ਪੜਚੋਲ ਕਰੋ

Binnu Dhillon Birthday: ਬਿੰਨੂ ਢਿੱਲੋਂ ਅੱਜ ਮਨਾ ਰਹੇ 47ਵਾਂ ਜਨਮਦਿਨ, ਕਦੇ ਕਮਾਉਂਦੇ ਸੀ 2200 ਰੁ. ਮਹੀਨਾ, ਅੱਜ ਕਰੋੜਾਂ ਦੇ ਮਾਲਕ

Binnu Dhillon Birthday: ਬਿੰਨੂ ਢਿੱਲੋਂ ਅੱਜ ਯਾਨਿ 29 ਅਗਸਤ ਨੂੰ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਬਿੰਨੂ ਦਾ ਜਨਮ 29 ਅਗਸਤ 1975 ਨੂੰ ਧੂਰੀ `ਚ ਹੋਇਆ ਸੀ। ਸਭ ਜਾਣਦੇ ਹਨ ਕਿ ਬਿੰਨੂ ਢਿੱਲੋਂ ਪਾਲੀਵੁੱਡ ਦੇ ਲੈਜੇਂਡ ਕਲਾਕਾਰ ਹਨ

Happy Birthday Binnu Dhillon: ਪੰਜਾਬੀ ਅਦਾਕਾਰ ਤੇ ਕਾਮੇਡੀ ਕਿੰਗ ਬਿੰਨੂ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲੋਕਾਂ ਨੂੰ ਆਪਣੇ ਹਸਾਉਣ ਦੇ ਹੁਨਰ ਤੇ ਕਾਮਿਕ ਟਾਈਮਿੰਗ ਲਈ ਮਸ਼ਹੂਰ ਹਨ। ਉਹ ਅੱਜ ਯਾਨਿ 29 ਅਗਸਤ ਨੂੰ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਬਿੰਨੂ ਦਾ ਜਨਮ 29 ਅਗਸਤ 1975 ਨੂੰ ਧੂਰੀ `ਚ ਹੋਇਆ ਸੀ। ਸਭ ਜਾਣਦੇ ਹਨ ਕਿ ਬਿੰਨੂ ਢਿੱਲੋਂ ਪਾਲੀਵੁੱਡ ਦੇ ਲੈਜੇਂਡ ਕਲਾਕਾਰ ਹਨ। ਪਰ ਉਨ੍ਹਾਂ ਨੂੰ ਇਹ ਮੁਕਾਮ ਇੰਨੀਂ ਅਸਾਨੀ ਨਾਲ ਨਹੀਂ ਮਿਲਿਆ। ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਢਿੱਲੋਂ ਦੇ ਸੰਘਰਸ਼ ਦੀ ਕਹਾਣੀ:

ਬਿੰਨੂ ਢਿੱਲੋਂ ਨੇ ਆਪਣੀ ਪੜ੍ਹਾਈ ਧੂਰੀ ਦੇ ਸਰਕਾਰੀ ਸਕੂਲ `ਚ ਕੀਤੀ ਸੀ। ਇਸ ਤੋਂ ਉੱਚ ਸਿੱਖਿਆ ਹਾਸਲ ਕਰਨ ਲਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ `ਚ ਦਾਖਲਾ ਲਿਆ। ਢਿੱਲੋਂ ਐਮਏ ਪਾਸ ਹਨ। ਉਨ੍ਹਾਂ ਨੇ ਐਮਏ ਥੀਏਟਰ ਤੇ ਟੈਲੀਵਿਜ਼ਨ ਦੀ ਪੜ੍ਹਾਈ ਕੀਤੀ ਹੈ। ਇਸ ਦੌਰਾਨ 1998 ;ਚ ਉਨ੍ਹਾਂ ਨੇ ਬਤੌਰ ਕਲਾਕਾਰ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਸਮੇਂ ਬਿੰਨੂ ਦੀ ਕੋਈ ਪਛਾਣ ਨਹੀਂ ਸੀ ਤਾਂ ਉਨ੍ਹਾਂ ਨੂੰ 2200 ਰੁਪਏ ਹੀ ਮਿਲਦੇ ਸੀ। ਉਹ ਇੰਨੀਂ ਘੱਟ ਕਮਾਈ ਤੋਂ ਸੰਤੁਸ਼ਟ ਨਹੀਂ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਚੈਨਲ ਪ੍ਰੋਗਰਾਮ `ਚ ਐਕਟਿੰਗ ਲਈ ਆਡੀਸ਼ਨ ਦਿਤਾ। ਜਿਸ ਵਿੱਚ ਉਹ ਸਿਲੈਕਟ ਹੋ ਗਏ। ਪਰ ਇੱਥੇ ਵੀ ਉਨ੍ਹਾਂ ਨੂੰ ਘੱਟ ਪੈਸੇ ਤੇ ਸੰਤੋਸ਼ ਕਰਨਾ ਪਿਆ। ਉਨ੍ਹਾਂ ਨੂੰ 730 ਰੁਪਏ ਪ੍ਰਤੀ ਐਪੀਸੋਡ ਦੇ ਹਿਸਾਬ ਨਾਲਨ ਮੇਹਨਤਾਨਾ ਮਿਲਿਆ। 

