ਆਰ ਨੇਤ ਦੇ ਗਾਣੇ 'ਦਿਲ ਦਾ ਕਬਾੜੀਆ' ਨੇ ਪਾਈਆਂ ਧਮਾਲਾਂ, 17 ਦਿਨਾਂ 'ਚ ਮਿਲੇ 1 ਕਰੋੜ ਵਿਊਜ਼, ਹਾਲੇ ਵੀ ਟਰੈਂਡਿੰਗ 'ਚ ਗਾਣਾ
R Nait New Song: ਹਾਲ ਹੀ 'ਚ ਗਾਇਕ ਆਰ ਨੇਤ ਦਾ ਗਾਣਾ 'ਦਿਲ ਦਾ ਕਬਾੜੀਆ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਮਹਿਜ਼ 17 ਦਿਨਾਂ 'ਚ 10 ਮਿਲੀਅਨ ਯਾਨਿ 1 ਕਰੋੜ ਲੋਕਾਂ ਨੇ ਦੇਖਿਆ ਹੈ।
R Nait Song Dilaan Da Kabariya: ਆਰ ਨੇਤ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇੰਨੀਂ ਦਿਨੀਂ ਆਰ ਨੇਤ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹੈ।
ਦਰਅਸਲ, ਹਾਲ ਹੀ 'ਚ ਗਾਇਕ ਆਰ ਨੇਤ ਦਾ ਗਾਣਾ 'ਦਿਲ ਦਾ ਕਬਾੜੀਆ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਮਹਿਜ਼ 17 ਦਿਨਾਂ 'ਚ 10 ਮਿਲੀਅਨ ਯਾਨਿ 1 ਕਰੋੜ ਲੋਕਾਂ ਨੇ ਦੇਖਿਆ ਹੈ। ਇਸ ਦੇ ਨਾਲ ਨਾਲ ਹਾਲੇ ਤੱਕ ਇਹ ਗਾਣਾ ਯੂਟਿਊਬ 'ਤੇ ਮਿਊਜ਼ਿਕ ਲਈ ਨੰਬਰ 1 'ਤੇ ਟਰੈਂਡ ਕਰ ਰਿਹਾ ਹੈ। ਇਸ ਬਾਰੇ ਗਾਇਕ ਕੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਪਾ ਕੇ ਫੈਨਜ਼ ਨੂੰ ਧੰਨਵਾਦ ਕੀਤਾ। ਉਸ ਨੇ ਕਿਹਾ, 'ਦਿਲ ਦਾ ਕਬਾੜੀਆ ਟੀਮ ਨੂੰ ਵਧਾਈਆਂ, ਆਪਣਾ ਗਾਣਾ 17 ਦਿਨਾਂ 'ਚ 1 ਕਰੋੜ ਵਿਊਜ਼ ਤੋਂ ਪਾਰ ਹੋ ਗਿਆ ਤੇ ਹਾਲੇ ਵੀ ਨੰਬਰ ਇੱਕ 'ਤੇ ਟਰੈਂਡ ਕਰ ਰਿਹਾ ਹੈ।' ਹਾਲਾਂਕਿ ਖਬਰ ਲਿਖੇ ਜਾਣ ਤੱਕ ਇਹ ਗਾਣਾ ਟਰੈਂਡਿੰਗ 'ਚ 23ਵੇਂ ਨੰਬਰ 'ਤੇ ਜਾ ਪਹੁੰਚਿਆ ਹੈ। ਦੇਖੋ ਗਾਇਕ ਦੀ ਪੋਸਟ:
ਇਸ ਦੇ ਨਾਲ ਨਾਲ ਆਰ ਨੇਤ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ। ਦੇਖੋ ਇਹ ਵੀਡੀਓ:
View this post on Instagram
ਗਾਣੇ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਆਰ ਨੇਤ ਦੇ ਨਾਲ ਨਾਲ ਸ਼ਿਪਰਾ ਗੋਇਲ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਵੀ ਖੁਦ ਆਰ ਨੇਤ ਨੇ ਲਿਖੇ ਹਨ। ਗਾਣੇ ਨੂੰ ਮਿਊਜ਼ਿਕ ਗੁਰੀ ਨਿਮਾਣਾ ਨੇ ਦਿੱਤਾ ਹੈ। ਇਸ ਗਾਣੇ ਦੀ ਵੀਡੀਓ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਹੀ ਵਜ੍ਹਾ ਹੈ ਕਿ ਗਾਣੇ ਨੂੰ ਮਹਿਜ਼ 17 ਦਿਨਾਂ 'ਚ ਹੀ 1 ਕਰੋੜ ਲੋਕਾਂ ਨੇ ਦੇਖ ਲਿਆ ਹੈ।
ਇਹ ਵੀ ਪੜ੍ਹੋ: 'ਪਿਆਰ ਕਾ ਪੰਚਨਾਮਾ' ਅਦਾਕਾਰਾ ਸੋਨਾਲੀ ਸਹਿਗਲ ਨੇ ਕੀਤਾ ਵਿਆਹ, ਕਾਰਤਿਕ ਆਰੀਅਨ ਵੀ ਵਿਆਹ 'ਚ ਹੋਏ ਸ਼ਾਮਲ