Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟ 'ਚ ਸ਼ਿਫਟ ਹੋਈ ਇਹ ਅਦਾਕਾਰਾ, ਬੋਲੀ- 'ਮੈਨੂੰ ਆਉਂਦੀਆਂ ਅਜਿਹੀਆਂ ਵਾਈਬਸ'
Sushant Singh Rajput: ਸਾਊਥ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਨਾਂਅ ਕਮਾਉਣ ਵਾਲੀ ਅਦਾਕਾਰਾ ਅਦਾ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਹ ਆਪਣੀ ਕਿਸੇ ਫਿਲਮ
Sushant Singh Rajput: ਸਾਊਥ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਨਾਂਅ ਕਮਾਉਣ ਵਾਲੀ ਅਦਾਕਾਰਾ ਅਦਾ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਹ ਆਪਣੀ ਕਿਸੇ ਫਿਲਮ ਨੂੰ ਨਹੀਂ ਬਲਕਿ ਨਵੇਂ ਫਲੈਟ ਨੂੰ ਲੈ ਕੇ ਚਰਚਾ 'ਚ ਹੈ। ਜਾਣਕਾਰੀ ਮੁਤਾਬਕ ਉਹ ਉਸੇ ਫਲੈਟ 'ਚ ਸ਼ਿਫਟ ਹੋ ਗਈ ਹੈ, ਜਿਸ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕੀਤੀ ਸੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਹੈਰਾਨ ਹਨ ਅਤੇ ਕਈ ਗੱਲਾਂ ਕਹਿ ਰਹੇ ਹਨ।
ਅਦਾ ਨੇ ਖੁਦ ਦੱਸਿਆ ਹੈ ਕਿ ਇਸ ਫਲੈਟ 'ਚ ਸ਼ਿਫਟ ਹੋਣ ਤੋਂ ਬਾਅਦ ਉਹ ਕਿਵੇਂ ਮਹਿਸੂਸ ਕਰ ਰਹੀ ਸੀ। ਦੱਸ ਦੇਈਏ ਕਿ ਉਸ ਨੂੰ ਕੁਝ ਅਜਿਹੇ ਵਾਈਬਸ ਮਿਲੇ ਹਨ, ਜਿਨ੍ਹਾਂ ਦਾ ਖੁਲਾਸਾ ਖੁਦ ਅਭਿਨੇਤਰੀ ਨੇ ਕੀਤਾ ਹੈ। ਅਦਾ ਸ਼ਰਮਾ ਨੇ ਕਿਹਾ, ਮੈਂ ਚਾਰ ਮਹੀਨੇ ਪਹਿਲਾਂ ਫਲੈਟ ਵਿੱਚ ਚਲੀ ਗਈ ਸੀ, ਪਰ ਮੈਂ ਆਪਣੇ ਪ੍ਰੋਜੈਕਟਾਂ ਨੂੰ ਪ੍ਰਮੋਟ ਕਰਨ ਵਿੱਚ ਰੁੱਝੀ ਹੋਈ ਸੀ, ਜਿਸ ਵਿੱਚ ਬਸਤਰ ਅਤੇ ਦ ਕੇਰਲਾ ਸਟੋਰੀ ਦੀ OTT ਰਿਲੀਜ਼ ਸ਼ਾਮਲ ਸੀ। ਉਸ ਤੋਂ ਬਾਅਦ ਮੈਂ ਮਥੁਰਾ ਹਾਥੀ ਸੈੰਕਚੂਰੀ ਵਿੱਚ ਕੁਝ ਸਮਾਂ ਬਿਤਾਇਆ। ਹਾਲ ਹੀ ਵਿੱਚ ਮੈਨੂੰ ਕੁਝ ਸਮਾਂ ਮਿਲਿਆ ਅਤੇ ਅੰਤ ਵਿੱਚ ਇਸ ਵਿੱਚ ਸੈਟਲ ਹੋ ਗਈ।”
ਅਦਾਕਾਰਾ ਨੇ ਦੱਸਿਆ, “ਇਹ ਪਹਿਲੀ ਵਾਰ ਹੈ ਜਦੋਂ ਮੈਂ ਉੱਥੋਂ ਬਾਹਰ ਨਿਕਲੀ ਹਾਂ। ਮੈਂ ਵਾਈਬਸ ਪ੍ਰਤੀ ਬਹੁਤ ਸੰਵੇਦਨਸ਼ੀਲ ਹਾਂ ਅਤੇ ਇਹ ਜਗ੍ਹਾ ਮੈਨੂੰ ਸਕਾਰਾਤਮਕ ਵਾਈਬਸ ਦਿੰਦੀ ਹੈ। ਕੇਰਲਾ ਅਤੇ ਮੁੰਬਈ ਵਿੱਚ ਸਾਡੇ ਘਰ ਦਰੱਖਤਾਂ ਨਾਲ ਘਿਰੇ ਹੋਏ ਹਨ ਅਤੇ ਅਸੀਂ ਪੰਛੀਆਂ ਅਤੇ ਗਿਲਹਰੀਆਂ ਨੂੰ ਖਾਣਾ ਖਿਲਾਉਂਦੇ ਹਾਂ। ਇਸ ਲਈ, ਮੈਂ ਅਜਿਹਾ ਘਰ ਚਾਹੁੰਦੀ ਸੀ ਜਿੱਥੋਂ ਨਜ਼ਾਰੇ ਨਜ਼ਰ ਆਉਂਦੇ ਹੋਣ ਅਤੇ ਪੰਛੀਆਂ ਨੂੰ ਦਾਣਾ ਪਾਉਣ ਲਈ ਲੋੜੀਂਦੀ ਜਗ੍ਹਾ ਹੋਵੇ।”
ਬਦਲ ਗਿਆ ਕਰੀਅਰ
'ਦਿ ਕੇਰਲ ਸਟੋਰੀ' ਤੋਂ ਬਾਅਦ ਅਦਾ ਦੇ ਕਰੀਅਰ ਨੇ ਨਵਾਂ ਮੋੜ ਲਿਆ। ਬਾਲੀਵੁਡ ਵਿੱਚ ਹੀ ਨਹੀਂ ਬਲਕਿ ਦੱਖਣ ਭਾਰਤ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਅਦਾ ਸ਼ਰਮਾ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਕੁਝ ਸਮਾਂ ਪਹਿਲਾਂ ਅਦਾ ਸ਼ਰਮਾ ਨੂੰ ਏਅਰਪੋਰਟ 'ਤੇ ਆਪਣੀ ਦਾਦੀ ਦੀ ਸਾੜੀ 'ਚ ਸਪਾਟ ਕੀਤਾ ਗਿਆ ਸੀ। ਅਦਾਕਾਰਾ ਨੇ ਆਪਣਾ ਲੁੱਕ ਬਹੁਤ ਹੀ ਸਾਦਾ ਰੱਖਿਆ ਹੋਇਆ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਅਦਾਕਾਰਾ ਦੀ ਕਾਫੀ ਤਾਰੀਫ ਕਰ ਰਹੇ ਹਨ। ਫਿਲਹਾਲ ਉਹ ਸੁਸ਼ਾਂਤ ਦੇ ਫਲੈਟ ਨੂੰ ਲੈ ਕੇ ਖਬਰਾਂ ਦਾ ਹਿੱਸਾ ਹੈ।