ਬਾਲੀਵੁੱਡ ਸਿਤਾਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਕੀਤਾ ਯਾਦ
ਕੰਗਨਾ ਰਣੌਤ ਨੇ ਆਪਣੇ ਟਵਿੱਟਰ 'ਤੇ ਲਿਖਿਆ 'ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਮੈਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾ ਦਿੰਦੀ ਹਾਂ।
ਸਿੱਖਾਂ ਦੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਜਿਸ ਨੂੰ ਦੁਨੀਆਂ ਭਰ ਵਿੱਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਬੌਲੀਵੁਡ ਸਿਤਾਰਿਆਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।
ਬੌਲੀਵੁਡ ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੰਜਾਬੀ ਵਿੱਚ ਟਵੀਟ ਕਰਦਿਆਂ ਗੁਰਪੁਰਬ ਦੀ ਵਧਾਈ ਦਿੰਦਿਆਂ ਲਿਖਿਆ ਗੁਰਪੁਰਬ ਤੁਹਾਡੀ ਜ਼ਿੰਦਗੀ ਵਿੱਚ ਅਨੰਦ ਤੇ ਖ਼ੁਸ਼ੀਆਂ ਲਿਆਵੇ!
ਦੇਹ ਸਿਵਾ ਬਰੁ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ, ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਗੁਰਪੁਰਬ ਤੁਹਾਡੀ ਜਿੰਦਗੀ ਵਿੱਚ ਅਨੰਦ ਅਤੇ ਖ਼ੁਸ਼ਿਆਂ ਲਿਆਵੇ! #gurugobindsinghjayanti — taapsee pannu (@taapsee) January 20, 2021
ਕੰਗਨਾ ਰਣੌਤ ਨੇ ਆਪਣੇ ਟਵਿੱਟਰ 'ਤੇ ਲਿਖਿਆ 'ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਮੈਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾ ਦਿੰਦੀ ਹਾਂ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਸਭ ਨੂੰ ਜਾਗਰੂਕ ਕਰਦੀਆਂ ਹਨ।
On this auspicious occasion of Sri Guru Gobind Singh ji’s Jayanti, I extend my heartfelt wishes to all. May the teachings of Guruji enlighten us all #gurugobindsinghjayanti https://t.co/8wwgxUed2i
— Kangana Ranaut (@KanganaTeam) January 20, 2021
ਕਈ ਵਾਰ ਪੰਜਾਬੀ ਕਿਰਦਾਰ ਨਿਭਾਅ ਚੁੱਕੇ ਬੌਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਵੀ ਗੁਰਪੁਰਬ ਮੌਕੇ ਟਵੀਟ ਕਰਦਿਆਂ ਕਿਹਾ .."ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਵਾਰਥ ਨੂੰ ਖਤਮ ਕਰੋ , ਅੱਜ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਮੈਂ ਇਕ ਬਹਾਦਰ ਸੰਤ ਵੱਲੋਂ ਮਨੁੱਖਤਾ ਲਈ ਪੜ੍ਹਾਏ ਪਾਠ ਨੂੰ ਯਾਦ ਕਰਦਾ ਹਾਂ।
Eradicate selfishness said Guru Gobind Singhji🙏 On his anniversary today, I remember him & the many important life lessons this selfless & brave Saint gave to humanity. Respects🙏#gurugobindsinghjayanti
— Ajay Devgn (@ajaydevgn) January 20, 2021
ਅਦਾਕਾਰ ਰਿਤੇਸ਼ ਦੇਸ਼ੁਖ ਦਾ ਟਵੀਟ ਵੀ ਵਾਇਰਲ ਹੋ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਰਿਤੇਸ਼ ਨੇ ਟਵੀਟ ਕੀਤਾ, "ਮੈਂ ਆਸ ਕਰਦਾ ਹਾਂ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਸੇਧ ਨਾਲ ਅਸੀਂ ਹਮਦਰਦ, ਦਿਆਲੂ ਤੇ ਪਿਆਰ ਕਰਨ ਵਾਲੇ ਬਣੇ ਰਹੀਏ।
May Guru ji’s teachings guide us to be more compassionate, kind and loving beings. #HappyGurpurab
— Riteish Deshmukh (@Riteishd) January 20, 2021
ਅਦਾਕਾਰ ਤੇ ਐਮਪੀ ਸੰਨੀ ਦਿਓਲ ਨੇ ਵੀ ਪੰਜਾਬੀ ਦੇ ਵਿੱਚ ਸਭ ਨੂੰ ਗੁਰੂਪੁਰਾਬ ਦੀਆਂ ਮੁਬਾਰਕਾਂ ਦਿੱਤੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।'
ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।#GuruGobindSingh pic.twitter.com/R1un6h6Y3d
— Sunny Deol (@iamsunnydeol) January 20, 2021
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