AR Rahman: ਏਆਰ ਰਹਿਮਾਨ ਨੇ ਕੱਸਿਆ 'ਆਰਆਰਆਰ' 'ਤੇ ਤੰਜ? ਬੋਲੇ- ਆਸਕਰ 'ਚ ਹਮੇਸ਼ਾ ਗਲਤ ਫਿਲਮਾਂ ਭੇਜੀਆਂ ਗਈਆਂ
AR Rahman On Oscars: ਸੰਗੀਤਕਾਰ ਏ.ਆਰ ਰਹਿਮਾਨ ਦਾ ਕਹਿਣਾ ਹੈ ਕਿ ਗਲਤ ਫਿਲਮਾਂ ਨੂੰ ਚੁਣ ਕੇ ਆਸਕਰ ਲਈ ਭੇਜਿਆ ਗਿਆ ਹੈ।ਜਾਣੋ ਉਨ੍ਹਾਂ ਨੇ ਅਜਿਹਾ ਕਿਉਂ ਕਿਹਾ ਹੈ
AR Rahman On Oscars: ਆਸਕਰ ਅਵਾਰਡ ਸਮਾਰੋਹ 2023 ਵਿੱਚ, ਭਾਰਤ ਦੀਆਂ ਫਿਲਮਾਂ ਦਾ ਬੋਲਬਾਲਾ ਰਿਹਾ। ਆਰ.ਆਰ.ਆਰ ਦੇ ਗੀਤ 'ਨਾਟੂ-ਨਾਟੂ' ਅਤੇ 'ਦਿ ਐਲੀਫੈਂਟ ਵਿਸਪਰਸ' ਨੇ ਆਸਕਰ ਐਵਾਰਡ ਦਾ ਖਿਤਾਬ ਜਿੱਤ ਕੇ ਇਕ ਵਾਰ ਫਿਰ ਦੇਸ਼ ਦਾ ਨਾਂ ਪੂਰੀ ਦੁਨੀਆ 'ਚ ਰੋਸ਼ਨ ਕੀਤਾ। ਇਸ ਦੌਰਾਨ ਦੋ ਆਸਕਰ ਜਿੱਤ ਚੁੱਕੇ ਏ.ਆਰ ਰਹਿਮਾਨ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਆਸਕਰ ਲਈ ਭਾਰਤ ਤੋਂ ਗਲਤ ਫਿਲਮਾਂ ਭੇਜੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਪ੍ਰਸਿੱਧ ਟੀਵੀ ਅਭਿਨੇਤਰੀ ਸ਼ਿਵਾਂਗੀ ਜੋਸ਼ੀ ਹਸਪਤਾਲ ਭਰਤੀ, ਗੁਰਦਿਆਂ 'ਚ ਇਨਫੈਕਸ਼ਨ ਦੀ ਹੋਈ ਸਮੱਸਿਆ
ਬਦਲ ਗਿਆ ਹੈ ਤਕਨਾਲੋਜੀ ਦਾ ਵਿਕਾਸ
ਇੰਟਰਵਿਊ ਦੇ ਦੌਰਾਨ, ਐਲ ਸੁਬਰਾਮਨੀਅਮ ਨੇ ਏਆਰ ਰਹਿਮਾਨ ਨੂੰ ਪੁੱਛਿਆ ਕਿ ਉਨ੍ਹਾਂ ਨੇ ਕਈ ਸੰਗੀਤਕਾਰਾਂ ਅਤੇ ਆਰਕੈਸਟਰਾ ਦੇ ਨਾਲ ਸੰਗੀਤ ਬਣਾਉਣ ਦੇ ਪੁਰਾਣੇ ਤਰੀਕੇ ਨੂੰ ਕਿਵੇਂ ਬਦਲਿਆ, ਜਿਸ 'ਤੇ ਰਹਿਮਾਨ ਨੇ ਕਿਹਾ, "ਇਹ ਤਕਨਾਲੋਜੀ ਵਿੱਚ ਵਿਕਾਸ ਦੇ ਕਾਰਨ ਹੈ। ਪਹਿਲਾਂ ਇੱਕ ਫਿਲਮ ਲਈ ਸਿਰਫ ਅੱਠ ਟਰੈਕ ਸਨ, ਕਿਉਂਕਿ ਮੈਂ ਇੱਕ ਜਿੰਗਲ ਬੈਕਗ੍ਰਾਉਂਡ ਤੋਂ ਆਇਆ ਸੀ, ਇਸ ਲਈ ਮੇਰੇ ਕੋਲ 16 ਟਰੈਕ ਸਨ ਅਤੇ ਮੈਂ ਇਸ ਨਾਲ ਬਹੁਤ ਕੁਝ ਕਰ ਸਕਦਾ ਸੀ।
ਮੈਨੂੰ ਪ੍ਰਯੋਗ ਕਰਨ ਦਾ ਮੌਕਾ ਮਿਲਿਆ: ਰਹਿਮਾਨ
ਏਆਰ ਰਹਿਮਾਨ ਨੇ ਅੱਗੇ ਕਿਹਾ, “ਆਰਕੈਸਟਰਾ ਮਹਿੰਗਾ ਸੀ, ਪਰ ਸਾਰੇ ਵੱਡੇ ਯੰਤਰ ਛੋਟੇ ਹੋ ਗਏ। ਇਸ ਨੇ ਮੈਨੂੰ ਪ੍ਰਯੋਗ ਕਰਨ ਅਤੇ ਅਸਫਲ ਹੋਣ ਲਈ ਕਾਫ਼ੀ ਸਮਾਂ ਦਿੱਤਾ। ਮੇਰੀ ਅਸਫਲਤਾ ਨੂੰ ਕੋਈ ਨਹੀਂ ਜਾਣਦਾ, ਉਨ੍ਹਾਂ ਨੇ ਸਿਰਫ ਮੇਰੀ ਸਫਲਤਾ ਦੇਖੀ ਹੈ ਕਿਉਂਕਿ ਇਹ ਸਭ ਸਟੂਡੀਓ ਦੇ ਅੰਦਰ ਹੋਇਆ ਸੀ। ਇਸ ਲਈ ਮੈਨੂੰ ਘਰੇਲੂ ਸਟੂਡੀਓਜ਼ ਕਾਰਨ ਆਜ਼ਾਦੀ ਮਿਲੀ।
ਉਨ੍ਹਾਂ ਨੇ ਕਿਹਾ, "ਇਸਨੇ ਮੈਨੂੰ ਪ੍ਰਯੋਗ ਕਰਨ ਦੀ ਬਹੁਤ ਆਜ਼ਾਦੀ ਦਿੱਤੀ... ਬੇਸ਼ੱਕ, ਸਾਨੂੰ ਸਾਰਿਆਂ ਨੂੰ ਪੈਸੇ ਦੀ ਲੋੜ ਹੈ ਪਰ ਇਸ ਤੋਂ ਇਲਾਵਾ ਮੇਰੇ ਕੋਲ ਜਨੂੰਨ ਸੀ।" ਮੇਰਾ ਮਤਲਬ ਹੈ ਕਿ ਪੱਛਮ ਇਹ ਕਰ ਰਿਹਾ ਹੈ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਜਦੋਂ ਅਸੀਂ ਉਨ੍ਹਾਂ ਦਾ ਸੰਗੀਤ ਸੁਣਦੇ ਹਾਂ, ਤਾਂ ਉਹ ਸਾਡਾ ਸੰਗੀਤ ਕਿਉਂ ਨਹੀਂ ਸੁਣ ਸਕਦੇ? ਮੈਂ ਆਪਣੇ ਆਪ ਤੋਂ ਪੁੱਛਦਾ ਹਾਂ ਕਿ ਬਿਹਤਰ ਉਤਪਾਦਨ, ਬਿਹਤਰ ਗੁਣਵੱਤਾ, ਬਿਹਤਰ ਵੰਡ (ਡਿਸਟ੍ਰਿਬਊਸ਼ਨ) 'ਤੇ ਮਾਸਟਰਿੰਗ ਕਿਵੇਂ ਹੋ ਸਕਦੀ ਹੈ... ਜੋ ਅਜੇ ਵੀ ਮੈਨੂੰ ਪ੍ਰੇਰਿਤ ਕਰਦਾ ਹੈ''।
ਆਸਕਰ ਲਈ ਗਲਤ ਫਿਲਮਾਂ ਭੇਜੀਆਂ ਜਾ ਰਹੀਆਂ ਹਨ: ਰਹਿਮਾਨ
ਏਆਰ ਰਹਿਮਾਨ ਨੇ ਕਿਹਾ ਕਿ ਕਈ ਵਾਰ ਮੈਂ ਦੇਖਦਾ ਹਾਂ ਕਿ ਸਾਡੀਆਂ ਫਿਲਮਾਂ ਆਸਕਰ ਤੱਕ ਜਾਂਦੀਆਂ ਹਨ, ਪਰ ਐਵਾਰਡ ਨਹੀਂ ਜਿੱਤ ਪਾਉਂਦੀਆਂ। ਆਸਕਰ ਲਈ ਗਲਤ ਫਿਲਮਾਂ ਭੇਜੀਆਂ ਜਾ ਰਹੀਆਂ ਹਨ। ਮੈਨੂੰ ਲੱਗਦਾ ਹੈ ਕਿ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਸਾਨੂੰ ਦੂਜੇ ਵਿਅਕਤੀ ਦੇ ਨਜ਼ਰੀਏ ਤੋਂ ਸੋਚਣਾ ਚਾਹੀਦਾ ਹੈ। ਮੈਨੂੰ ਪੱਛਮੀ ਦੇਸ਼ ਵਾਂਗ ਸੋਚਣਾ ਪਵੇਗਾ ਕਿ ਇੱਥੇ ਕੀ ਗਲਤੀ ਹੋ ਰਹੀ ਹੈ। ਸਾਨੂੰ ਆਪਣੀ ਥਾਂ 'ਤੇ ਰਹਿ ਕੇ ਆਪਣੇ ਤਰੀਕੇ ਨਾਲ ਸੋਚਣਾ ਚਾਹੀਦਾ ਹੈ। ਦੱਸ ਦੇਈਏ ਕਿ ਇਹ ਇੱਕ ਪੁਰਾਣਾ ਇੰਟਰਵਿਊ ਹੈ ਜੋ ਜਨਵਰੀ ਵਿੱਚ ਸ਼ੂਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸੋਨੂੰ ਸੂਦ ਨੂੰ ਡਿਪਟੀ CM ਬਣਨ ਦਾ ਮਿਲਿਆ ਸੀ ਆਫਰ, ਐਕਟਰ ਨੇ ਖੁਦ ਕੀਤਾ ਖੁਲਾਸਾ