ਪੜਚੋਲ ਕਰੋ
Advertisement
ਦਿਲਜੀਤ ਦੋਸਾਂਝ ਮਗਰੋਂ ਕੰਗਨਾ ਰਨੌਤ ਦੁਆਲੇ ਹੋਇਆ ਮੀਕਾ ਸਿੰਘ, ਕੰਗਨਾ ਲਈ ਕਹੀ ਇਹ ਗੱਲ
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਕਾਫ਼ੀ ਚਰਚਾ ਵਿੱਚ ਹੈ। ਕਿਸਾਨੀ ਅੰਦੋਲਨ ਦੌਰਾਨ ਕੰਗਨਾ ਨੇ ਇੱਕ ਬਜ਼ੁਰਗ ਔਰਤ ਦੀ ਫੋਟੋ ਟਵੀਟ ਕਰਕੇ ਉਨ੍ਹਾਂ ਨੂੰ CAA ਪ੍ਰੋਟੈਸਟ ਦੀ ਬਿਲਕਿਸ ਬਾਨੋ ਦੱਸਿਆ ਸੀ।
ਨਵੀਂ ਦਿੱਲੀ: ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਚਕਾਰ ਬਾਲੀਵੁੱਡ ਐਕਟਰਸ ਕੰਗਨਾ ਰਨੌਤ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਕਾਫ਼ੀ ਚਰਚਾ ਵਿੱਚ ਹੈ। ਕਿਸਾਨੀ ਅੰਦੋਲਨ ਦੌਰਾਨ ਕੰਗਨਾ ਨੇ ਇੱਕ ਬਜ਼ੁਰਗ ਔਰਤ ਬਾਰੇ ਟਵੀਟ ਕੀਤਾ ਸੀ, ਜਿਸ ਨੂੰ ਉਸ ਨੂੰ ਸ਼ਾਹੀਨ ਬਾਗ ਪ੍ਰੋਟੈਸਟ ਦੀ ਬਿਲਕਿਸ ਬਾਨੋ ਦੱਸਿਆ। ਹਾਲਾਂਕਿ ਬਾਅਦ ਵਿੱਚ ਉਸ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ, ਪਰ ਉਦੋਂ ਤਕ ਮਾਮਲਾ ਵਧ ਗਿਆ ਸੀ।
ਦੱਸ ਦਈਏ ਕਿ ਕੰਗਨਾ ਦੀ ਟਿੱਪਣੀ ਦਾ ਜਵਾਬ ਮਹਿੰਦਰ ਕੌਰ ਨਾਂ ਦੀ ਇਸ ਬਜ਼ੁਰਗ ਔਰਤ ਨੇ ਵੀ ਦਿੱਤਾ। ਇਸ ਤੋਂ ਬਾਅਦ ਪੰਜਾਬੀ ਗਾਇਕ ਦਿਲਜੀਤ ਨੇ ਬਜ਼ੁਰਗ ਦਾ ਵੀਡੀਓ ਸ਼ੇਅਰ ਕੀਤਾ ਤੇ ਕੰਗਨਾ ਦੀ ਕਲਾਸ ਲਾਈ। ਹਾਲ ਹੀ ਵਿੱਚ ਦੋਵਾਂ ਵਿਚਾਲੇ ਜ਼ਬਰਦਸਤ ਟਵਿੱਟਰ ਵਾਰ ਸ਼ੁਰੂ ਹੋ ਗਿਆ। ਦਿਲਜੀਤ ਤੋਂ ਬਾਅਦ ਹੁਣ ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਵੀ ਕੰਗਨਾ ਦੇ ਬਿਆਨ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਵੇਖੋ ਮੀਕਾ ਸਿੰਘ ਦਾ ਟਵੀਟ
ਦੱਸ ਦੇਈਏ ਕਿ ਕੰਗਨਾ ਖਿਲਾਫ ਬੰਬੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪਟੀਸ਼ਨ ‘ਚ ਐਕਟਰਸ ਦੇ ਟਵਿੱਟਰ ਅਕਾਊਂਟ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਨੂੰ ਸ਼ੇਅਰ ਕਰਦਿਆਂ ਕੰਗਨਾ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਰ ਕੀਤੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕੰਗਨਾ ਆਪਣੇ ਟਵਿੱਟਰ ਰਾਹੀਂ ਦੇਸ਼ ‘ਚ ਲਗਾਤਾਰ ਨਫਰਤ ਫੈਲਾ ਕੇ ਦੇਸ਼ ਨੂੰ ਵੰਡ ਰਹੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904I used to have immense respect for @KanganaTeam, I even tweeted in support when her office was demolished. I now think I was wrong, Kangana being a woman you should show the old lady some respect. If you have any ettiquete then apologise. Shame on you.. pic.twitter.com/FqKzE4mLjp
— King Mika Singh (@MikaSingh) December 3, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement