India Vs Bharat: ਇੰਡੀਆ ਬਨਾਮ ਭਾਰਤ ਦੇ ਵਿਵਾਦ ਵਿਚਾਲੇ ਅਮਿਤਾਭ ਬੱਚਨ ਦਾ ਟਵੀਟ ਵਾਇਰਲ, ਬਿੱਗ ਬੀ ਨੇ ਕਹੀ ਇਹ ਗੱਲ
Amitabh Bachchan On India Vs Bharat: ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ ਇੰਡੀਆ ਅਤੇ ਭਾਰਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਇੰਡੀਆ ਦਾ ਨਾਂਅ ਬਦਲ ਕੇ ਭਾਰਤ ਰੱਖਣ ਦੀ ਗੱਲ ਚੱਲ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ

Amitabh Bachchan On India Vs Bharat: ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ ਇੰਡੀਆ ਅਤੇ ਭਾਰਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਇੰਡੀਆ ਦਾ ਨਾਂਅ ਬਦਲ ਕੇ ਭਾਰਤ ਰੱਖਣ ਦੀ ਗੱਲ ਚੱਲ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਦੇ ਖਿਲਾਫ ਹੋ ਗਈ ਹੈ। ਇੰਡੀਆ ਬਨਾਮ ਭਾਰਤ ਵਿਵਾਦ ਦੇ ਵਿਚਕਾਰ ਹੁਣ ਬਾਲੀਵੁੱਡ ਦੇ ਮੇਗਾਸਟਾਰ ਅਮਿਤਾਭ ਬੱਚਨ ਦਾ ਇੱਕ ਟਵੀਟ ਵੀ ਕਾਫੀ ਵਾਇਰਲ ਹੋ ਰਿਹਾ ਹੈ।
ਇੰਡੀਆ ਬਨਾਮ ਭਾਰਤ ਵਿਵਾਦ ਵਿਚਾਲੇ ਅਮਿਤਾਭ ਦਾ ਟਵੀਟ ਵਾਇਰਲ
ਦੱਸ ਦੇਈਏ ਕਿ ਬਿੱਗ ਬੀ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਟਵੀਟ ਕੀਤਾ ਹੈ। ਇੰਡੀਆ ਬਨਾਮ ਭਾਰਤ ਵਿਵਾਦ ਦੇ ਵਿਚਾਲੇ, ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਆਪਣੇ ਟਵੀਟ ਵਿੱਚ ਲਿਖਿਆ, "ਭਾਰਤ ਮਾਤਾ ਦੀ ਜੈ।" ਦੱਸ ਦੇਈਏ ਕਿ ਬਿੱਗ ਬੀ ਨੇ ਇਹ ਟਵੀਟ ਉਸ ਸਮੇਂ ਕੀਤਾ ਜਦੋਂ ਸੰਸਦ ਵਿੱਚ ਇੰਡੀਆ ਦਾ ਨਾਂਅ ਬਦਲ ਕੇ ਭਾਰਤ ਰੱਖਣ ਦੀ ਚਰਚਾ ਚੱਲ ਰਹੀ ਹੈ।
T 4759 - 🇮🇳 भारत माता की जय 🚩
— Amitabh Bachchan (@SrBachchan) September 5, 2023
ਇਸ ਦੇ ਨਾਲ ਹੀ ਅਮਿਤਾਭ ਬੱਚਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਬਿੱਗ ਬੀ ਦੇ ਟਵੀਟ ਦੇ ਕੁਝ ਹੀ ਮਿੰਟਾਂ 'ਚ ਕਈ ਯੂਜ਼ਰਸ ਨੇ ਇਸ ਨੂੰ ਰੀਟਵੀਟ ਕੀਤਾ ਅਤੇ ਕਈਆਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ। ਹਾਲਾਂਕਿ ਅਮਿਤਾਭ ਬੱਚਨ ਨੇ ਆਪਣੇ ਟਵੀਟ 'ਚ ਕਿਸੇ ਵੀ ਵਿਵਾਦਤ ਗੱਲ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਯੂਜ਼ਰਸ ਉਨ੍ਹਾਂ ਦੇ ਟਵੀਟ ਨੂੰ ਇੰਡੀਆ ਬਨਾਮ ਭਾਰਤ 'ਤੇ ਚੱਲ ਰਹੀ ਬਹਿਸ ਨਾਲ ਜੋੜ ਰਹੇ ਹਨ।
ਇੰਡੀਆ ਬਨਾਮ ਭਾਰਤ ਵਿਵਾਦ ਕੀ ਹੈ ?
ਇੰਡੀਆ ਬਨਾਮ ਭਾਰਤ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਵਿਰੋਧੀ ਗਠਜੋੜ ਨੇ ਆਪਣਾ ਨਾਂਅ ਬਦਲ ਕੇ ਇੰਡੀਆ ਰੱਖ ਲਿਆ। ਇਸ ਤੋਂ ਬਾਅਦ ਜੀ-20 ਦੇਸ਼ਾਂ ਦੇ ਮੁਖੀਆਂ ਅਤੇ ਮੰਤਰੀਆਂ ਨੂੰ ਭੇਜੇ ਗਏ ਅਧਿਕਾਰਤ ਸੱਦਾ ਪੱਤਰ 'ਤੇ ਇੰਡੀਆ ਦੀ ਬਜਾਏ 'ਭਾਰਤ' ਲਿਖਿਆ ਪੱਤਰ ਸਾਹਮਣੇ ਆਇਆ ਤਾਂ ਵਿਰੋਧੀ ਪਾਰਟੀ ਨੇ ਹੰਗਾਮਾ ਕਰ ਦਿੱਤਾ। ਵਿਰੋਧੀ ਧਿਰ ਕਈ ਸਵਾਲ ਉਠਾ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਪਹਿਲਾਂ ਜੀ-20 ਸੱਦਾ ਪੱਤਰ 'ਤੇ ਪ੍ਰੇਜ਼ੀਡੈਂਟ ਆੱਫ ਰਿਪਬਲਿਕ ਆੱਫ ਇੰਡੀਆ ਲਿਖਿਆ ਜਾਂਦਾ ਸੀ, ਜਿਸ ਨੂੰ ਹੁਣ ਦ ਪ੍ਰੇਜ਼ੀਡੈਂਟ ਆੱਫ ਭਾਰਤ ਕਰ ਦਿੱਤਾ ਗਿਆ ਹੈ।
ਅਮਿਤਾਭ ਬੱਚਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਸੂਰਜ ਬੜਜਾਤਿਆ ਦੀ ਫਿਲਮ 'ਉਚਾਈ' ਵਿੱਚ ਸਿਲਵਰ ਸਕ੍ਰੀਨ 'ਤੇ ਨਜ਼ਰ ਆਏ ਸਨ। ਜਲਦ ਹੀ ਬਿੱਗ ਬੀ ਦੀਪਿਕਾ ਪਾਦੂਕੋਣ ਅਤੇ ਪ੍ਰਭਾਸ ਸਟਾਰਰ ਫਿਲਮ ਕਲਕੀ 2898 ਏਡੀ. ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਮਿਤਾਭ ਬੱਚਨ ਇਸ ਸਮੇਂ ਛੋਟੇ ਪਰਦੇ 'ਤੇ ਆਪਣੇ ਬਹੁਤ ਮਸ਼ਹੂਰ ਕਵਿਜ਼ ਗੇਮ ਸ਼ੋਅ ਕੌਨ ਬਣੇਗਾ ਕਰੋੜਪਤੀ ਦੇ ਸੀਜ਼ਨ 15 ਦੀ ਮੇਜ਼ਬਾਨੀ ਕਰਦੇ ਹੋਏ ਨਜ਼ਰ ਆ ਰਹੇ ਹਨ।






















