Ind vs SL, 1 T20I: ਕਰੁਣਾਰਤਨੇ ਨੇ ਇਹ ਤੋਹਫ਼ਾ ਲੈ ਕੇ ਆਪਣੇ ‘ਰੋਲ ਮਾਡਲ’ ਹਾਰਦਿਕ ਪਾਂਡਿਆ ਦਾ ਕੀਤਾ ਧੰਨਵਾਦ ਤੇ ਕਿਹਾ, ਬਹੁਤ ਸਨਮਾਨਿਤ ਹੋਇਆ ਹਾਂ
ਭਾਰਤ ਟਾਸ ਹਾਰ ਗਿਆ ਅਤੇ ਕੋਲੰਬੋ ਵਿੱਚ ਪਹਿਲੇ ਟੀ-20 ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਗਿਆ। ਟੀ-20 'ਚ ਸ਼ੁਰੂਆਤ ਕਰਦਿਆਂ ਕਪਤਾਨ ਸ਼ਿਖਰ ਧਵਨ (46) ਤੇ ਸੂਰਿਆ ਕੁਮਾਰ ਯਾਦਵ (50) ਨੇ ਭਾਰਤ ਨੂੰ ਵਧੀਆ ਸਕੋਰ 164 ਦੌੜਾਂ 'ਤੇ ਪਹੁੰਚਾਇਆ।
ਕੋਲੰਬੋ: ਭਾਰਤ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਐਤਵਾਰ (25 ਜੁਲਾਈ) ਨੂੰ ਕੋਲੰਬੋ ਵਿੱਚ ਦੋਵੇਂ ਧਿਰਾਂ ਦਰਮਿਆਨ ਹੋਣ ਵਾਲੇ ਪਹਿਲੇ ਟੀ-20 ਮੈਚ ਤੋਂ ਪਹਿਲਾਂ ਸ੍ਰੀਲੰਕਾ ਦੇ ਚਮਿਕਾ ਕਰੁਣਾਰਤਨੇ ਲਈ ਕੀਤੇ ਸ਼ਾਨਦਾਰ ਕਾਰਜ ਨਾਲ ਦਿਲ ਜਿੱਤ ਲਿਆ। ਹਾਰਦਿਕ ਨੇ ਕਰੁਣਾਰਤਨੇ ਨੂੰ ਆਪਣਾ ਬੱਲਾ ਤੋਹਫ਼ੇ ਵਜੋਂ ਦਿੱਤਾ। ਦੱਸ ਦੇਈਏ ਕਿ ਸ੍ਰੀਲੰਕਾ ਦਾ ਇਹ ਸਟਾਰ ਭਾਰਤੀ ਆਲਰਾਊਂਡਰ ਹਾਰਦਿਕ ਪਾਡਿਆ ਨੂੰ ਕ੍ਰਿਕਟ ਵਿੱਚ ਆਪਣਾ ‘ਰੋਲ ਮਾਡਲ’ ਮੰਨਦਾ ਹੈ।
ਦੋਵਾਂ ਧਿਰਾਂ ਵਿਚਾਲੇ ਪਹਿਲੇ ਟੀ-20 ਮੈਚ ਦੀ ਸ਼ੁਰੂਆਤ ਤੋਂ ਪਹਿਲਾਂ, ਹਾਰਦਿਕ ਨੇ ਕਰੁਣਾਰਤਨੇ ਨੂੰ ਇਕ ਬੱਲਾ ਤੋਹਫ਼ੇ ਵਜੋਂ ਦਿੱਤਾ ਸੀ, ਜਿਸ ਨੂੰ ਪ੍ਰਾਪਤ ਕਰਕੇ ਉਹ ਖੁਸ਼ ਸਨ। ਕਰੁਣਾਰਤਨੇ ਨੇ ਸ਼੍ਰੀਲੰਕਾ ਲਈ ਭਾਰਤ ਖਿਲਾਫ ਮੈਚ ਵਿਚ ਟੀ -20 ਦੀ ਸ਼ੁਰੂਆਤ ਕੀਤੀ ਤੇ ਇੱਕ ਵਿਕਟ ਤੇ 3 ਦੌੜਾਂ ਨਾਲ ਆਪਣੇ ਨਾਂ ਕਰ ਲਿਆ, ਜਦੋਂਕਿ ਮੇਜ਼ਬਾਨ ਟੀਮ 38 ਦੌੜਾਂ ਨਾਲ ਹਾਰ ਗਈ।
ਬਾਅਦ ਵਿਚ ਉਹ ਹਾਰਦਿਕ ਦੇ ਮਹਾਨ ਤੋਹਫ਼ੇ ਵਾਸਤੇ ਧੰਨਵਾਦ ਕਰਨ ਲਈ ਇੰਸਟਾਗ੍ਰਾਮ ’ਤੇ ਗਏ ਤੇ ਸਟਾਰ ਆਲਰਾਉਂਡਰ ਨੂੰ ਆਪਣਾ ‘ਰੋਲ ਮਾਡਲ’ ਕਿਹਾ। "ਮੇਰੇ ਟੀ-20 ਡੈਬਿਊ 'ਤੇ, ਮੇਰੇ ਰੋਲ ਮਾਡਲ @ ਹਾਰਦਿਕਪਾਂਡਿਆ ਤੋਂ ਇਕ ਬੈਟ ਪ੍ਰਾਪਤ ਕਰ ਕੇ ਮੈਂ ਪੂਰੀ ਤਰ੍ਹਾਂ ਸਨਮਾਨਿਤ ਹੋਇਆ ਹਾਂ। ਤੁਸੀਂ ਇਕ ਅਦਭੁਤ ਇਨਸਾਨ ਹੋ ਤੇ ਮੈਂ ਸੱਚਮੁੱਚ ਤੁਹਾਡੇ ਸੋਚੇ ਸਮਝੇ ਇਸ ਤੋਹਫ਼ੇ ਤੋਂ ਪ੍ਰਭਾਵਿਤ ਹਾਂ। ਮੈਂ ਇਸ ਦਿਨ ਨੂੰ ਕਦੇ ਨਹੀਂ ਭੁੱਲਾਂਗਾ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਬਰਕਤ ਦੇਵੇ,’’ ਉਨ੍ਹਾਂ ਹਾਰਦਿਕਪਾਂਡਿਆ ਦੀ ਵੀਡੀਓ ਵੀ ਸ਼ੇਅਰ ਕੀਤੀ, ਜਿਸ ਵਿੱਚ ਉਹ ਉਨ੍ਹਾਂ ਨੂੰ ਬੈਟ ਦੇ ਰਹੇ ਹਨ।
ਇਸ ਦੌਰਾਨ, ਭਾਰਤ ਟਾਸ ਹਾਰ ਗਿਆ ਅਤੇ ਕੋਲੰਬੋ ਵਿੱਚ ਪਹਿਲੇ ਟੀ-20 ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਗਿਆ। ਟੀ-20 'ਚ ਸ਼ੁਰੂਆਤ ਕਰਦਿਆਂ ਕਪਤਾਨ ਸ਼ਿਖਰ ਧਵਨ (46) ਤੇ ਸੂਰਿਆ ਕੁਮਾਰ ਯਾਦਵ (50) ਨੇ ਭਾਰਤ ਨੂੰ ਵਧੀਆ ਸਕੋਰ 164 ਦੌੜਾਂ 'ਤੇ ਪਹੁੰਚਾਇਆ।
ਸੂਰਿਆ ਕੁਮਾਰ ਨੇ ਆਪਣੀ ਸਟ੍ਰੋਕਪਲੇਅ ਤੇ ਕੁਸ਼ਲ ਬੱਲੇਬਾਜ਼ੀ ਤੋਂ ਇਕ ਵਾਰ ਫਿਰ ਪ੍ਰਭਾਵਤ ਕੀਤਾ, ਜਦੋਂ ਉਸ ਨੇ ਭਾਰਤ ਲਈ ਚੌਥੇ ਟੀ-20 ਵਿੱਚ ਆਪਣਾ ਦੂਜਾ ਅਰਧ ਸੈਂਕੜਾ ਜੜਿਆ। ਇਸ ਦੇ ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ 126 ਦੌੜਾਂ 'ਤੇ ਢੇਰ ਹੋ ਗਈ ਅਤੇ 38 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਹਾਰ ਗਈ।
ਭੁਵਨੇਸ਼ਵਰ ਕੁਮਾਰ ਨੇ ਗੇਂਦ ਦੀ ਜ਼ਿੰਮੇਵਾਰੀ ਸੰਭਾਲਦਿਆਂ ਮੇਜ਼ਬਾਨ ਟੀਮ ਦੀ ਬੱਲੇਬਾਜ਼ੀ ਨੂੰ ਖਤਮ ਕਰਨ ਲਈ ਚਾਰ ਵਿਕਟਾਂ ਲਈਆਂ। ਭਾਰਤ ਮੰਗਲਵਾਰ (27 ਜੁਲਾਈ) ਨੂੰ ਦੂਸਰੇ ਟੀ-20 ਵਿਚ ਸ਼੍ਰੀਲੰਕਾ ਨਾਲ ਭਿੜੇਗਾ ਤੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਬੈਕ-ਟੂ-ਬੈਕ ਜਿੱਤਾਂ ਨਾਲ ਮੈਚ ਖੇਡਣਾ ਚਾਹੇਗਾ।
ਇਹ ਵੀ ਪੜ੍ਹੋ: Punjab Punbus Protest: ਕੈਪਟਨ ਸਰਕਾਰ ਖਿਲਾਫ ਡਟੇ ਰੋਡਵੇਜ਼ ਮੁਲਾਜ਼ਮ, ਕੈਪਟਨ ਤੇ ਸਿੱਧੂ ਦੇ ਘਿਰਾਓ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904