ਅਜੇ ਦੇਵਗਨ ਨੇ ਨਿਵੇਕਲੇ ਢੰਗ ਨਾਲ ਕਾਰਗਿਲ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਅਜੇ ਦੇਵਗਨ ਦੀ ਫ਼ਿਲਮ 'ਭੁਜ- ਦਾ ਪ੍ਰਾਈਡ ਆਫ ਇੰਡੀਆ' 13 ਅਗਸਤ ਨੂੰ ਰਿਲੀਜ਼ ਹੋਏਗੀ। ਜੋ ਕਿ ਇੰਡੀਅਨ ਆਰਮੀ ਦੀ ਅਸਲ ਘਟਨਾ 'ਤੇ ਅਧਾਰਿਤ ਹੈ।
ਮੁੰਬਈ: ਅਜੇ ਦੇਵਗਨ ਆਪਣੀ ਆਉਣ ਵਾਲੀ ਫ਼ਿਲਮ 'ਭੁਜ- ਦਾ ਪ੍ਰਾਈਡ ਆਫ ਇੰਡੀਆ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਅਜੇ ਦੇਵਗਨ ਨੇ 'ਕਾਰਗਿਲ ਵਿਜੈ ਦਿਵਸ' ਦੇ ਦਿਨ 'ਤੇ ਦੇਸ਼ ਦੇ ਜਵਾਨਾਂ ਦੇ ਨਾਂਅ ਕਵਿਤਾ ਪੇਸ਼ੀ ਕੀਤੀ ਹੈ। ਅਜੇ ਦੇਵਗਨ ਨੇ ਕਾਰਗਿਲ ਦੌਰਾਨ ਸ਼ਹੀਦ ਹੋਏ ਫੌਜੀਆਂ ਨੂੰ ਕਵਿਤਾ ਰਾਹੀਂ ਟ੍ਰਿਬਿਊਟ ਦਿੱਤਾ।
'ਸਿਪਾਹੀ' ਨਾਂਅ ਦੀ ਇਹ ਕਵਿਤਾ ਦਿਲ ਨੂੰ ਛੂਹਣ ਵਾਲੀ ਹੈ। ਇਥੋਂ ਤਕ ਕਿ ਅਦਾਕਾਰ ਅਕਸ਼ੇ ਕੁਮਾਰ ਵੀ ਇਸ ਕਵਿਤਾ ਨੂੰ ਸੁਣਕੇ ਆਪਣੇ ਆਪ ਨੂੰ ਰੋਕ ਨਹੀਂ ਪਾਏ। ਅਕਸ਼ੇ ਕੁਮਾਰ ਨੇ ਖੁਦ ਅਜੇ ਦੇਵਗਨ ਦੀ ਇਸ ਕਵਿਤਾ ਨੂੰ ਸ਼ੇਅਰ ਕੀਤਾ ਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ। ਅਕਸ਼ੇ ਕੁਮਾਰ ਨੇ ਲਿਖਿਆ , 'ਅਜੇ ਦੇਵਗਨ ਮੈਨੂੰ ਨਹੀਂ ਪਤਾ ਸੀ ਕਿ ਤੁਹਾਡੇ ਅੰਦਰ ਇਨ੍ਹਾਂ ਵੱਡਾ ਕਵੀ ਹੈ। ਕਿਸ-ਕਿਸ ਗੱਲ 'ਤੇ ਦਿਲ ਜਿੱਤੋਗੇ"।
View this post on Instagram
ਅਜੇ ਦੇਵਗਨ ਦੀ ਫ਼ਿਲਮ 'ਭੁਜ- ਦਾ ਪ੍ਰਾਈਡ ਆਫ ਇੰਡੀਆ' 13 ਅਗਸਤ ਨੂੰ ਰਿਲੀਜ਼ ਹੋਏਗੀ। ਜੋ ਕਿ ਇੰਡੀਅਨ ਆਰਮੀ ਦੀ ਅਸਲ ਘਟਨਾ 'ਤੇ ਅਧਾਰਿਤ ਹੈ। ਫ਼ਿਲਮ 'ਚ ਅਜੇ ਦੇਵਗਨ ਏਅਰਫੋਰਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਕਹਾਣੀ 'ਚ ਅਜੇ ਦੇਵਗਨ, ਐਮੀ ਵਿਰਕ, ਨੋਰਾ ਫਤੇਹਿ ਤੇ ਸੋਨਾਕਸ਼ੀ ਸਿਨ੍ਹਾ ਵਰਗੇ ਕਲਾਕਾਰ ਵੀ ਦਿਖਾਈ ਦੇਣਗੇ।
ਇਹ ਵੀ ਪੜ੍ਹੋ: Tiger Shroff Lifts Weight: ਮੀਰਾਬਾਈ ਚਾਨੂ ਤੋਂ ਪ੍ਰਭਵਿਤ ਹੋ ਟਾਈਗਰ ਸ਼ਰਾਫ਼ ਨੇ ਚੁੱਕਿਆ 140 ਕਿੱਲੋ ਵਜ਼ਨ
ਇਹ ਵੀ ਪੜ੍ਹੋ: Punjab Schools Reopen: ਪੰਜਾਬ 'ਚ ਖੁੱਲ੍ਹ ਗਏ ਸਰਕਾਰੀ ਤੇ ਪ੍ਰਾਈਵੇਟ ਸਕੂਲ, ਵੇਖੋ ਗ੍ਰਾਉਂਡ ਰਿਪੋਰਟ 'ਚ ਕੀ ਹਾਲਾਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904