Punjab News: 2 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਲੇਡੀ SHO ਤੇ 2 ਗੰਨਮੈਨ ਖਿਲਾਫ਼ ਕੇਸ ਦਰਜ, ਲੁਧਿਆਣਾ ਦੇ ਕਬਾੜੀ ਪਰਿਵਾਰ ਤੋਂ ਇੰਝ ਲੁੱਟੀ ਮੋਟੀ ਰਕਮ
ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਲੁਧਿਆਣਾ ਦੇ ਕਬਾੜੀ ਪਰਿਵਾਰ ਨੂੰ ਕੇਸ ਦਰਜ ਕਰਨ ਦਾ ਡਰ ਦਿਖਾ ਕੇ 2 ਲੱਖ ਰਿਸ਼ਵਤ ਲੈਣ ਦੇ ਮਾਮਲੇ ‘ਚ ਥਾਣਾ ਸਾਦਿਕ ਦੀ SHO, ਸਬ-ਇੰਸਪੈਕਟਰ ਜੋਗਿੰਦਰ ਕੌਰ ਅਤੇ ਉਸ ਦੇ 2 ਗਨਮੈਨ, ਸਿਪਾਹੀ ਸ਼ੇਰ ਸਿੰਘ ਤੇ ਲਖਵੀਰ..

Punjab News: ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਲੁਧਿਆਣਾ ਦੇ ਕਬਾੜੀ ਪਰਿਵਾਰ ਨੂੰ ਕੇਸ ਦਰਜ ਕਰਨ ਦਾ ਡਰ ਦਿਖਾ ਕੇ 2 ਲੱਖ ਰਿਸ਼ਵਤ ਲੈਣ ਦੇ ਮਾਮਲੇ ‘ਚ ਥਾਣਾ ਸਾਦਿਕ ਦੀ SHO, ਸਬ-ਇੰਸਪੈਕਟਰ ਜੋਗਿੰਦਰ ਕੌਰ ਅਤੇ ਉਸ ਦੇ 2 ਗਨਮੈਨ, ਸਿਪਾਹੀ ਸ਼ੇਰ ਸਿੰਘ ਤੇ ਲਖਵੀਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਹੋਈ ਕਾਰਵਾਈ ਸ਼ੁਰੂ
ਲੁਧਿਆਣਾ ਦੇ ਜਮਾਲਪੁਰ ਨਿਵਾਸੀ ਅਨਮੋਲ ਸਿੰਘ ਦੀ ਪਤਨੀ ਪੱਲਵੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਜਬਰਨ ਵਸੂਲੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਹੇਠ ਥਾਣਾ ਸਾਦਿਕ ‘ਚ ਕੇਸ ਦਰਜ ਕੀਤਾ।
ਪੈਸਿਆਂ ਦੀ ਮੰਗ ਅਤੇ ਪਰਿਵਾਰ ਦੀ ਬੇਵਜ੍ਹਾ ਹਿਰਾਸਤ
ਜਾਣਕਾਰੀ ਮੁਤਾਬਕ, ਚੋਰੀ ਦੇ ਇੱਕ ਮਾਮਲੇ ‘ਚ ਲੁਧਿਆਣਾ ਦੇ ਇਸ ਕਬਾੜੀ ਦਾ ਨਾਮ ਸਾਹਮਣੇ ਆਇਆ, ਜਿਸ ਤੋਂ ਪੁਲਿਸ ਨੇ ਕੁਝ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਉਸ ਨਾਲ ਰਾਜੀਨਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੇਸ ਦਰਜ ਕਰਨ ਦੇ ਡਰ ਨਾਲ 5 ਲੱਖ ਦੀ ਮੰਗ ਕੀਤੀ। ਬਾਅਦ ‘ਚ, ਕਬਾੜੀ ਦੀ ਪਤਨੀ ਤੇ ਬੱਚੇ ਨੂੰ ਅਵੇਧ ਹਿਰਾਸਤ ‘ਚ ਰੱਖ ਕੇ 2 ਲੱਖ ਰੁਪਏ ਵਸੂਲ ਲਏ ਅਤੇ ਉਨ੍ਹਾਂ ਨੂੰ ਛੱਡ ਦਿੱਤਾ, ਪਰ ਕਬਾੜੀ ਨੂੰ ਅਜੇ ਤਕ ਨਹੀਂ ਛੱਡਿਆ।
ਕੇਸ ਦਰਜ, SHO ਤੇ ਗੰਨਮੈਨਾਂ ‘ਤੇ ਕਾਰਵਾਈ ਜਾਰੀ
ਸ਼ਿਕਾਇਤ ਮਿਲਣ ਉਪਰੰਤ, ਪੁਲਿਸ ਨੇ SHO ਜੋਗਿੰਦਰ ਕੌਰ ਅਤੇ ਉਸ ਦੇ ਦੋਨੋ ਗੰਨਮੈਨਾਂ ‘ਤੇ ਕੇਸ ਦਰਜ ਕਰ ਲਿਆ ਅਤੇ ਹੁਣ ਅਗਲੀ ਕਾਰਵਾਈ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
