ਪੜਚੋਲ ਕਰੋ
Advertisement
ਆਯੂਸ਼ਮਾਨ ਦੀ ‘ਸ਼ੁਭ ਮੰਗਲ ਸਾਵਧਾਨ’ ਦਾ ਸੀਕੂਅਲ, ਵੇਖੋ ਟੀਜ਼ਰ
ਲੰਬੇ ਸਮੇਂ ਤੋਂ ਫ਼ਿਲਮ ਸ਼ੁਭ ਮੰਗਲ ਸਾਵਧਾਨ’ ਦੇ ਸੀਕੂਅਲ ਦੀ ਖ਼ਬਰਾਂ ਆ ਰਹੀਆਂ ਸੀ। ਅੱਜ ਸਵੇਰੇ ਹੀ ਮੇਕਰਸ ਨੇ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਕੀਤੀ ਹੈ।
ਮੁੰਬਈ: 2017 ‘ਚ ਆਯੂਸ਼ਮਾਨ ਖੁਰਾਨਾ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਸ਼ੁਭ ਮੰਗਲ ਸਾਵਧਾਨ’ ਨੇ ਬਾਕਸ ਆਫਿਸ ‘ਤੇ ਕਾਫੀ ਵਧੀਆ ਕਮਾਈ ਕੀਤੀ ਸੀ। ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆਈ ਸੀ। ਲੰਬੇ ਸਮੇਂ ਤੋਂ ਫ਼ਿਲਮ ਦੇ ਸੀਕੂਅਲ ਦੀ ਖ਼ਬਰਾਂ ਆ ਰਹੀਆਂ ਸੀ। ਅੱਜ ਸਵੇਰੇ ਹੀ ਮੇਕਰਸ ਨੇ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਕੀਤੀ ਹੈ।
ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ਜਿਸ ਨੂੰ ਆਨੰਦ ਐਲ ਰਾਏ ਨੇ ਪ੍ਰੋਡਿਊਸ ਕੀਤਾ ਤੇ ਹਿਤੇਸ਼ ਕੇਵਲਿਆ ਨੇ ਡਾਇਰੈਕਟ ਕਰਨਾ ਹੈ। ਇਸ ਦੇ ਨਾਲ ਹੀ ਟੀਜ਼ਰ ਨੂੰ ਦੇਖ ਕੇ ਸਾਫ਼ ਹੈ ਕਿ ਫ਼ਿਲਮ ਧਾਰਾ 377 ਯਾਨੀ ਸਮਲਿੰਗੀ ਰਿਸ਼ਤਿਆਂ ‘ਤੇ ਆਧਾਰਤ ਹੋਵੇਗੀ। ਹੋ ਸਕਦਾ ਹੈ ਕਿ ਆਯੁਸ਼ ਫ਼ਿਲਮ ‘ਚ ਗੇਅ ਦਾ ਕਿਰਦਾਰ ਨਿਭਾਉਣ। ਟੀਜ਼ਰ ਤੇ ਇਸ ਦੇ ਕੰਸੈਪਟ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਮ ਪਹਿਲੇ ਪਾਰਟ ਦੀ ਤਰ੍ਹਾਂ ਧਮਾਲ ਮਚਾਵੇਗੀ। ਇਸ ਦੇ ਨਾਲ ਹੀ ਫ਼ਿਲਮ ਅਗਲੇ ਸਾਲ ਵੈਲੇਂਟਾਈਨ ਡੇਅ ਦੇ ਮੌਕੇ ਸਿਨੇਮਾਘਰਾਂ ‘ਚ ਐਂਟ੍ਰੀ ਕਰੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਕ੍ਰਿਕਟ
ਸਿਹਤ
Advertisement