Sonu Sood: ਸੋਨੂੰ ਸੂਦ ਤੇ ਜੈਕਲੀਨ ਫਰਨਾਂਡੀਜ਼ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਟੇਕਿਆ ਮੱਥਾ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ
Sonu Sood Jacqueline Fernandez:ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸੋਨੂੰ ਸੂਦ ਨੇ ਦੱਸਿਆ ਕਿ ਉਹ ਆਪਣੀ ਹੋਮ ਪ੍ਰੋਡਕਸ਼ਨ ਸ਼ਕਤੀ ਸਾਗਰ ਬੈਨਰ ਹੇਠ ਫਿਲਮ ‘ਫ਼ਤਹਿ’ ਬਣਾ ਰਿਹਾ ਹੈ।
Sonu Sood Jacqueline Fernandez: ਅਦਾਕਾਰ ਸੋਨੂੰ ਸੂਦ ਅਤੇ ਜੈਕਲਿਨ ਫਰਨਾਂਡੇਜ਼ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਫ਼ਤਹਿ’ ਦੀ ਸਫ਼ਲਤਾ ਲਈ ਅਰਦਾਸ ਕੀਤੀ। ਇਹ ਦੋਵੇਂ ਸ਼ਨੀਵਾਰ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਸਨ, ਜਿਨ੍ਹਾਂ ਨਾਲ ਫਿਲਮ ਟੀਮ ਦੇ ਹੋਰ ਮੈਂਬਰ ਵੀ ਸ਼ਾਮਲ ਸਨ। ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਸੋਨੂੰ ਸੂਦ ਨੇ ਦੱਸਿਆ ਕਿ ਉਹ ਆਪਣੀ ਹੋਮ ਪ੍ਰੋਡਕਸ਼ਨ ਸ਼ਕਤੀ ਸਾਗਰ ਦੇ ਬੈਨਰ ਹੇਠ ਫਿਲਮ ‘ਫ਼ਤਹਿ’ ਬਣਾ ਰਿਹਾ ਹੈ ਤੇ ਇਹ ਫਿਲਮ ਪੰਜਾਬ ’ਤੇ ਆਧਾਰਿਤ ਹੋਵੇਗੀ।
ਇਹ ਵੀ ਪੜ੍ਹੋ: ਅਨੁਪਮਾ ਨੂੰ ਹਾਸਲ ਕਰਨ ਲਈ ਵਨਰਾਜ ਨੇ ਰਚੀ ਵੱਡੀ ਸਾਜਸ਼, ਅਨੁਜ ਨੂੰ ਹੋਵੇਗਾ ਇਸ ਗੱਲ ਦਾ ਪਛਤਾਵਾ!
View this post on Instagram
ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਐਤਵਾਰ ਸਫ਼ਲਤਾ ਦੀ ਅਰਦਾਸ ਵਾਸਤੇ ਗੁਰੂ ਘਰ ਮੱਥਾ ਟੇਕਿਆ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਤੋਂ ਹੀ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਉਨ੍ਹਾਂ ਕਿਹਾ ਕਿ ਛੇਤੀ ਹੀ ਸਭ ਠੀਕ ਹੋਵੇਗਾ।
ਦੱਸ ਦਈਏ ਕਿ 'ਫਤਿਹ' ਫਿਲਮ 'ਚ ਜੈਕਲੀਨ ਫਰਨਾਂਡੀਜ਼ ਤੇ ਸੋਨੂੰ ਸੂਦ ਦੀ ਕਵ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਸ ਫਿਲਮ 'ਚ ਜੈਕਲੀਨ ਦੇ ਲੁੱਕ ਬਾਰੇ ਗੱਲ ਕਰੀਏ ਤਾਂ ਉਹ ਬਿਲਕੁਲ ਰਵਾਇਤੀ ਪੰਜਾਬੀ ਅਵਤਾਰ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਸ਼ੂਟਿੰਗ ਦੀਆਂ ਕੁੱਝ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
View this post on Instagram
ਇਸ ਦੇ ਨਾਲ ਨਾਲ ਜੈਕਲੀਨ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਉਸ ਦਾ ਨਾਂ ਮਨੀ ਲਾਂਡਰਿੰਗ ਵਿਵਾਦ 'ਚ ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੋੜਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਜੈਕਲੀਨ ਸੁਕੇਸ਼ ਨੂੰ ਪਿਆਰ ਕਰਦੀ ਸੀ ਅਤੇ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਦੂਜੇ ਪਾਸੇ ਸੁਕੇਸ਼ ਵੀ ਜੈਕਲੀਨ ਨੂੰ ਜੇਲ੍ਹ ਤੋਂ ਰੋਮਾਂਟਿਕ ਲਵ ਲੈਟਰ ਲਿਖਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਮਸ਼ਹੂਰ ਰੇਤ ਕਲਾਕਾਰ ਨੇ ਬਣਾਇਆ ਸ਼ਾਹਰੁਖ ਖਾਨ ਦਾ ਸਕੈੱਚ, ਸੋਸ਼ਲ ਮੀਡੀਆ 'ਤੇ ਤਸਵੀਰ ਵਾਇਰਲ