ਅਮਿਤਾਬ-ਅਭਿਸ਼ੇਕ ਤੋਂ ਬਿਨਾਂ ਬਾਕੀ ਪਰਿਵਾਰ ਦੀ ਕੀਤੀ ਗਈ ਕੋਰੋਨਾ ਜਾਂਚ, ਇਸ ਤਰ੍ਹਾਂ ਰਿਹਾ ਨਤੀਜਾ
ਅਮਿਤਾਬ ਅਤੇ ਅਭਿਸ਼ੇਕ ਦੇ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਪਰਿਵਾਰ 'ਚ ਜਯਾ ਬਚਨ, ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ-ਐਸ਼ਵਰਿਆ ਦੀ ਅੱਠ ਸਾਲ ਦੀ ਬੇਟੀ ਅਰਾਧਿਆ ਬਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਨਵੀਂ ਦਿੱਲੀ: ਬਚਨ ਪਰਿਵਾਰ 'ਚ ਅਮਿਤਾਬ ਅਤੇ ਅਭਿਸ਼ੇਕ ਤੋਂ ਇਲਾਵਾ ਬਾਕੀ ਸਾਰੇ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਅਮਿਤਾਬ ਅਤੇ ਅਭਿਸ਼ੇਕ ਦੇ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਪਰਿਵਾਰ 'ਚ ਜਯਾ ਬਚਨ, ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ-ਐਸ਼ਵਰਿਆ ਦੀ ਅੱਠ ਸਾਲ ਦੀ ਬੇਟੀ ਅਰਾਧਿਆ ਬਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਖੁਦ ਕੋਰੋਨਾ ਵਾਇਰਸ ਬਾਰੇ ਪੁਸ਼ਟੀ ਕਰਦਿਆਂ ਅਮਿਤਾਬ ਬਚਨ ਨੇ ਦੇਰ ਰਾਤ 11 ਵਜੇ ਟਵੀਟ ਕੀਤਾ। ਅਮਿਤਾਬ ਬਚਨ ਦੀ ਸਿਹਤ ਨੂੰ ਲੈਕੇ ਹਸਪਤਾਲ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਸਥਿਰ ਹੈ। ਹਲਕੇ ਲਛਣ ਤੋਂ ਬਾਅਦ ਹੀ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਜਿਸਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ।
ਅਭਿਸ਼ੇਕ ਬਚਨ ਨੇ ਵੀ ਟਵੀਟ ਕਰਕੇ ਆਪਣੇ 'ਤੇ ਪਿਤਾ ਅਮਿਤਾਬ ਦੇ ਪੌਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨਾਂ ਲਿਖਿਆ ਕਿ ਸਾਰੀਆਂ ਅਥਾਰਿਟੀਜ਼ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸਾਡੇ ਪਰਿਵਾਰ ਤੇ ਸਟਾਫ ਦੀ ਵੀ ਜਾਂਚ ਕੀਤੀ ਗਈ। ਸਾਰਿਆਂ ਨੂੰ ਸੰਯਮ ਵਰਤਣ ਦੀ ਅਤੇ ਪਰੇਸ਼ਾਨ ਨਾ ਹੋਣ ਦੀ ਅਪੀਲ ਕਰਦਾ ਹਾਂ।
Earlier today both my father and I tested positive for COVID 19. Both of us having mild symptoms have been admitted to hospital. We have informed all the required authorities and our family and staff are all being tested. I request all to stay calm and not panic. Thank you. 🙏🏽
— Abhishek Bachchan (@juniorbachchan) July 11, 2020
ਅਮਿਤਾਬ ਨੇ ਆਪਣੇ ਇਕ ਟਵੀਟ 'ਚ ਦੱਸਿਆ ਕਿ ਬੀਐਮਸੀ ਉਨ੍ਹਾਂ ਦੇ ਸੰਪਰਕ 'ਚ ਹੈ ਤੇ ਉਹ ਬੀਐਮਸੀ ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਹਨ।
The BMC has been in touch and we are complying with them. 🙏🏽
— Abhishek Bachchan (@juniorbachchan) July 11, 2020
ਕਰੀਬ ਤਿੰਨ ਦਿਨ ਪਹਿਲਾਂ ਹੀ ਅਭਿਸ਼ੇਕ ਘਰ ਦੇ ਬਾਹਰ ਦੇਖੇ ਗਏ ਸਨ। ਉਹ ਮੁੰਬਈ 'ਚ ਕਿਸੇ ਰਿਕਾਰਡਿੰਗ ਸਟੂਡੀਓ 'ਚ ਪਹੁੰਚੇ ਸਨ। ਉੱਥੇ ਬਾਹਰ ਨਿਕਲਦਿਆਂ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹਾਲਾਂਕਿ ਉਮਰ ਜ਼ਿਆਦਾ ਹੋਣ ਕਾਰਨ ਅਮਿਤਾਬ ਕਾਫੀ ਸਮੇਂ ਤੋਂ ਘਰ ਹੀ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