(Source: ECI/ABP News/ABP Majha)
Sidhu Moosewala: ਲਤਾ ਮੰਗੇਸ਼ਕਰ, ਸਿੱਧੂ ਮੂਸੇਵਾਲਾ ਤੇ ਕੇਕੇ ਦੀ ਮੌਤ ਦੀ ਖਬਰ ਗੂਗਲ ‘ਤੇ ਕੀਤੀ ਗਈ ਸਭ ਤੋਂ ਵੱਧ ਸਰਚ
Lata Mangeshkar Sidhu Moosewala: ਇਸ ਸਾਲ ਨੰਬਰ 1 ’ਤੇ ਲੋਕਾਂ ਨੇ ਲਤਾ ਮੰਗੇਸ਼ਕਰ ਦੇ ਦਿਹਾਂਤ ਦੀਆਂ ਖ਼ਬਰਾਂ ਨੂੰ ਸਰਚ ਕੀਤਾ। ਦੂਜੇ ਨੰਬਰ ’ਤੇ ਸਿੱਧੂ ਮੂਸੇਵਾਲਾ ਦੇ ਦਿਹਾਂਤ ਦੀਆਂ ਖ਼ਬਰਾਂ ਸਰਚ ਕੀਤੀਆਂ
Google Most Searched Events 2022: ਹਰ ਸਾਲ, ਲੱਖਾਂ ਘਟਨਾਵਾਂ ਸੁਰਖੀਆਂ ਬਣਾਉਂਦੀਆਂ ਹਨ। ਪਰ ਕੁਝ ਅਜਿਹਾਂ ਘਟਨਾਵਾਂ ਹੁੰਦੀਆਂ ਹਨ, ਜਿਸ ਦੀ ਚਰਚਾ ਦੁਨੀਆ ਭਰ ਵਿੱਚ ਹੁੰਦੀ ਹੈ। ਗੂਗਲ ਵਲੋਂ ਹਰ ਸਾਲ ਦੇ ਅਖੀਰ ’ਚ ਟਾਪ ਸਰਚ ਵਾਲੇ ਸੈਕਸ਼ਨ ਨੂੰ ਜਾਰੀ ਕੀਤਾ ਜਾਂਦਾ ਹੈ।
ਇਸ ਸਾਲ ਵੀ ਵੱਖ-ਵੱਖ ਕੈਟਾਗਿਰੀਜ਼ ਦੀਆਂ ਟਾਪ ਲਿਸਟਾਂ ਗੂਗਲ ਵਲੋਂ ਜਾਰੀ ਕੀਤੀਆਂ ਗਈਆਂ ਹਨ। ਸੂਚੀ ਵਿੱਚ ਮਨੋਰੰਜਨ ਉਦਯੋਗ ਦੇ ਦੋ ਆਈਕਨਾਂ ਦੇ ਨਾਮ ਸ਼ਾਮਲ ਹਨ, ਜੋ ਕਿ ਧਿਆਨ ਦੇਣ ਵਾਲੀ ਗੱਲ ਹੈ। ਲਤਾ ਮੰਗੇਸ਼ਕਰ ਦੇ ਦਿਹਾਂਤ ਤੋਂ ਲੈ ਕੇ ਸਿੱਧੂ ਮੂਸੇਵਾਲਾ ਦੇ ਬੇਵਕਤੀ ਹੋਈ ਮੌਤ ਤੱਕ, ਦੁਨੀਆ ਨੂੰ ਝਟਕਾ ਦੇਣ ਵਾਲੀਆਂ ਵੱਡੀਆਂ ਘਟਨਾਵਾਂ 'ਤੇ ਇੱਕ ਨਜ਼ਰ ਮਾਰੋ।
ਭਾਰਤ ਦੇ ਖ਼ਬਰਾਂ ਵਾਲੇ ਸੈਕਸ਼ਨ ਯਾਨੀ ਨਿਊਜ਼ ਇਵੈਂਟਸ ਦੀ ਗੱਲ ਕਰੀਏ ਤਾਂ ਇਸ ਸਾਲ ਨੰਬਰ 1 ’ਤੇ ਲੋਕਾਂ ਨੇ ਲਤਾ ਮੰਗੇਸ਼ਕਰ ਦੇ ਦਿਹਾਂਤ ਦੀਆਂ ਖ਼ਬਰਾਂ ਨੂੰ ਸਰਚ ਕੀਤਾ। ਉਥੇ ਦੂਜੇ ਨੰਬਰ ’ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਦੀਆਂ ਖ਼ਬਰਾਂ ਸਰਚ ਕੀਤੀਆਂ ਗਈਆਂ।
View this post on Instagram
ਤੀਜੇ ਨੰਬਰ ’ਤੇ ਭਾਰਤ ’ਚ ਨਿਊਜ਼ ਇਵੈਂਟਸ ਦੇ ਸੈਕਸ਼ਨ ’ਚ ਰੂਸ-ਯੂਕ੍ਰੇਨ ਜੰਗ, ਚੌਥੇ ਨੰਬਰ ’ਤੇ ਯੂ. ਪੀ. ਇਲੈਕਸ਼ਨ ਦੇ ਨਤੀਜੇ, ਪੰਜਵੇਂ ਨੰਬਰ ’ਤੇ ਕੋਵਿਡ-19 ਕੇਸਾਂ ਦੀ ਭਾਰਤ ’ਚ ਗਿਣਤੀ, ਛੇਵੇਂ ਨੰਬਰ ’ਤੇ ਕ੍ਰਿਕੇਟਰ ਸ਼ੇਨ ਵਾਰਨ ਦੀ ਮੌਤ ਦੀ ਖਬਰ, ਸੱਤਵੇਂ ਨੰਬਰ ’ਤੇ ਮਹਾਰਾਣੀ ਐਲੀਜ਼ਾਬੇਥ ਦਾ ਦਿਹਾਂਤ, ਅੱਠਵੇਂ ਨੰਬਰ ’ਤੇ ਬਾਲੀਵੁੱਡ ਗਾਇਕ ਕੇ. ਕੇ. ਦਾ ਦਿਹਾਂਤ, ਨੌਵੇਂ ਨੰਬਰ ’ਤੇ ਹਰ ਘਰ ਤਿਰੰਗਾ ਅਤੇ 10ਵੇਂ ਨੰਬਰ ’ਤੇ ਬੱਪੀ ਲਹਿਰੀ ਦੀ ਮੌਤ ਦੀਆਂ ਖ਼ਬਰਾਂ ਸਰਚ ਕੀਤੀਆਂ ਗਈਆਂ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ਵਿੱਚ ਚਿੱਟੇ ਦਿਨ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਦੀ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਿਰਫ ਪੰਜਾਬ ਦੇ ਕਲਾਕਾਰਾਂ ਨੇ ਹੀ ਨਹੀਂ, ਸਗੋਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਗਾਇਕਾਂ ਨੇ ਸਿੱਧੂ ਦੀ ਮੌਤ ਉੱਤੇ ਦੁੱਖ ਜਤਾਇਆ ਸੀ।