(Source: ECI/ABP News/ABP Majha)
Bharti Singh: ਭਾਰਤੀ ਸਿੰਘ ਤੇ ਪਤੀ ਹਰਸ਼ ਲਿੰਬਾਚੀਆ ਨੂੰ ਵੱਡੀ ਰਾਹਤ, ਮੁੰਬਈ ਦੀ ਸਪੈਸ਼ਲ ਕੋਰਟ ਨੇ ਰੱਦ ਕੀਤੀ NCB ਦੀ ਪਟੀਸ਼ਨ
ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਨੂੰ 15000 ਦੇ ਮੁਚੱਲਕੇ 'ਤੇ ਜ਼ਮਾਨਤ ਮਿਲ ਗਈ। ਪਿਛਲੇ ਸਾਲ NCB ਨੇ ਫਿਰ ਚਾਰਜਸ਼ੀਟ ਦਾਇਰ ਕੀਤੀ ਸੀ। ਅਜਿਹੇ 'ਚ ਅਦਾਲਤ ਨੇ ਪਿਛਲੇ ਹਫਤੇ ਇਸ ਮਾਮਲੇ 'ਚ ਕਿਹਾ ਕਿ ਜੋੜੇ ਦੇ ਖਿਲਾਫ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ
Harsh Limbachiaa and Bharti Singh Gets Relief: ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਲਈ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਦੋਵਾਂ ਹਸਤੀਆਂ ਦੀ ਜ਼ਮਾਨਤ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਅਜਿਹੇ 'ਚ ਭਾਰਤੀ ਸਿੰਘ ਅਤੇ ਹਰਸ਼ ਦੋਵਾਂ ਲਈ ਇਹ ਚੰਗੀ ਖਬਰ ਹੈ। ਪੀਟੀਆਈ ਦੀ ਖਬਰ ਮੁਤਾਬਕ ਵੀਵੀ ਪਾਟਿਲ ਇਸ ਕੇਸ ਦੇ ਸਪੈਸ਼ਲ ਜੱਜ ਨੇ ਐਨਸੀਬੀ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਮੰਗਲਵਾਰ ਨੂੰ ਇਸ ਦੇ ਡੀਟੇਲ ਆਰਡਰ ਸਾਹਮਣੇ ਆਏ ਸੀ ਦੱਸ ਦਈਏ ਕਿ ਵੀ.ਵੀ. ਪਾਟਿਲ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਤਹਿਤ ਕੇਸਾਂ ਲਈ ਵਿਸ਼ੇਸ਼ ਜੱਜ ਹਨ।
ਅਦਾਲਤ ਨੇ ਕੀ ਕਿਹਾ
ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੂੰ 15000 ਦੇ ਮੁਚੱਲਕੇ 'ਤੇ ਜ਼ਮਾਨਤ ਮਿਲੀ ਸੀ। ਪਿਛਲੇ ਸਾਲ NCB ਨੇ ਫਿਰ ਚਾਰਜਸ਼ੀਟ ਦਾਇਰ ਕੀਤੀ ਸੀ। ਅਜਿਹੇ 'ਚ ਅਦਾਲਤ ਨੇ ਪਿਛਲੇ ਹਫਤੇ ਇਸ ਮਾਮਲੇ 'ਚ ਕਿਹਾ ਕਿ ਜੋੜੇ ਦੇ ਖਿਲਾਫ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਕਿ ਉਨ੍ਹਾਂ ਨੇ ਜਾਂ ਤਾਂ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਅਤੇ ਨਾ ਹੀ ਕਾਨੂੰਨ ਦੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ। ਅਜਿਹੀ ਸਥਿਤੀ ਵਿੱਚ ਉਸਦੀ ਜ਼ਮਾਨਤ ਰੱਦ ਨਹੀਂ ਕੀਤੀ ਜਾ ਸਕਦੀ।
ਕੀ ਸੀ ਮਾਮਲਾ
ਦੱਸ ਦਈਏ ਕਿ ਸਾਲ 2020 'ਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰੋਂ ਭੰਗ ਬਰਾਮਦ ਹੋਈ ਸੀ, ਅਜਿਹੇ 'ਚ ਨਵੰਬਰ ਮਹੀਨੇ 'ਚ ਦੋਹਾਂ ਨੂੰ NCB ਨੇ ਗ੍ਰਿਫਤਾਰ ਕੀਤਾ ਸੀ। ਜੋੜੇ ਦੇ ਘਰੋਂ 86.5 ਗ੍ਰਾਮ ਗਾਂਜਾ ਬਰਾਮਦ ਹੋਣ ਦਾ ਦੋਸ਼ ਹੈ। ਡਰੱਗਜ਼ ਦੀ ਜਾਂਚ ਦੌਰਾਨ ਗਲੈਮਰ ਇੰਡਸਟਰੀ ਦੇ ਸਾਰੇ ਨਾਵਾਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਐਨਸੀਬੀ ਸਰਗਰਮ ਹੋਈ ਸੀ। ਸੁਸ਼ਾਂਤ ਮਾਮਲੇ 'ਚ ਡਰੱਗਜ਼ ਦਾ ਕੋਣ ਵੀ ਸਾਹਮਣੇ ਆਇਆ, ਜਿਸ ਤੋਂ ਬਾਅਦ NCB ਨੇ ਇਸ ਮਾਮਲੇ 'ਚ ਕਮਾਨ ਸੰਭਾਲੀ। ਅਜਿਹੇ 'ਚ ਰੀਆ ਚੱਕਰਵਰਤੀ ਤੋਂ ਲੈ ਕੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਤੱਕ ਇਸ ਦੀ ਲਪੇਟ 'ਚ ਆ ਗਏ ਸੀ।