ਪਹਿਲਵਾਨਾਂ ਨਾਲ ਹੋਈ ਬਦਸਲੂਕੀ 'ਤੇ ਭੜਕੇ ਇਹ ਟੀਵੀ ਸਟਾਰਸ, ਕਿਹਾ- 'ਸ਼ਰਮਨਾਕ... ਦਿਲ ਤੋੜਨ ਵਾਲਾ'
Wrestlers Protest: ਧਰਨੇ 'ਚ ਬੈਠੇ ਪਹਿਲਵਾਨਾਂ ਨਾਲ ਦਿੱਲੀ ਪੁਲਿਸ ਦਾ ਦੁਰਵਿਵਹਾਰ ਦੇਖ ਕੇ ਸਾਰੇ ਟੀਵੀ ਸਟਾਰਸ ਗੁੱਸੇ 'ਚ ਨਜ਼ਰ ਆ ਰਹੇ ਹਨ। ਇਸ 'ਚ ਅਦਾਕਾਰ ਨਕੁਲ ਮਹਿਤਾ ਤੋਂ ਲੈ ਕੇ ਸਾਰੇ ਸੈਲੇਬਸ ਆਪਣਾ ਗੁੱਸਾ ਕੱਢ ਰਹੇ ਹਨ।
Wrestlers Protest In Jantar Mantar: ਐਤਵਾਰ ਨੂੰ ਦਿੱਲੀ 'ਚ ਪਹਿਲਵਾਨਾਂ ਨਾਲ ਪੁਲਿਸ ਦੀ ਝੜਪ ਤੋਂ ਬਾਅਦ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ, ਜੋ ਕਿ ਵਾਇਰਲ ਹੋ ਗਈਆਂ। ਹੁਣ ਇਸ ਘਟਨਾ 'ਤੇ ਸਾਰੇ ਟੀਵੀ ਸੈਲੇਬਸ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। 'ਬੜੇ ਅੱਛੇ ਲਗਤੇ ਹੈਂ' ਦੇ ਅਦਾਕਾਰ ਨਕੁਲ ਮਹਿਤਾ ਨੇ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਥੇ ਹੀ ਅਦਾਕਾਰ ਅਲੀ ਗੋਨੀ ਨੇ ਵੀ ਪਹਿਲਵਾਨਾਂ ਪ੍ਰਤੀ ਇਸ ਵਿਵਹਾਰ 'ਤੇ ਟਿੱਪਣੀ ਕੀਤੀ ਹੈ।
ਪਹਿਲਵਾਨਾਂ ਦੀ ਮੰਗ
ਵਿਰੋਧ ਪ੍ਰਦਰਸ਼ਨ 'ਚ ਬੈਠੇ ਪਹਿਲਵਾਨ WFI ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਸਹਿਬਾਨ ਅਜ਼ੀਮ, ਕਰਿਸ਼ਮਾ ਤੰਨਾ, ਉਰਫੀ ਜਾਵੇਦ, ਅਕਸ਼ੈ ਖਰੋਡੀਆ, ਰੁਚਿਕਾ ਕਪੂਰ, ਸਹਿਬਾਨ ਅਜੀਮ ਅਤੇ ਕਈ ਹੋਰ ਟੀਵੀ ਸੈਲੇਬਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਅਲੀ ਗੋਨੀ ਤੇ ਨਕੁਲ ਮਹਿਤਾ ਨੇ ਕੀ ਕਿਹਾ
ਐਲੀ ਗੋਨੀ ਨੇ ਕਿਹਾ, 'ਇਕ ਸਮਾਂ ਸੀ ਜਦੋਂ ਅਸੀਂ ਉਨ੍ਹਾਂ ਦੇ ਨਾਲ ਸੀ, ਕਿਉਂਕਿ ਉਹ ਮੈਡਲ ਲੈ ਕੇ ਆਏ ਸੀ ਅਤੇ ਜਦੋਂ ਉਹ ਇਸ ਹਾਲਤ ਵਿੱਚ ਹਨ ਹੈ ਤਾਂ ਸਾਰੇ ਸਾਈਡ ਹੋ ਗਏ। ਵਾਹ, ਸਾਡੇ ਭਾਰਤ ਦੇ ਅਸਲੀ ਸਟਾਰਸ ਦੀ ਇਹ ਇੱਜ਼ਤ ਹੋ ਰਹੀ ਹੈ, ਸ਼ਰਮ ਦੀ ਗੱਲ ਹੈ।' ਇਸ ਤੋਂ ਇਲਾਵਾ ਨਕੁਲ ਮਹਿਤਾ ਨੇ ਕਿਹਾ- 'ਇਹ ਦ੍ਰਿਸ਼ ਸਾਨੂੰ ਪਰੇਸ਼ਾਨ ਨਹੀਂ ਕਰ ਰਿਹਾ, ਇਹ ਬਹੁਤ ਦੁਖਦਾਈ ਹੈ।'
ਜੈਸਮੀਨ ਭਸੀਨ ਸਮੇਤ ਤਮਾਮ ਸੈਲੇਬਸ ਨੇ ਜ਼ਾਹਰ ਕੀਤਾ ਗੁੱਸਾ
ਅਕਸ਼ੈ ਖਰੋਡੀਆ ਨੇ ਲਿਖਿਆ- 'ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੀਆਂ ਸਪੋਰਟਸ ਪਰਸਨੈਲੀਟਿਜ਼ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ। ਕੀ ਉਹ ਸੱਚਮੁੱਚ ਇਸ ਚੀਜ਼ ਦੇ ਹੱਕਦਾਰ ਹਨ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਕਈ ਵਾਰ ਜਿੱਤ ਦਿਵਾਈ ਹੈ। ਰੁਚਿਕਾ ਕਪੂਰ ਨੇ ਕਿਹਾ- ਇਹ ਦਿਲ ਤੋੜਨ ਵਾਲਾ ਹੈ। ਜੈਸਮੀਨ ਭਸੀਨ ਨੇ ਲਿਖਿਆ- ਇਹ ਦੇਖ ਕੇ ਮੇਰਾ ਦਿਲ ਮੂੰਹ ਨੂੰ ਆ ਰਿਹਾ ਹੈ। ਇਹ ਬਹੁਤ ਸ਼ਰਮਨਾਕ ਹੈ। ਇਹ ਲੋਕ ਆਪਣੇ ਹੱਕਾਂ ਲਈ ਲੜ ਰਹੇ ਹਨ ਅਤੇ ਇਨਸਾਫ਼ ਨੂੰ ਦਬਾ ਦਿੱਤਾ ਗਿਆ ਹੈ ਅਤੇ ਕ੍ਰਿਮਿਨਲਸ ਨੂੰ ਖ਼ਾਸ ਬਣਾਇਆ ਹੋਇਆ ਹੈ।
ਰੋਹਿਤ ਰਾਏ ਨੇ ਲਿਖਿਆ- ' ਇੱਕ ਧੀ ਦਾ ਪਿਓ ਹੋਣ ਦੇ ਨਾਤੇ ਇਹ ਮੈਨੂੰ ਤੋੜ ਦਿੰਦਾ ਹੈ।' ਉਰਫੀ ਜਾਵੇਦ ਨੇ ਲਿਖਿਆ- 'ਲੋਕ ਆਪਣੇ ਝੂਠ ਨੂੰ ਸੱਚ ਕਰਨ ਲਈ ਤਸਵੀਰਾਂ ਐਡਿਟ ਕਰਦੇ ਹਨ। ਕਿਸੇ ਨੂੰ ਗਲਤ ਸਾਬਤ ਕਰਨ ਲਈ ਇੰਨਾ ਨੀਵਾਂ ਨਹੀਂ ਡਿੱਗਣਾ ਚਾਹੀਦਾ ਕਿ ਝੂਠ ਦਾ ਸਹਾਰਾ ਲਿਆ ਜਾਵੇ।
ਇਹ ਵੀ ਪੜ੍ਹੋ: ਹਰਿਦੁਆਰ 'ਚ ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਵਹਾਏ ਆਪਣੇ ਮੈਡਲ, ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਮੰਨੀ ਗੱਲ, ਪੰਜ ਦਿਨਾਂ ਦਾ ਦਿੱਤਾ ਸਮਾਂ