Anupam Kher: ਅਨੁਪਮ ਖੇਰ ਗੁਰੂ ਰੰਧਾਵਾ ਤੋਂ ਸਿੱਖ ਰਹੇ ਗਾਇਕੀ, ਗਾਇਕ ਨੇ ਵੀਡੀਓ ਕੀਤਾ ਸ਼ੇਅਰ
Guru Randhawa Anupam Kher: ਗੁਰੂ ਰੰਧਾਵਾ ਨੇ ਅਨੁਪਮ ਖੇਰ ਨਾਲ ਇੱਕ ਕਲਿੱਪ ਅਪਲੋਡ ਕੀਤੀ ਜਿਸ ਵਿੱਚ ਅਭਿਨੇਤਾ ਪੰਜਾਬੀ ਗਾਇਕ ਨੂੰ ਤਾਜ ਮਹਿਲ ਦੇ ਸਾਹਮਣੇ ਸ਼ੂਟ ਕਰਦੇ ਸਮੇਂ ਉਸਨੂੰ ਇੱਕ ਪਿਆਰ ਗੀਤ ਸਿਖਾਉਣ ਲਈ ਕਹਿੰਦਾ ਹੈ।
Guru Randhawa Anupam Kher Video: ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਇਕੱਠੇ ਆਪਣੀ ਪਹਿਲੀ ਫਿਲਮ "ਕੁਛ ਖੱਟਾ ਹੋ ਜਾਏ" ਦੀ ਸ਼ੂਟਿੰਗ ਕਰ ਰਹੇ ਹਨ। ਜਦੋਂ ਦੋਵੇਂ ਆਗਰਾ ਵਿੱਚ ਫਿਲਮ ਦੇ ਆਪਣੇ ਹਿੱਸੇ ਦੀ ਸ਼ੂਟਿੰਗ ਕਰ ਰਹੇ ਹਨ, ਤਾਂ ਗੁਰੂ ਰੰਧਾਵਾ ਨੇ ਅਨੁਪਮ ਖੇਰ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਅਨੁਪਮ ਖੇਰ ਨੂੰ ਗਾਇਕੀ ਦੇ ਗੁਰ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਗੁਰੂ ਤੇ ਅਨੁਪਮ ਦੇ ਪਿੱਛੇ ਤਾਜ ਮਹਿਲ ਦਾ ਸੀਨ ਵੀ ਦੇਖਿਆ ਜਾ ਸਕਦਾ ਹੈ। ਤਾਜ ਮਹਿਲ ਦੇ ਸਾਹਮਣੇ ਗੁਰੂ ਅਨੁਪਮ ਨੂੰ 'ਬਣ ਮੇਰੀ ਰਾਣੀ' ਗਾਣਾ ਗਾ ਕੇ ਸੁਣਾ ਰਹੇ ਹਨ ਅਤੇ ਅਨੁਪਮ ਵੀ ਗੁਰੂ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਵੀਡੀਓ ਦੀ ਕੈਪਸ਼ਨ 'ਚ ਗੁਰੂ ਰੰਧਾਵਾ ਨੇ ਲਿਿਖਆ, 'ਲੈਜੇਂਡ ਐਕਟਰ ਅਨੁਪਮ ਖੇਰ ਨੇ ਮੈਨੂੰ ਲੈਜੇਂਡ ਤਾਜ ਮਹਿਲ ਦੇ ਸਾਹਮਣੇ ਗਾਣਾ ਸਿਖਾਉਣ ਲਈ ਕਿਹਾ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ। ਸੋਚਿਆ ਨਹੀਂ ਸੀ ਕਿ ਕਦੇ ਅਨੁਪਮ ਖੇਰ ਦੇ ਮੂਹੋਂ ਇਹ ਗੱਲ ਸੁਣਾਂਗਾ।' ਵੀਡੀਓ 'ਚ ਦੋਵੇਂ ਕਲਾਕਾਰ ਗੁਰੂ ਰੰਧਾਵਾ ਦਾ ਮਸ਼ਹੂਰ ਗੀਤ 'ਬਨ ਜਾ ਰਾਣੀ' ਗਾਉਂਦੇ ਹੋਏ ਅਤੇ ਇਕੱਠੇ ਮਸਤੀ ਕਰਦੇ ਹੋਏ ਦਿਖਾਈ ਦਿੱਤੇ।
ਕਾਬਿਲੇਗ਼ੌਰ ਹੈ ਕਿ ਗੁਰੂ ਰੰਧਾਵਾ ਜਲਦ ਹੀ 'ਕੁੱਛ ਖੱਟਾ ਹੋ ਜਾਏ' ਫਿਲਮ ਤੋਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਹ ਗੁਰੂ ਦੀ ਪਹਿਲੀ ਜਦਕਿ ਅਨੁਪਮ ਖੇਰ ਦੀ 534ਵੀਂ ਫਿਲਮ ਹੈ। ਗੁਰੂ ਇਸ ਫਿਲਮ ਨੂੰ ਲੈਕੇ ਕਾਫੀ ਐਕਸਾਇਟਡ ਨਜ਼ਰ ਆ ਰਿਹਾ ਹੈ।
View this post on Instagram
ਦੂਜੇ ਪਾਸੇ ਅੱਜ ਕੱਲ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਕਰਕੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 10 ਜਨਵਰੀ ਨੂੰ ਗੁਰੂ ਰੰਧਾਵਾ ਦਾ ਸ਼ਹਿਨਾਜ਼ ਗਿੱਲ ਨਾਲ 'ਮੂਨ ਰਾਈਜ਼' ਗਾਣੇ ਦੀ ਵੀਡੀਓ ਰਿਲੀਜ਼ ਹੋਣ ਜਾ ਰਹੀ ਹੈ।