ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਨੂੂੰ ਲੈ ਕੇ ਆਇਆ ਤੀਜਾ ਜਹਾਜ਼ ਅੱਜ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਹੋਵੇਗਾ। ਜਿਸ ਵਿੱਚ ਤਕਰੀਬਨ 157 ਭਾਰਤੀ ਦੱਸੇ ਜਾ ਰਹੇ ਹਨ।

Punjab News: ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਨੂੂੰ ਲੈ ਕੇ ਆਇਆ ਤੀਜਾ ਜਹਾਜ਼ ਅੱਜ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਹੋਵੇਗਾ। ਜਿਸ ਵਿੱਚ ਤਕਰੀਬਨ 157 ਭਾਰਤੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚ ਪੰਜਾਬ ਤੋਂ 54, ਹਰਿਆਣਾ ਤੋਂ 60, ਗੁਜਰਾਤ 34, ਉੱਤਰ ਪ੍ਰਦੇਸ਼ 03, ਮਹਾਰਾਸ਼ਟਰ 01, ਰਾਜਸਥਾਨ 01, ਉੱਤਰਾਖੰਡ 01, ਮੱਧ ਪ੍ਰਦੇਸ਼ 01, ਜੰਮੂ-ਕਸ਼ਮੀਰ 01 ਅਤੇ ਹਿਮਾਚਲ ਤੋਂ 01 ਨਾਗਰਿਕ ਸ਼ਾਮਲ ਹੈ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ
ਅੱਜ ਆ ਰਹੇ ਗੈਰ-ਕਾਨੂੰਨੀ ਪਰਵਾਸੀਆਂ ਦੇ ਨਾਮ-ਪਤੇ ਤੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਜੇ ਬੀਤੀ ਰਾਤ ਹੀ ਇੱਕ ਜਹਾਜ਼ ਅਮਰੀਕਾ ਤੋਂ ਭਾਰਤ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਜਿਸ ਵਿੱਚ ਪੰਜਾਬ ਦੇ ਕੁੱਲ 67 ਨੌਜਵਾਨ ਸਨ। ਜਹਾਜ਼ 15 ਫਰਵਰੀ ਯਾਨੀਕਿ ਸ਼ਨੀਵਾਰ ਰਾਤ ਤਕਰੀਬਨ 11:55 ਵਜੇ ਹਵਾਈ ਅੱਡੇ ਉਤੇ ਲੈਂਡ ਹੋਇਆ। ਅਮਰੀਕੀ ਫੌਜੀ ਜਹਾਜ਼ ਨੇ ਸ਼ੁਕਰਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਕਰੀਬ 11 ਵਜੇ ਉਡਾਣ ਭਰੀ ਅਤੇ 35 ਘੰਟਿਆਂ ਦੀ ਯਾਤਰਾ ਤੋਂ ਬਾਅਦ ਸ਼ਨੀਵਾਰ ਨੂੰ ਅੱਧੀ ਰਾਤ 12 ਵਜੇ ਅੰਮ੍ਰਿਤਸਰ ਪਹੁੰਚਿਆ।
ਪੰਜਾਬ ਦੇ ਇਨ੍ਹਾਂ ਸ਼ਹਿਰਾਂ ਦੇ ਨੌਜਵਾਨ ਆਉਣਗੇ
ਕੱਲ੍ਹ ਪਹੁੰਚੇ ਪੰਜਾਬੀਆਂ ਵਿਚ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹਨ।
ਇਹ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਵੱਡੇ ਪੱਧਰ ‘ਤੇ ਕਾਰਵਾਈ ਦਾ ਹਿੱਸਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਫੌਜੀ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ। ਹੱਥਾਂ ਵਿੱਚ ਕਥਿਤ ਹਥਕੜੀਆਂ ਨੂੰ ਲੈ ਕੇ ਸਿਆਸੀ ਹੰਗਾਮਾ ਹੋਇਆ। ਇਹ ਵਾਲਾ ਮੁੱਦਾ ਸੰਸਦ ਵਿੱਚ ਵੀ ਚੁੱਕਿਆ ਗਿਆ ਕਿ ਭਾਰਤੀ ਨੌਜਵਾਨਾਂ ਦੇ ਅਜਿਹਾ ਸਲੂਕ ਕੀਤਾ ਗਿਆ। ਅਜਿਹੇ ‘ਚ ਉਸ ਘਟਨਾ ਦੇ ਸਿਰਫ 10 ਦਿਨਾਂ ਬਾਅਦ ਦੋ ਹੋਰ ਫਲਾਈਟਾਂ ਭਾਰਤ ਭੇਜੀਆਂ ਗਈਆਂ। ਬੀਤੇ ਦਿਨ ਵੀ ਨੌਜਾਵਨਾਂ ਦੇ ਹੱਥਾਂ ਵਿੱਚ ਹਥਕੜੀਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
