ਪੜਚੋਲ ਕਰੋ
Advertisement
ਬਾਲੀਵੁੱਡ ਦੇ ਇੱਕ ਹੋਰ ਜੋੜੇ ਦੀਆਂ ਵੱਖ ਹੋਈਆਂ ਰਾਹਾਂ
ਮੁੰਬਈ: ਰਿਤਿਕ-ਸੂਜ਼ੈਨ, ਫਰਹਾਨ ਅਖ਼ਤਰ-ਅਧੂਨਾ ਤੇ ਅਰਬਾਜ਼-ਮਲਾਇਕਾ ਤੋਂ ਬਾਅਦ ਹੁਣ ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਤੇ ਮੇਹਰ ਜੇਸੀਆ ਦੇ ਵੱਖ ਹੋਣ ਦੀ ਖਬਰ ‘ਤੇ ਮੋਹਰ ਲੱਗ ਗਈ ਹੈ। ਦੋਵਾਂ ਨੇ ਅਪਣਾ 20 ਸਾਲ ਦਾ ਰਿਸ਼ਤਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਕਪੱਲ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਜਿਸ ‘ਚ ਕਿਹਾ, "20 ਸਾਲ ਦੇ ਖੂਬਸੂਰਤ ਸਫਰ ਤੇ ਬੇਹਤਰੀਨ ਯਾਦਾਂ ਇਕੱਠੀਆਂ ਕਰਨ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੀਆਂ ਰਾਹਾਂ ਵੱਖ ਕਰਨ ਦਾ ਫੈਸਲਾ ਲੈ ਲਿਆ ਹੈ। ਸਾਨੂੰ ਲੱਗਦਾ ਹੈ ਕਿ ਟਾਈਮ ਆ ਗਿਆ ਹੈ ਜਦੋਂ ਅਸੀਂ ਦੋਵੇਂ ਵੱਖ-ਵੱਖ ਦਿਸ਼ਾਵਾਂ ਵੱਲ ਮੁੜ ਜਾਈਏ।"
ਇਸ ਬਿਆਨ ‘ਚ ਕਿਹਾ ਗਿਆ ਹੈ, "ਜਦੋਂ ਸਾਡੇ ਕੋਲ ਚੀਜ਼ਾਂ ਆਉਂਦੀਆਂ ਹਨ ਤਾਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਜਾਂਦੇ ਹਾਂ ਤੇ ਅਸੀਂ ਇੱਕ-ਦੂਜੇ ਲਈ ਤੇ ਆਪਣਿਆਂ ਲਈ ਇਸੇ ਤਰ੍ਹਾਂ ਇਕੱਠੇ ਹੁੰਦੇ ਰਹਾਂਗੇ। ਕਿਉਂਕਿ ਅਸੀਂ ਇੱਕ ਨਵੀਂ ਯਾਤਰਾ ਸ਼ੁਰੂ ਕਰ ਰਹੇ ਹਾਂ। ਅਸੀਂ ਬੇਹੱਦ ਨਿੱਜੀ ਹਾਂ ਤੇ ਇਸ ਬਿਆਨ ਨੂੰ ਜਾਰੀ ਕਰਦੇ ਹੋਏ ਸਾਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ। ਅਸੀਂ ਇੱਕ ਪਰਿਵਾਰ ਹਾਂ ਤੇ ਇੱਕ-ਦੂਜੇ ਲਈ ਸਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇਗਾ ਤੇ ਅਸੀਂ ਇੱਕ-ਦੂਜੇ ਲਈ ਰਹਾਂਗੇ। ਸਭ ਤੋਂ ਮੁੱਖ ਗੱਲ ਕਿ ਸਾਡੇ ਬੱਚੇ ਮਹਾਇਕਾ ਤੇ ਮਾਣਰਾ ਲਈ ਅਸੀਂ ਇੱਕ-ਦੂਜੇ ਲਈ ਖੜ੍ਹੇ ਰਹਾਂਗੇ। ਤੁਹਾਡੇ ਸਾਥ ਲਈ ਧੰਨਵਾਦ। ਰਿਸ਼ਤੇ ਖ਼ਤਮ ਹੋ ਸਕਦੇ ਹਨ, ਪਰ ਪਿਆਰ ਬਣਿਆ ਰਹਿੰਦਾ ਹੈ। ਅਸੀਂ ਇਸ ਬਾਰੇ ਫੇਰ ਕਦੇ ਗੱਲ ਨਹੀਂ ਕਰਾਂਗੇ।"
ਅਰਜੁਨ ਤੇ ਮੇਹਰ ਨੇ ਇਹ ਬਿਆਨ ਇੱਕ-ਦੂਜੇ ਦੀ ਸਹਿਮਤੀ ਨਾਲ ਦਿੱਤਾ ਹੈ। ਦੋਵਾਂ ਨੇ 1998 ‘ਚ ਵਿਆਹ ਕੀਤਾ ਸੀ। ਅਰਜੁਨ (57) ਤੇ ਮੇਹਰ (55) ਦੀਆਂ ਦੋ ਬੇਟੀਆਂ ਹਨ। ਇਸ ਤੋਂ ਪਹਿਲਾਂ ਵੀ 2015 ‘ਚ ਦੋਵਾਂ ਦੇ ਵੱਖ ਹੋਣ ਦੀ ਖ਼ਬਰ ਆਈ ਸੀ ਜਿਸ ਬਾਰੇ ਅਰਜੁਨ ਨੇ ਟਵੀਟ ਕਰਦੇ ਹੋਏ ਇਸ ਨੂੰ ਮਹਿਜ਼ ਅਫਵਾਹ ਕਿਹਾ ਸੀ।
ਫਿਲਹਾਲ ਅਜੇ ਤੱਕ ਇਹ ਸਾਫ ਨਹੀਂ ਕਿ ਇਸ ਕੱਪਲ ਨੇ ਕਾਨੂੰਨੀ ਤੌਰ ‘ਤੇ ਸੈਪਰੈਸ਼ਨ ਲਈ ਅਰਜ਼ੀ ਪਾ ਦਿੱਤੀ ਹੈ ਜਾਂ ਨਹੀਂ ਪਰ ਅਰਜੁਨ ਕਾਫੀ ਸਮੇਂ ਤੋਂ ਪਤਨੀ ਮੇਹਰ ਤੋਂ ਵੱਖ ਰਹੀ ਰਹੇ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement