Alia Ranbir Wedding: ਆਲੀਆ ਭੱਟ ਵਿਆਹ 'ਚ ਕਰੇਗੀ ਕਪੂਰ ਖਾਨਦਾਨ ਦੀ ਇਸ ਪਰੰਪਰਾ ਦੀ ਪਾਲਣਾ, ਵਿਰਾਸਤ 'ਚ ਮਿਲੇਗੀ ਇਹ ਅਨਮੋਲ ਚੀਜ਼
ਰਣਬੀਰ ਕਪੂਰ ਨਾਲ ਵਿਆਹ ਕਰਨ ਤੋਂ ਬਾਅਦ ਜਲਦ ਹੀ ਆਲੀਆ ਭੱਟ ਕਪੂਰ ਪਰਿਵਾਰ 'ਚ ਨੂੰਹ ਬਣ ਕੇ ਕਦਮ ਰੱਖਣ ਜਾ ਰਹੀ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਇੱਕ ਅਨਮੋਲ ਚੀਜ਼ ਆਲੀਆ ਨੂੰ ਵਿਰਾਸਤ 'ਚ ਸੌਂਪੀ ਜਾਵੇਗੀ।
Alia Bhatt Ranbir Kapoor Wedding tradition actress wear neetu kapoor khandani jwellery
Alia Bhatt Ranbir Kapoor Wedding: ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਚਰਚਾ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹੈ। ਜਿੱਥੇ ਰਣਬੀਰ ਲਾੜਾ ਬਣਨ ਲਈ ਤਿਆਰ ਹਨ। ਉੱਥੇ ਹੀ ਆਲੀਆ ਨੂੰਹ ਬਣ ਕੇ ਕਪੂਰ ਪਰਿਵਾਰ 'ਚ ਕਦਮ ਰੱਖਣ ਜਾ ਰਹੀ ਹੈ। ਅਜਿਹੇ 'ਚ ਜ਼ਾਹਿਰ ਹੈ ਕਿ ਉਸ ਨੂੰ ਕਪੂਰ ਪਰਿਵਾਰ ਦੇ ਸਾਰੇ ਤਰੀਕਿਆਂ ਤੋਂ ਜਾਣੂ ਹੋਣਾ ਪਵੇਗਾ। ਇਹ ਜੋੜਾ ਉਨ੍ਹਾਂ ਸਾਰੀਆਂ ਗੱਲਾਂ ਦਾ ਪਾਲਣ ਕਰਦਾ ਨਜ਼ਰ ਆਵੇਗਾ ਜੋ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਨੇ ਆਪਣੇ ਵਿਆਹ ਦੌਰਾਨ ਨਿਭਾਈਆਂ ਸੀ।
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਆਹ ਤੋਂ ਬਾਅਦ ਲੜਕੀ ਦੀ ਜ਼ਿੰਦਗੀ ਵਿਚ ਕਈ ਬਦਲਾਅ ਆਉਂਦੇ ਹਨ। ਪਰਿਵਾਰ ਬਦਲਣ ਤੋਂ ਲੈ ਕੇ ਨਵੇਂ ਰਿਸ਼ਤਿਆਂ ਵਿੱਚ ਜੁੜਨ ਅਤੇ ਨਵੀਆਂ ਪਰੰਪਰਾਵਾਂ ਦੀ ਪਾਲਣਾ ਕਰਨ ਤੱਕ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਆਲੀਆ ਭੱਟ ਵੀ ਕਪੂਰ ਪਰਿਵਾਰ ਦੀ ਪਰੰਪਰਾ ਨੂੰ ਨਿਭਾਉਂਦੀ ਨਜ਼ਰ ਆਵੇਗੀ। ਖ਼ਬਰਾਂ ਮੁਤਾਬਕ ਐਕਟਰਸ ਨੂੰ ਕਪੂਰ ਪਰਿਵਾਰ ਦੇ ਗਹਿਣੇ ਦਿੱਤੇ ਜਾਣਗੇ।
