਬਾਅਦ ਜਦੋਂ ਉਹ ਹੱਥ ਧੋਣ ਗਈ ਤਾਂ ਉਹ ਵੀ ਪਿੱਛੇ ਆ ਗਏ, ਜਿੱਥੇ ਕੈਟ ਨਾਲ ਜਬਰਨ ਕਿਸ ਕਰਨ ਦੀ ਕੋਸ਼ਿਸ਼ ਕੀਤੀ ਗਈ।
s ਇਸ ਤੋਂ ਪਹਿਲਾਂ ਵੀ ਇੱਕ ਔਰਤ ਸੁਭਾਸ਼ ‘ਤੇ ਸ਼ੋਸ਼ਣ ਦੇ ਇਲਜ਼ਾਮ ਲਾ ਚੁੱਕੀ ਹੈ। ਫੇਮ ਰਾਈਟਰ ਮਹਿਮਾ ਕੁਕਰੇਜਾ ਨੇ ਪੋਸਟ ‘ਚ ਆਪਬੀਤੀ ਸ਼ੇਅਰ ਕੀਤੀ ਹੈ। ਮਹਿਮਾ ਮੁਤਾਬਕ ਉਹ ਸੁਭਾਸ਼ ਦੇ ਦਫਤਰ ‘ਚ ਕੰਮ ਕਰ ਚੁੱਕੀ ਹੈ। ਮਹਿਮਾ ਦਾ ਕਹਿਣਾ ਹੈ ਕਿ ਉਸ ਨੂੰ ਕੰਮ ਦੇ ਸਿਲਸਿਲੇ ‘ਚ ਅਕਸਰ ਹੀ ਦਫਤਰ ‘ਚ ਦੇਰ ਹੋ ਜਾਂਦੀ ਸੀ। ਇਸ ਤੋਂ ਬਾਅਦ ਇੱਕ ਦਿਨ ਜਦੋਂ ਉਹ ਘਰ ਜਾ ਰਹੀ ਸੀ ਤਾਂ ਸੁਭਾਸ਼ ਨੇ ਉਸ ਨੂੰ ਘਰ ਤਕ ਛੱਡਣ ਦੀ ਗੱਲ ਕੀਤੀ ਤੇ ਰਸਤੇ ‘ਚ ਉਸ ਕੁਝ ਨਸ਼ੀਲੀ ਚੀਜ਼ ਪਿਲਾ ਕੇ ਉਸ ਨੂੰ ਹੋਟਲ ਲੈ ਗਏ ਜਿੱਥੇ ਉਸ ਨਾਲ ਰੇਪ ਕੀਤਾ ਗਿਆ।Actor Kate Sharma files police complaint against filmmaker Subhash Ghai; says, 'he called me at his house on August 6. 5-6 ppl were present there,he asked me to give him massage.I massaged him&went to wash my hands,he followed me, called me to his room to talk & tried to kiss me' pic.twitter.com/TiJm9EADCy
— ANI (@ANI) October 13, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement