Kajol: ਬਾਲੀਵੁੱਡ ‘ਚ ਭੇਦਭਾਵ ‘ਤੇ ਕਾਜੋਲ ਨੇ ਤੋੜੀ ਚੁੱਪੀ, ਕਿਹਾ- ਅਭਿਨੇਤਰੀਆਂ ਮਾਂ ਦਾ ਰੋਲ ਕਰਦੀਆਂ ਨੇ, ਐਕਟਰ ਪਿਓ ਦਾ ਰੋਲ ਕਿਉਂ ਨਹੀਂ ਕਰਦੇ
Kjol On Discrimination; ਕਾਜੋਲ ਆਪਣੀ ਹਾਲ ਹੀ ਚ ਰਿਲੀਜ਼ ਹੋਈ ਫਿਲਮ ਸਲਾਮ ਵੇਂਕੀ ਚ ਮਾਂ ਦੀ ਭੂਮਿਕਾ ਚ ਨਜ਼ਰ ਆਈ, ਨੇ ਉਨ੍ਹਾਂ ਅਦਾਕਾਰਾਂ ਬਾਰੇ ਇੱਕ ਬਿਆਨ ਦਿੱਤਾ ਹੈ ਜੋ ਆਪਣੀ ਉਮਰ ਦੇ ਬਾਵਜੂਦ ਨੌਜਵਾਨ ਅਭਿਨੇਤਰੀਆਂ ਨਾਲ ਰੋਮਾਂਸ ਕਰਦੇ ਹਨ।
Kajol On Male Actors Romancing With Young Actress: ਬਾਲੀਵੁੱਡ ਅਭਿਨੇਤਰੀ ਕਾਜੋਲ ਦੀ ਫਿਲਮ ਸਲਾਮ ਵੈਂਕੀ ਪਰਦੇ 'ਤੇ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਦੇਖਣ ਵਾਲੇ ਲੋਕਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ ਹੈ। ਕਾਜੋਲ ਨੇ ਫਿਲਮ 'ਚ ਮਾਂ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਨਾਲ ਕਾਜੋਲ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਇੱਕ ਨਵੀਂ ਬਹਿਸ ਛਿੜ ਗਈ ਹੈ।
ਸਿਰਫ ਅਭਿਨੇਤਰੀਆਂ ਹੀ ਕਿਉਂ ਨਿਭਾਉਣ ਮਾਂ ਦੇ ਕਿਰਦਾਰ?: ਕਾਜੋਲ
ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸਲਾਮ ਵੈਂਕੀ' 'ਚ ਕਾਜੋਲ ਨੇ 24 ਸਾਲਾ ਵੈਂਕੀ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਰੋਲ ਕਰ ਚੁੱਕੇ ਹਨ। ਉਮਰ ਦੇ ਨਾਲ ਉਨ੍ਹਾਂ ਦਾ ਕਰੀਅਰ ਗ੍ਰਾਫ ਬਦਲਦਾ ਰਿਹਾ ਹੈ। ਹਾਲਾਂਕਿ, ਕਾਜੋਲ ਦੇ ਨਾਲ ਕੰਮ ਕਰਨ ਵਾਲੇ ਹੀਰੋ ਨੌਜਵਾਨ ਅਭਿਨੇਤਰੀਆਂ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਂਦੇ ਹਨ, ਕਾਜੋਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਇਸ ਬਾਰੇ ਗੱਲ ਕੀਤੀ ਅਤੇ ਕਿਹਾ, 'ਬਾਲੀਵੁੱਡ ਇੰਡਸਟਰੀ ‘ਚ ਦੇਖਣ ਨੂੰ ਮਿਲਦਾ ਹੈ ਕਿ ਅਦਾਕਾਰਾ ਨੂੰ 35-40 ਸਾਲ ਦੀ ਉਮਰ ਤੋਂ ਬਾਅਦ ਹੋਰ ਤਰ੍ਹਾਂ ਦੇ ਕਿਰਦਾਰ ਮਿਲਣ ਲੱਗ ਪੈਂਦੇ ਹਨ। ਪਰ ਇਸ ਦੇ ਉਲਟ ਹੀਰੋ 50 ਸਾਲ ਦੀ ਉਮਰ ‘ਚ ਵੀ ਸਕ੍ਰੀਨ ‘ਤੇ ਜਵਾਨ ਦਿਖਾਏ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਅਭਿਨੇਤਰੀਆਂ ਹੀ ਮਾਵਾਂ ਦੇ ਕਿਰਦਾਰ ਕਿਉਂ ਨਿਭਾ ਰਹੀਆਂ ਹਨ, ਪਰਦੇ ‘ਤੇ ਮੇਲ ਐਕਟਰ ਪਿਓ ਦਾ ਕਿਰਦਾਰ ਕਿਉਂ ਨਹੀਂ ਨਿਭਾਉਂਦੇ।'
View this post on Instagram
ਕਾਜੋਲ ਨੇ ਆਪਣੇ ਪਤੀ ਦੀ ਕੀਤੀ ਤਾਰੀਫ
ਕਾਜੋਲ ਦਾ ਮੰਨਣਾ ਹੈ ਕਿ 'ਫਿਲਮ ਇੰਡਸਟਰੀ ਇਕ ਕਾਰੋਬਾਰ ਹੈ। ਹਰ ਹੀਰੋ 'ਤੇ ਇੰਨਾ ਜ਼ਿਆਦਾ ਨਿਵੇਸ਼ ਕੀਤਾ ਜਾਂਦਾ ਹੈ ਕਿ ਫਿਲਮ ਦਾ ਹਿੱਟ ਹੋਣਾ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਤੇ ਕਿਤੇ ਨਾ ਕਿਤੇ ਨੰਬਰ ਗੇਮ ਕਾਰਨ ਹੀਰੋ ਵੀ ਫਸ ਜਾਂਦੇ ਹਨ। ਇਸ ਬਾਰੇ ਗੱਲ ਕਰਦੇ ਹੋਏ ਕਾਜੋਲ ਨੇ ਆਪਣੇ ਪਤੀ ਅਤੇ ਅਭਿਨੇਤਾ ਅਜੇ ਦੇਵਗਨ ਦੀ ਤਾਰੀਫ ਕਰਦੇ ਹੋਏ ਕਿਹਾ, 'ਅਜੈ ਇਕੱਲਾ ਅਜਿਹਾ ਅਭਿਨੇਤਾ ਹੈ ਜੋ ਐਕਟਿੰਗ ਦੇ ਹਰ ਜੌਨਰ 'ਚ ਸਫਲ ਹੈ'। ਹੁਣ ਕਾਜੋਲ ਦੀ ਫਿਲਮ ਸਲਾਮ ਵੈਂਕੀ ਦੀ ਗੱਲ ਕਰੀਏ ਤਾਂ ਆਲੋਚਕਾਂ ਅਤੇ ਲੋਕਾਂ ਨੇ ਫਿਲਮ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਹੈ। ਮਾਂ-ਪੁੱਤ ਦੀ ਇਮੋਸ਼ਨਲ ਕਹਾਣੀ ਦੇਖ ਕੇ ਲੋਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ।