Babbu Maan: ਬੱਬੂ ਮਾਨ ਫ਼ਿਰ ਉੱਤਰੇ ਕਿਸਾਨਾਂ ਦੇ ਸਮਰਥਨ `ਚ, ਕਿਹਾ- ਇੱਕ ਦਿੱਲੀ ਬੇਈਮਾਨ, ਉੱਤੋਂ ਰੱਬ ਕਹਿਰਵਾਨ
ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੋਸਟ ਦੇ ਜਰਿਏ ਸਰਕਾਰ ਤੇ ਤੰਜ ਕੱਸਿਆ ਹੈ। ਚਾਹੇ ਉਹ ਮਜ਼ਦੂਰ ਕਿਸਾਨ ਏਕਤਾ ਨੂੰ ਲੈ ਕੇ ਹੋਵੇ ਜਾਂ ਤਿਰੰਗਾ ਮੁਹਿੰਮ ਨੂੰ ਲੈ ਕੇ ਕਲਾਕਾਰ ਨੇ ਬੇਬਾਕ ਅੰਦਾਜ਼ ਵਿੱਚ ਦੋ ਪੋਸਟਾਂ ਰਾਹੀ ਸਰਕਾਰ ਤੇ ਤਿੱਖਾ ਤੰਜ ਕੱਸਿਆ
Babbu Maan: ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ (Babbu Maan) ਦਾ ਨਾਂ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਵੱਖਰੀ ਪਹਿਚਾਣ ਕਾਇਮ ਕੀਤੀ ਹੈ। ਉਹ ਨਾ ਸਿਰਫ ਆਪਣੇ ਗੀਤਾਂ ਅਤੇ ਫਿਲਮਾਂ ਸਗੋਂ ਸਮਾਜਿਕ ਮੁੱਦਿਆਂ ਉੱਪਰ ਵੀ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਹਨ। ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੋਸਟ ਦੇ ਜਰਿਏ ਸਰਕਾਰ ਤੇ ਤੰਜ ਕੱਸਿਆ ਹੈ। ਚਾਹੇ ਉਹ ਮਜ਼ਦੂਰ ਕਿਸਾਨ ਏਕਤਾ ਨੂੰ ਲੈ ਕੇ ਹੋਵੇ ਜਾਂ ਤਿਰੰਗਾ ਮੁਹਿੰਮ ਨੂੰ ਲੈ ਕੇ ਕਲਾਕਾਰ ਨੇ ਬੇਬਾਕ ਅੰਦਾਜ਼ ਵਿੱਚ ਦੋ ਪੋਸਟਾਂ ਰਾਹੀ ਸਰਕਾਰ ਤੇ ਤਿੱਖਾ ਤੰਜ ਕੱਸਿਆ।
ਕਲਾਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਇੱਕ ਦਿੱਲੀ ਬੇਈਮਾਨ, ਉਤੋਂ ਰੱਬ ਕਹਿਰਵਾਨ, ਕਿਹੜੇ ਜਨਮ ਦੀ ਸਜਾ, ਹਰ ਪਲ ਇਮਤਿਹਾਨ...ਮਰਦਾ ਹੈ ਭੁੱਖਾ ਮਜ਼ਦੂਰ ਮੇਰੇ ਦੇਸ਼ ਦਾ... ਜੂਝਦਾ ਗਰੀਬੀ ਨਾਲ ਮੇਰੇ ਦੇਸ਼ ਦਾ ਕਿਸਾਨ। ਬੇਈਮਾਨ... ਬੱਬੂ ਮਾਨ ਦੀ ਇਸ ਪੋਸਟ ਉੱਪਰ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ।
View this post on Instagram
ਇੱਕ ਯੂਜ਼ਰ ਨੇ ਪੋਸਟ ਤੇ ਕਮੈਂਟ ਕਰਦੇ ਹੋਏ ਲਿਖਿਆ,ਇਸ ਦੇਸ਼ ਵਿੱਚ ਕੋਈ ਨੀ ਪੁੱਛਦਾ ਲੋੜਵੰਦਾਂ ‘ਤੇ ਕਿਸਾਨਾਂ ਨੂੰ, ਗਰੀਬ ਦੇ ਘਰ ਰੋਟੀ ਨਾ ਪਰ ਲੀਡਰ ਭਰਦੇ ਆਪਣੇ ਮਕਾਨਾਂ ਨੂੰ, ਇਸ ਦੇਸ਼ ਵਿੱਚ ਹੁਣ ਚਾਂਦੀ ਦੋ ਚਾਰ ਸ਼ਾਹੂਕਾਰਾਂ ਦੀ ਉਹ ਮੌਜਾਂ ਤਾਂ ਕਰਦੇ ਕਿਉਂਕਿ ਸਾਰੀ ਸਰਕਾਰ ਐ ਗੱਦਾਰਾਂ ਦੀ !! ✍🏻- ਗੁਰਮੀਤ ਸਿੰਘ...
ਦੂਜੇ ਯੂਜ਼ਰ ਨੇ ਕਿਹਾ - ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾 ਲਵ ਯੂ ਬਾਈ ਜੀ ❤️.
ਬੱਬੂ ਮਾਨ ਦੀ ਪੋਸਟ ਉੱਪਰ ਜਿਸ ਤਰ੍ਹਾਂ ਪ੍ਰਸ਼ੰਸ਼ਕ ਕਮੈਂਟ ਕਰ ਰਹੇ ਹਨ, ਉਸ ਤੋਂ ਸਾਫ ਹੈ ਕਿ ਉਨ੍ਹਾਂ ਨੂੰ ਕਲਾਕਾਰ ਦੁਆਰਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਾ ਬੇਹੱਦ ਪਸੰਦ ਆ ਰਿਹਾ ਹੈ। ਉਹ ਅਕਸਰ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਲਾਕਾਰ ਦਾ ਗੀਤ ਗੱਲ਼ ਨੀ ਹੋਈ ਰਿਲੀਜ਼ ਹੋਇਆ ਸੀ। ਜਿਸਨੂੰ ਪ੍ਰਸ਼ੰਸ਼ਕਾ ਦਾ ਖੂਬ ਪਿਆਰ ਮਿਲਿਆ।