(Source: ECI/ABP News)
Lara Dutta: 'ਨੋ ਐਂਟਰੀ' ਦੇ 17 ਸਾਲ ਪੂਰੇ ਹੋਣ 'ਤੇ ਲਾਰਾ ਦੱਤਾ ਨੇ ਸ਼ੇਅਰ ਕੀਤਾ ਇਹ ਭਾਵੁਕ ਸੰਦੇਸ਼
'ਨੋ ਐਂਟਰੀ' ਦੇ 17 ਸਾਲ ਪੂਰੇ ਹੋਣ 'ਤੇ ਲਾਰਾ ਦੱਤਾ ਨੇ ਦੇਸੀ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ (Koo App) 'ਤੇ ਆਪਣੇ ਪ੍ਰਸ਼ੰਸਕਾਂ ਲਈ ਇਕ ਭਾਵੁਕ ਸੰਦੇਸ਼ ਵੀ ਸਾਂਝਾ ਕੀਤਾ ਹੈ।
![Lara Dutta: 'ਨੋ ਐਂਟਰੀ' ਦੇ 17 ਸਾਲ ਪੂਰੇ ਹੋਣ 'ਤੇ ਲਾਰਾ ਦੱਤਾ ਨੇ ਸ਼ੇਅਰ ਕੀਤਾ ਇਹ ਭਾਵੁਕ ਸੰਦੇਸ਼ bollywood actress lara dutta pens an emotional note on 17 years of her iconic film no entry Lara Dutta: 'ਨੋ ਐਂਟਰੀ' ਦੇ 17 ਸਾਲ ਪੂਰੇ ਹੋਣ 'ਤੇ ਲਾਰਾ ਦੱਤਾ ਨੇ ਸ਼ੇਅਰ ਕੀਤਾ ਇਹ ਭਾਵੁਕ ਸੰਦੇਸ਼](https://feeds.abplive.com/onecms/images/uploaded-images/2022/08/26/79d41060daa9b27c52b69e221452e1a71661510756766469_original.jpg?impolicy=abp_cdn&imwidth=1200&height=675)
ਮੁੰਬਈ: ਅਨੀਸ ਬਜ਼ਮੀ ਦੀ ਕਾਮੇਡੀ ਤੇ ਡਰਾਮਾ ਫਿਲਮ ਨੋ ਐਂਟਰੀ ਨੇ ਸ਼ੁੱਕਰਵਾਰ ਨੂੰ ਆਪਣੇ ਬੇਮਿਸਾਲ 17 ਸਾਲ ਪੂਰੇ ਕਰ ਲਏ ਹਨ। ਅੱਜ ਵੀ ਫਿਲਮ ਤੇ ਦਰਸ਼ਕਾਂ ਵਿੱਚ ਇਸ ਦੀ ਦਿਲਚਸਪੀ ਬਰਕਰਾਰ ਹੈ। ਸ਼ਾਨਦਾਰ ਨਿਰਦੇਸ਼ਨ, ਰੌਚਕ ਅਦਾਕਾਰੀ, ਦਮਦਾਰ ਸੰਵਾਦ ਤੇ ਪ੍ਰਭਾਵਸ਼ਾਲੀ ਸਿਨੇਮੈਟੋਗ੍ਰਾਫੀ ਤੋਂ ਇਲਾਵਾ, ਨੋ ਐਂਟਰੀ ਫਿਲਮ ਦੀ ਇੱਕ ਖ਼ਾਸੀਅਤ ਅਦਾਕਾਰਾ ਲਾਰਾ ਦੱਤਾ (Lara Dutta) ਦੇ ਕਿਰਦਾਰ "ਕਾਜਲ" ਦੀ ਸ਼ਾਨਦਾਰ ਕਾਸਟਿੰਗ ਹੈ।
'ਨੋ ਐਂਟਰੀ' ਦੇ 17 ਸਾਲ ਪੂਰੇ ਹੋਣ 'ਤੇ ਲਾਰਾ ਦੱਤਾ ਨੇ ਦੇਸੀ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ (Koo App) 'ਤੇ ਆਪਣੇ ਪ੍ਰਸ਼ੰਸਕਾਂ ਲਈ ਇਕ ਭਾਵੁਕ ਸੰਦੇਸ਼ ਵੀ ਸਾਂਝਾ ਕੀਤਾ ਹੈ।
ਲਾਰਾ ਦੱਤਾ ਭਾਵੁਕ ਹੋ ਗਈ
ਬਿਹਤਰੀਨ ਅਦਾਕਾਰਾ ਲਾਰਾ ਦੱਤਾ ਨੇ ਫਿਲਮ ਨੋ ਐਂਟਰੀ ਦੇ 17 ਸਾਲ ਪੂਰੇ ਹੋਣ 'ਤੇ ਆਪਣੇ ਪ੍ਰਸ਼ੰਸਕਾਂ ਲਈ ਭਾਵੁਕ ਸੰਦੇਸ਼ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਫਿਲਮ ਅਤੇ ਉਸ ਦੁਆਰਾ ਨਿਭਾਈ ਗਈ ਕਾਜਲ ਦੀ ਭੂਮਿਕਾ ਉਸ ਲਈ ਬਹੁਤ ਖਾਸ ਹੈ ਤੇ ਉਸ ਦੇ ਦਿਲ ਦੇ ਬਹੁਤ ਕਰੀਬ ਹੈ। ਇੱਕ ਅਭਿਨੇਤਰੀ ਵਜੋਂ ਇਹ ਉਸਦੀ ਪਹਿਲੀ ਕਾਮੇਡੀ ਫਿਲਮ ਵੀ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ 'ਚ ਲਾਰਾ ਦੱਤਾ ਦੇ ਨਾਲ ਬਾਲੀਵੁੱਡ ਦੇ ਮਸ਼ਹੂਰ ਐਕਟਰ ਸਲਮਾਨ ਖਾਨ, ਫਰਦੀਨ ਖਾਨ, ਅਨਿਲ ਕਪੂਰ, ਈਸ਼ਾ ਦਿਓਲ, ਬਿਪਾਸ਼ਾ ਬਾਸੂ, ਬੋਮਨ ਇਰਾਨੀ ਨੇ ਵੀ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਲਾਰਾ ਦੱਤਾ ਨੂੰ ਕਈ ਵੱਡੇ ਬੈਨਰ ਕਾਮੇਡੀ ਰੋਲ ਦੇ ਆਫਰ ਵੀ ਮਿਲੇ ਤੇ ਉਹ ਕਈ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ।
ਨੋ ਐਂਟਰੀ ਦਾ ਆ ਰਿਹਾ ਸੀਕਵਲ
ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਤੇ ਇਸ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਅਨੀਸ ਨੇ ਇਕ ਈਵੈਂਟ 'ਚ ਦੱਸਿਆ ਸੀ ਕਿ ਜਲਦ ਹੀ 'ਨੋ ਐਂਟਰੀ' ਦਾ ਸੀਕਵਲ ਬਣਨ ਜਾ ਰਿਹਾ ਹੈ। ਉਹ ਜਲਦ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਇਸ ਫਿਲਮ ਲਈ ਕਾਫੀ ਉਤਸ਼ਾਹਿਤ ਅਤੇ ਗੰਭੀਰ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)