AP Dhillon: ਜਦੋਂ ਕਰੈਡਿਟ ਕਾਰਡ ਨਾ ਹੋਣ ਕਰਕੇ AP ਢਿੱਲੋਂ ਨੂੰ ਹੋਟਲ ਰੂਮ ਦੇਣ ਤੋਂ ਕੀਤਾ ਗਿਆ ਸੀ ਮਨਾ, ਬੋਲੇ- 'ਉਹ ਇੱਕ ਲੰਬੀ ਰਾਤ ਸੀ...'
AP Dhillon Struggle : ਏਪੀ ਢਿੱਲੋਂ ਨੇ ਹਾਲ ਹੀ ਵਿੱਚ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਰੁਕਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਸ ਦਿਨ ਏਪੀ ਦੀ ਜ਼ਿੰਦਗੀ ਦੀ ਸਭ ਤੋਂ ਲੰਬੀ ਰਾਤ ਸੀ।
AP Dhillon Success Story: ਲੋਕ ਏਪੀ ਢਿੱਲੋਂ ਦੇ ਗੀਤਾਂ ਦੇ ਦੀਵਾਨੇ ਹਨ। ਉਸ ਨੇ 'ਸਮਰ ਹਾਈ', 'ਬਰਾਊਨ ਮੁੰਡੇ' ਅਤੇ 'ਟਰੂ ਸਟੋਰੀਜ਼' ਵਰਗੇ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਦੇ ਕੇ ਲੋਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਈ ਹੈ। ਅੱਜ ਦੁਨੀਆ ਕੈਨੇਡੀਅਨ ਪੰਜਾਬੀ ਗਾਇਕ ਏਪੀ ਢਿੱਲੋਂ ਦੀ ਦੀਵਾਨੀ ਹੈ, ਪਰ ਇਸ ਮੁਕਾਮ ਤੱਕ ਪਹੁੰਚਣ ਤੋਂ ਪਹਿਲਾਂ ਉਸ ਨੇ ਕਾਫੀ ਸੰਘਰਸ਼ ਕੀਤਾ ਹੈ। ਹਾਲ ਹੀ ਵਿੱਚ, ਏਪੀ ਨੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਇੱਕ ਹੋਟਲ ਨੇ ਕ੍ਰੈਡਿਟ ਕਾਰਡ ਨਾ ਹੋਣ ਕਾਰਨ ਉਸਨੂੰ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਏਪੀ ਨੇ ਦੱਸਿਆ ਕਿ ਰਾਤ ਉਸ ਲਈ ਸਭ ਤੋਂ ਲੰਬੀ ਰਾਤ ਸੀ।
ਇਹ ਵੀ ਪੜ੍ਹੋ: ਕਰਨ ਔਜਲਾ ਦੀ ਨਵੀਂ ਐਲਬਮ ਦੁਨੀਆ ਭਰ ਦੀਆਂ ਟੌਪ 3 ਐਲਬਮਾਂ 'ਚ ਸ਼ਾਮਲ, ਗੋਰੇ ਵੀ ਸੁਣ ਰਹੇ ਔਜਲਾ ਦੇ ਗੀਤ
ਏਪੀ ਢਿੱਲੋਂ ਨੇ ਸੂਟਕੇਸ 'ਤੇ ਰਾਤ ਕੱਟਣ ਦੀ ਕਰ ਲਈ ਸੀ ਤਿਆਰੀ
ਏਪੀ ਢਿੱਲੋਂ ਨੇ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, "ਮੇਰੇ ਕੋਲ ਦੋ ਸੂਟਕੇਸ ਸਨ। ਮੈਂ ਉਨ੍ਹਾਂ ਨੂੰ ਜ਼ਮੀਨ 'ਤੇ ਰੱਖਿਆ ਅਤੇ ਉਨ੍ਹਾਂ 'ਤੇ ਸੌਣ ਦੀ ਕੋਸ਼ਿਸ਼ ਕੀਤੀ। ਇੱਕ ਗੋਰੀ ਕੁੜੀ ਸੀ, ਉਹ ਮੇਰੇ ਕੋਲ ਆਈ ਅਤੇ ਕਿਹਾ, 'ਯੋ, ਤੂੰ ਬੇਘਰ ਵਿਅਕਤੀ ਵਾਂਗ ਨਹੀਂ ਦਿਖਦਾ। ਤੁਸੀਂ ਇਸ ਤਰ੍ਹਾਂ ਕਿਉਂ ਸੌਂ ਰਹੇ ਹੋ?' ਮੈਂ ਉਸ ਨੂੰ ਸਾਰੀ ਕਹਾਣੀ ਸੁਣਾਈ। ਫਿਰ ਉਹ ਆਪਣੇ ਬੁਆਏਫ੍ਰੈਂਡ ਜਾਂ ਮੰਗੇਤਰ ਕੋਲ ਗਈ ਜਿਸਨੂੰ ਮੈਨੂੰ ਯਾਦ ਨਹੀਂ ਹੈ, ਅਤੇ ਕਿਹਾ, ਇਸ ਵਿਅਕਤੀ ਨੂੰ ਆਪਣਾ ਕ੍ਰੈਡਿਟ ਕਾਰਡ ਦੇ ਦਿਓ ਅਤੇ ਮੈਨੂੰ ਯਾਦ ਹੈ ਕਿ ਉਹ ਮੁੰਡਾ ਮੈਨੂੰ ਕਹਿੰਦਾ ਸੀ, ਬਰੋ ਕੁੱਝ ਵੀ ਚੋਰੀ ਨਾ ਕਰੀਂ, ਭਾਵੇਂ ਕੁੱਝ ਵੀ ਤੋੜ ਦੇਈ।" ਉਸਨੇ ਅੱਗੇ ਕਿਹਾ, "ਇੱਥੇ ਚੰਗੇ ਲੋਕ ਹਨ। ਫਿਰ ਇਸ ਸਭ ਦੇ ਬਾਅਦ ਜੇਕਰ ਅਸੀਂ ਇੱਕ ਦੂਜੇ ਦਾ ਭਲਾ ਨਹੀਂ ਕਰਾਂਗੇ ਤਾਂ ਕੌਣ ਕਰੇਗਾ?"
View this post on Instagram
ਏਪੀ ਢਿੱਲੋਂ ਦੀ ਡਾਕੂਮੈਂਟਰੀ ਰਿਲੀਜ਼
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਏਪੀ ਢਿੱਲੋਂ ਨੇ ਆਪਣੀ ਡਾਕੂਮੈਂਟਰੀ 'ਏਪੀ ਢਿੱਲੋਂ: ਫਸਟ ਆਫ ਏ ਕਾਇੰਡ' ਰਿਲੀਜ਼ ਕੀਤੀ ਹੈ। ਜੈ ਅਹਿਮਦ ਦੁਆਰਾ ਨਿਰਦੇਸ਼ਤ ਇਹ ਡਾਕੂਮੈਂਟਰੀਡਾਕੂਮੈਂਟਰੀ ਫਿਲਮ ਪ੍ਰਾਈਮ ਵੀਡੀਓ ਇੰਡੀਆ 'ਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਪਿਛਲੇ ਹਫ਼ਤੇ ਹੀ ਏਪੀ ਨੇ ਮੁੰਬਈ ਵਿੱਚ ਇਸ ਡਾਕੂਮੈਂਟਰੀ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ ਸੀ। ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।