Aishwarya Rai: ਐਸ਼ਵਰਿਆ ਰਾਏ ਨੇ ਅਭਿਸ਼ੇਕ ਬੱਚਨ ਨਾਲ ਸ਼ੇਅਰ ਕੀਤੀ ਪੋਸਟ ? ਤਲਾਕ ਦੀਆਂ ਖਬਰਾਂ 'ਤੇ ਇੰਝ ਲਗਾਇਆ ਵਿਰਾਮ
Abhishek Bachchan Aishwarya Rai Relationship: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵੀ ਬਾਲੀਵੁੱਡ ਦੀਆਂ ਆਦਰਸ਼ ਜੋੜੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਲਵ ਸਟੋਰੀ ਫਿਲਮ ਦੇ ਸੈੱਟ ਦੇ ਦੌਰਾਨ

Abhishek Bachchan Aishwarya Rai Relationship: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵੀ ਬਾਲੀਵੁੱਡ ਦੀਆਂ ਆਦਰਸ਼ ਜੋੜੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਲਵ ਸਟੋਰੀ ਫਿਲਮ ਦੇ ਸੈੱਟ ਦੇ ਦੌਰਾਨ ਸ਼ੁਰੂ ਹੋਈ ਅਤੇ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ। ਐਸ਼ਵਰਿਆ ਅਤੇ ਅਭਿਸ਼ੇਕ ਵੀ ਪਰਿਵਾਰ ਨਾਲ ਵੱਖ-ਵੱਖ ਤਿਉਹਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਸਨ। ਕੁੱਲ ਮਿਲਾ ਕੇ ਦੋਵਾਂ ਨੇ ਇਕ-ਦੂਜੇ ਦੇ ਪਰਿਵਾਰ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ। ਹਾਲਾਂਕਿ ਲੰਬੇ ਸਮੇਂ ਤੋਂ ਦੋਵਾਂ ਦੇ ਤਲਾਕ ਨੂੰ ਲੈ ਖਬਰਾਂ ਸਾਹਮਣੇ ਆ ਰਹੀਆਂ ਸਨ। ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਕਿ ਤਲਾਕ ਦੀਆਂ ਖਬਰਾਂ ਉੱਪਰ ਵਿਰਾਮ ਲੱਗ ਗਿਆ।
ਦਰਅਸਲ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦਾ ਬੀਤੇ ਦਿਨ ਯਾਨੀ 20 ਅਪ੍ਰੈਲ ਨੂੰ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਨ੍ਹਾਂ ਦੋਵਾਂ ਨੇ ਇੱਕ-ਦੂਜੇ ਨੂੰ ਖਾਸ ਤਰੀਕੇ ਨਾਲ ਵਧਾਈਆਂ ਨਹੀਂ ਦਿੱਤੀਆਂ। ਜਿਸ ਤੋਂ ਬਾਅਦ ਕਿਆਸ ਲਗਾਏ ਜਾਣ ਲੱਗੇ ਕਿ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਦੋਵੇਂ ਜਲਦ ਹੀ ਤਲਾਕ ਲੈ ਵੱਖ ਹੋ ਜਾਣਗੇ। ਇਸ ਵਿਚਾਲੇ ਹੁਣ ਐਸ਼ਵਰਿਆ ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਖਾਸ ਪੋਸਟ ਸ਼ੇਅਰ ਕਰ ਇਨ੍ਹਾਂ ਖਬਰਾਂ ਉੱਪਰ ਵਿਰਾਮ ਲਗਾ ਦਿੱਤਾ ਹੈ।
View this post on Instagram
ਐਸ਼ਵਰਿਆ ਰਾਏ ਨੇ ਸ਼ੇਅਰ ਕੀਤੀ ਪੋਸਟ
ਦੱਸ ਦੇਈਏ ਕਿ ਅਦਾਕਾਰਾ ਐਸ਼ਵਰਿਆ ਰਾਏ ਨੇ ਅਭਿਸ਼ੇਕ ਬੱਚਨ ਅਤੇ ਧੀ ਅਰਾਧਿਆ ਨਾਲ ਆਪਣੀ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਤਿੰਨਾਂ ਦੇ ਖਿੱਲ੍ਹੇ ਚਿਹਰੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੇ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਅਫਵਾਹਾਂ ਨੂੰ ਖਤਮ ਕਰ ਦਿੱਤਾ ਹੈ।
ਇੰਝ ਹੋਈ ਦੋਸਤੀ...
ਸਾਲ 2000 'ਚ ਫਿਲਮ 'ਢਾਈ ਅਕਸ਼ਰ ਪ੍ਰੇਮ ਕੇ' ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ। ਪਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਪਹਿਲੀ ਵਾਰ ਇਸ ਫਿਲਮ ਦੇ ਸੈੱਟ 'ਤੇ ਮਿਲੇ ਸਨ ਕਿਉਂਕਿ ਉਹ ਦੋਵੇਂ ਉਸ ਫਿਲਮ ਦੇ ਮੁੱਖ ਅਦਾਕਾਰ ਅਤੇ ਅਭਿਨੇਤਰੀ ਸਨ। ਦੋਵਾਂ ਨੇ ਇਕੱਠੇ ਇੱਕ ਹੋਰ ਫਿਲਮ ਕੁਛ ਨਾ ਕਹੋ (2003) ਕੀਤੀ ਅਤੇ ਇਹ ਫਿਲਮ ਵੀ ਫਲਾਪ ਰਹੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਅਭਿਸ਼ੇਕ-ਐਸ਼ਵਰਿਆ ਦੀ ਦੋਸਤੀ ਹੋ ਗਈ ਸੀ।
ਦੋਹਾਂ ਨੇ ਇਕ-ਦੂਜੇ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ 20 ਅਪ੍ਰੈਲ 2007 ਨੂੰ ਵਿਆਹ ਕਰਵਾ ਲਿਆ। ਸਾਲ 2011 ਵਿੱਚ ਐਸ਼ਵਰਿਆ ਨੇ ਆਰਾਧਿਆ ਨੂੰ ਜਨਮ ਦਿੱਤਾ ਜੋ ਬੱਚਨ ਅਤੇ ਰਾਏ ਪਰਿਵਾਰ ਦੀ ਜਾਨ ਹੈ। ਅਭਿਸ਼ੇਕ ਅਤੇ ਐਸ਼ਵਰਿਆ ਨੇ 'ਧੂਮ 2', 'ਬੰਟੀ ਔਰ ਬਬਲੀ', 'ਗੁਰੂ', 'ਸਰਕਾਰ ਰਾਜ' ਅਤੇ 'ਰਾਵਣ' ਵਰਗੀਆਂ ਫਿਲਮਾਂ ਇਕੱਠੀਆਂ ਕੀਤੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
