Virat Kohli: ਵਿਰਾਟ ਕੋਹਲੀ ਦੇ ਸੈਂਕੜੇ 'ਤੇ ਰੋਮਾਂਟਿਕ ਹੋਈ ਪਤਨੀ ਅਨੁਸ਼ਕਾ ਸ਼ਰਮਾ, ਸਟੇਡੀਅਮ ਤੋਂ ਪਤੀ ਨੂੰ ਕੀਤੀ ਫਲਾਇੰਗ ਕਿੱਸ, VIDEO VIRAL
Anushka Sharma Blows Kisses on Virat Kohli: ਵਿਰਾਟ ਕੋਹਲੀ ਨੇ ਹਾਲ ਹੀ ਚ IPL ਵਿੱਚ 7ਵਾਂ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੌਰਾਨ ਅਨੁਸ਼ਕਾ ਸ਼ਰਮਾ ਦਾ ਉਨ੍ਹਾਂ 'ਤੇ ਪਿਆਰ ਦੀ ਵਰਖਾ ਕਰਨ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ
Anushka Sharma Blows Kisses on Virat Kohli: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਫਿਲਮ ਇੰਡਸਟਰੀ ਅਤੇ ਕ੍ਰਿਕਟ ਦੀ ਆਈਡਲ ਜੋੜੀ ਮੰਨਿਆ ਜਾਂਦਾ ਹੈ। ਦੋਵਾਂ ਦਾ ਇੱਕ ਦੂਜੇ ਨਾਲ ਖਾਸ ਰਿਸ਼ਤਾ ਹੈ। ਹਾਲ ਹੀ 'ਚ ਜਦੋਂ ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਆਪਣਾ ਸੱਤਵਾਂ ਸੈਂਕੜਾ ਲਗਾ ਕੇ ਇਤਿਹਾਸ ਰਚਿਆ, ਤਾਂ ਪਤਨੀ ਅਨੁਸ਼ਕਾ ਨੇ ਪਤੀ ਦੀ ਜਿੱਤ 'ਤੇ ਆਪਣਾ ਪਿਆਰ ਦਿਖਾਉਣ ਤੋਂ ਪਿੱਛੇ ਨਹੀਂ ਹਟੀ। ਉਸ ਨੇ ਸਟੇਡੀਅਮ 'ਚ ਪਤੀ ਵਿਰਾਟ ਨੂੰ ਕਈ ਫਲਾਇੰਗ ਕਿੱਸ ਦਿੱਤੇ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਅਨੁਸ਼ਕਾ ਵਿਰਾਟ ਨੂੰ ਫਲਾਇੰਗ ਕਿੱਸ ਕਰਦੀ ਆਈ ਨਜ਼ਰ
ਅਨੁਸ਼ਕਾ ਸ਼ਰਮਾ ਆਪਣੇ ਜ਼ਿਆਦਾਤਰ ਮੈਚਾਂ 'ਚ ਪਤੀ ਵਿਰਾਟ ਨੂੰ ਸਪੋਰਟ ਕਰਨ ਲਈ ਸਟੇਡੀਅਮ 'ਚ ਮੌਜੂਦ ਰਹਿੰਦੀ ਹੈ। ਉਨ੍ਹਾਂ ਦਾ ਇਹ ਰੁਝਾਨ ਵਿਆਹ ਤੋਂ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਹੁਣ ਹਾਲ ਹੀ 'ਚ ਜਦੋਂ ਵਿਰਾਟ ਕੋਹਲੀ ਨੇ IPL 'ਚ ਆਪਣਾ 7ਵਾਂ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਤਾਂ ਅਨੁਸ਼ਕਾ ਉਨ੍ਹਾਂ ਦਾ ਸਮਰਥਨ ਕਰਨ ਲਈ ਸਟੇਡੀਅਮ 'ਚ ਮੌਜੂਦ ਸੀ। ਵਿਰਾਟ ਜਦੋਂ ਸੈਂਕੜਾ ਪੂਰਾ ਕਰਨ ਤੋਂ ਬਾਅਦ ਜਸ਼ਨ ਮਨਾ ਰਹੇ ਸਨ ਤਾਂ ਅਨੁਸ਼ਕਾ ਉਨ੍ਹਾਂ 'ਤੇ ਫਲਾਇੰਗ ਕਿੱਸ ਕਰ ਰਹੀ ਸੀ। ਅਨੁਸ਼ਕਾ ਦੇ ਪਤੀ ਵਿਰਾਟ ਲਈ ਰੋਮਾਂਟਿਕ ਤੇ ਪਿਆਰ ਭਰੇ ਅੰਦਾਜ਼ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
anushka supporting virat will be the best thing for me forever pic.twitter.com/qCrlceNsR0
— Sxn (@platinumm_24) May 21, 2023
2017 ਵਿੱਚ ਹੋਇਆ ਸੀ ਵਿਆਹ
ਅਨੁਸ਼ਕਾ ਅਤੇ ਵਿਰਾਟ 2017 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। 2021 ਵਿੱਚ, ਦੋਵੇਂ ਇੱਕ ਧੀ ਵਾਮਿਕਾ ਦੇ ਮਾਤਾ-ਪਿਤਾ ਬਣੇ। ਹੁਣ ਅਨੁਸ਼ਕਾ ਅਤੇ ਵਿਰਾਟ ਮਾਤਾ-ਪਿਤਾ ਦੇ ਨਾਲ-ਨਾਲ ਆਪਣੇ ਕਰੀਅਰ 'ਤੇ ਵੀ ਬਹੁਤ ਧਿਆਨ ਦੇ ਰਹੇ ਹਨ।
ਚੱਕਦਾ ਐਕਸਪ੍ਰੈਸ ਵਿੱਚ ਝੂਲਨ ਗੋਸਵਾਮੀ ਦੇ ਕਿਰਦਾਰ 'ਚ ਨਜ਼ਰ ਆਵੇਗੀ ਅਨੁਸ਼ਕਾ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਜਲਦ ਹੀ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਵੇਗੀ। ਇਸ ਬਾਇਓਪਿਕ ਫਿਲਮ 'ਚ ਅਨੁਸ਼ਕਾ ਸਾਬਕਾ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਸਪੋਰਟਸ ਡਰਾਮਾ ਫਿਲਮ ਨਾਲ ਅਨੁਸ਼ਕਾ ਲਗਭਗ ਸਾਢੇ ਤਿੰਨ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਇਹ ਫਿਲਮ ਇਸ ਸਾਲ 2 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।