ਬਿੰਨੂ ਢਿੱਲੋਂ ਨੇ ਪਰਛਾਵੇਂ, ਗਾਉਂਦੀ ਧਰਤੀ, ਮਨੀਪਲਾਂਟ ਤੇ ਹੋਰ ਕਈ ਹਿੱਟ ਸੀਰੀਅਲਾਂ ਵਿੱਚ ਬਤੌਰ ਕਲਾਕਾਰ ਕੰਮ ਕੀਤਾ। ਪਰ ਬਿੰਨੂ ਇਸ ਸਭ ਤੋਂ ਸੰਤੁਸ਼ਟ ਨਹੀਂ ਸੀ। ਉਹ ਆਪਣੀ ਜ਼ਿੰਦਗੀ `ਚ ਕੁੱਝ ਵੱਡਾ ਕਰਨਾ ਚਾਹੁੰਦੇ ਸੀ।

ਉਸ ਸਮੇਂ ਢਿੱਲੋਂ ਦੇ ਹਾਲਾਤ ਠੀਕ ਨਹੀਂ ਸੀ। ਉਹ 3200 ਰੁਪਏ ਮਹੀਨੇ ਤੇ ਗੁਜ਼ਾਰਾ ਕਰ ਰਹੇ ਸੀ, ਜਿਸ ਵਿੱਚ 1300 ਮਹੀਨਾ ਤਾਂ ਮਕਾਨ ਦਾ ਕਿਰਾਇਆ ਹੀ ਦੇਣਾ ਪੈਂਦਾ ਸੀ। ਇਨ੍ਹਾਂ ਹਾਲਾਤ `ਚ ਹੀ ਢਿੱਲੋਂ ਦਾ ਵਿਆਹ ਹੋ ਗਿਆ। ਇਸ ਤੋਂ 3200 `ਚ ਘਰ ਚਲਾਉਣਾ ਹੋਰ ਮੁਸ਼ਕਲ ਹੋ ਗਿਆ।

ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਕਮੇਡੀਅਨ ਭਗਵੰਤ ਮਾਨ ਨਾਲ ਹੋਈ। ਮਾਨ ਨੇ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ `ਚ ਕੰਮ ਕਰਨ ਦੀ ਆਫ਼ਰ ਦਿਤੀ। ਉਨ੍ਹਾਂ ਨੇ ਇਸ ਆਫ਼ਰ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਲੀਹ `ਤੇ ਆਉਣੀ ਸ਼ੁਰੂ ਹੋਈ। ਪਰ ਸੰਘਰਸ਼ ਹਾਲੇ ਵੀ ਜਾਰੀ ਸੀ। ਹਾਲਾਂਕਿ ਉਹ ਸਾਲ 2002 ਤੋਂ ਪੰਜਾਬੀ ਫ਼ਿਲਮਾਂ `ਚ ਕੰਮ ਕਰ ਰਹੇ ਸੀ, ਪਰ ਉੱਥੇ ਉਨ੍ਹਾਂ ਨੂੰ ਪਛਾਣ ਨਹੀਂ ਮਿਲ ਰਹੀ ਸੀ। 

ਬਿੰਨੂ ਨੂੰ ਪਛਾਣ ਮਿਲੀ 2011 `ਚ ਫ਼ਿਲਮ ਜਿੰਨੇ ਮੇਰਾ ਦਿਲ ਲੁੱਟਿਆ ਤੋਂ। ਇਸ ਫ਼ਿਲਮ `ਚ ਉਨ੍ਹਾਂ ਦੇ ਕਿਰਦਾਰ ਨੂੰ ਖੂਬ ਪਿਆਰ ਮਿਲਿਆ। ਪੂਰੇ ਪੰਜਾਬ ਨੂੰ ਪਤਾ ਲੱਗ ਚੁੱਕਿਆ ਸੀ ਕਿ ਬਿੰਨੂ ਢਿੱਲੋਂ ਨਾਂ ਦਾ ਇੱਕ ਐਕਟਰ ਬੇਹਤਰੀਨ ਕਮੇਡੀਅਨ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 

2012 `ਚ ਬਿੰਨੂ ਢਿੱਲੋਂ ਗਿੱਪੀ ਗਰੇਵਾਲ ਤੇ ਜਸਵਿੰਦਰ ਭੱਲਾ ਨਾਲ ਫ਼ਿਲਮ `ਕੈਰੀ ਆਨ ਜੱਟਾ` ਵਿੱਚ ਨਜ਼ਰ ਆਏ। ਇਸ ਫ਼ਿਲਮ ਨੇ ਉਨ੍ਹਾਂ ਦੇ ਕਰੀਅਰ ਨੂੰ ਟਰਨਿੰਗ ਪੁਆਇੰਟ ਦਿੱਤਾ ਤੇ ਇੱਕ ਬੇਹਤਰੀਨ ਕਲਾਕਾਰ ਦੇ ਤੌਰ ਤੇ ਢਿੱਲੋਂ ਨੂੰ ਪੰਜਾਬੀ ਇੰਡਸਟਰੀ `ਚ ਸਥਾਪਤ ਕਰ ਦਿਤਾ।    

ਟਾਪ ਹੈਡਲਾਈਨ

Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ
Artist Death: ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Artist Death: ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
Embed widget