ਨੀਤੂ ਕਪੂਰ ਆਪਣੀ ਹੋਣ ਵਾਲੀ ਨੂੰਹ ਨੂੰ ਉਹੀ ਗਹਿਣੇ ਦੇਵੇਗੀ ਜੋ ਉਸ ਨੂੰ ਆਪਣੀ ਸੱਸ ਕ੍ਰਿਸ਼ਨਾ ਰਾਜ ਕਪੂਰ ਤੋਂ ਮਿਲੇ ਸੀ। ਨੀਤੂ ਕਪੂਰ ਨੇ ਇਹ ਗਹਿਣੇ ਆਪਣੀ ਬੇਟੀ ਰਿਧੀਮਾ ਕਪੂਰ ਨੂੰ ਉਸ ਦੇ ਵਿਆਹ 'ਤੇ ਦਿੱਤੇ ਸੀ। ਹੁਣ ਉਹ ਇਹ ਗਹਿਣੇ ਰਿਧੀਮਾ ਤੋਂ ਆਪਣੀ ਹੋਣ ਵਾਲੀ ਨੂੰਹ ਆਲੀਆ ਨੂੰ ਸੌਂਪੇਗੀ। ਹੁਣ ਆਲੀਆ ਦੇ ਫੈਸ਼ਨ ਸੈਂਸ ਕਾਰਨ ਫੈਨਸ ਵੀ ਉਸ ਦੇ ਵਿਆਹ ਦਾ ਲੁੱਕ ਜਾਣਨ ਲਈ ਬੇਤਾਬ ਹਨ। ਅਜਿਹੇ 'ਚ ਸੁਣਨ 'ਚ ਆ ਰਿਹਾ ਹੈ ਕਿ ਉਹ ਆਪਣੀ ਸੱਸ ਨੀਤੂ ਕਪੂਰ ਦੇ ਬ੍ਰਾਈਡਲ ਲੁੱਕ ਤੋਂ ਵੀ ਟਿਪਸ ਲਵੇਗੀ।
ਗੁਰਦੁਆਰੇ ਵਿੱਚ ਚਲਾਇਆ ਜਾਵੇਗਾ ਲੰਗਰ
ਦੱਸਿਆ ਜਾ ਰਿਹਾ ਹੈ ਕਿ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨੇ ਵਿਆਹ ਤੋਂ ਬਾਅਦ ਗੁਰਦੁਆਰੇ 'ਚ ਲੰਗਰ ਵੀ ਚਲਾਇਆ। ਅਜਿਹੇ 'ਚ ਰਣਬੀਰ ਅਤੇ ਆਲੀਆ ਵੀ ਵਿਆਹ ਤੋਂ ਬਾਅਦ ਇਸ ਪਰੰਪਰਾ ਨੂੰ ਨਿਭਾਉਂਦੇ ਨਜ਼ਰ ਆਉਣਗੇ। ਖ਼ਬਰ ਤਾਂ ਇਹ ਵੀ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਮੁੰਬਈ ਦੇ ਚੇਂਬੂਰ ਸਥਿਤ ਕਪੂਰ ਪਰਿਵਾਰ ਦੇ ਜੱਦੀ ਘਰ ਆਰਕੇ ਹਾਊਸ 'ਚ ਸੱਤ ਫੇਰੇ ਲੈਣਗੇ।
ਦੱਸ ਦਈਏ ਕਿ 1980 ਵਿੱਚ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦਾ ਵੀ ਆਰਕੇ ਹਾਊਸ ਵਿੱਚ ਹੀ ਵਿਆਹ ਹੋਇਆ ਸੀ। ਫਿਲਹਾਲ ਵਿਆਹ ਦੀ ਤਰੀਕ ਦਾ ਪੱਕਾ ਐਲਾਨ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ 17 ਅਪ੍ਰੈਲ ਨੂੰ ਦੋਵੇਂ ਪੰਜਾਬੀ ਰੀਤੀ-ਰਿਵਾਜਾਂ ਮੁਤਾਬਕ ਇੱਕ-ਦੂਜੇ ਦਾ ਹੱਥ ਫੜਨਗੇ।
ਇਹ ਵੀ ਪੜ੍ਹੋ: Shareek ਬਣ ਵੱਡੇ ਪਰਦੇ 'ਤੇ ਇਸ ਦਿਨ ਆ ਰਹੇ ਜਿੰਮੀ ਸ਼ੇਰਗਿੱਲ ਤੇ ਦੇਵ ਖਰੌੜ