Aryan Drugs Case 'ਚ ਫਸੀ ਐਕਟਰਸ ਅਨੰਨਿਆ ਪਾਂਡੇ ਤੋਂ ਇੱਕ ਵਾਰ ਫਿਰ NCB ਕਰ ਰਹੀ ਪੁੱਛਗਿੱਛ
NCB Questioning Ananya Pandey: NCB ਨੇ ਅਨੰਨਿਆ ਪਾਂਡੇ ਦੇ ਘਰ ਛਾਪਾ ਮਾਰਿਆ ਤੇ ਉਸ ਦਾ ਮੋਬਾਈਲ ਤੇ ਲੈਪਟਾਪ ਜ਼ਬਤ ਕਰ ਲਿਆ। ਕਰੂਜ਼ ਡਰੱਗਜ਼ ਮਾਮਲੇ ਵਿੱਚ ਐਨਸੀਬੀ ਦੀ ਕਾਰਵਾਈ ਜਾਰੀ ਹੈ।
NCB Summons Ananya Pandey: ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਕਾਰਵਾਈ ਚੱਲ ਰਹੀ ਹੈ। ਅਨਨਿਆ ਨੂੰ ਐਨਸੀਬੀ ਨੇ ਤਲਬ ਕੀਤਾ ਹੈ ਤੇ 11 ਵਜੇ ਤੱਕ ਪੇਸ਼ ਹੋਣਾ ਸੀ ਪਰ ਉਹ ਅਜੇ ਪੁੱਛਗਿੱਛ ਲਈ ਐਨਸੀਬੀ ਦਫਤਰ ਨਹੀਂ ਪਹੁੰਚੀ। ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਨੂੰ ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਖ਼ਾਨ ਨਾਲ ਗੱਲਬਾਤ ਦੇ ਆਧਾਰ 'ਤੇ ਤਲਬ ਕੀਤਾ ਗਿਆ ਹੈ।
ਐਨਸੀਬੀ ਸੂਤਰਾਂ ਮੁਤਾਬਕ, ਇਸ ਗੱਲਬਾਤ ਵਿੱਚ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਨੰਨਿਆ ਗਾਂਜੇ ਬਾਰੇ ਗੱਲ ਕਰ ਰਹੀ ਸੀ। ਇਹ ਵੀ ਦੋਸ਼ ਹੈ ਕਿ ਆਰੀਅਨ ਉਸ ਗੱਲਬਾਤ ਵਿੱਚ ਗਾਂਜੇ ਦਾ ਪ੍ਰਬੰਧ ਕਰਨ ਬਾਰੇ ਗੱਲ ਕਰ ਰਿਹਾ ਸੀ।
ਅਨੰਨਿਆ 'ਤੇ ਦੋਸ਼ ਹੈ ਕਿ ਉਹ ਚੈਟ 'ਚ ਗਾਂਜੇ ਦਾ ਪ੍ਰਬੰਧ ਕਰਨ ਦੀ ਗੱਲ ਕਰ ਰਹੀ ਹੈ। ਐਨਸੀਬੀ ਦੇ ਸੂਤਰਾਂ ਅਨੁਸਾਰ, ਜਦੋਂ ਐਨਸੀਬੀ ਨੇ ਉਸ ਗੱਲਬਾਤ ਬਾਰੇ ਪੁੱਛਿਆ ਤਾਂ ਅਨਨਿਆ ਨੇ ਕਿਹਾ ਕਿ ਉਹ ਮਜ਼ਾਕ ਕਰ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਚੈਟ ਤੋਂ ਇਲਾਵਾ ਇਨ੍ਹਾਂ 'ਚ ਨਸ਼ਿਆਂ ਨਾਲ ਸਬੰਧਤ ਗੱਲਬਾਤ ਹੋਈ ਹੈ। ਐਨਸੀਬੀ ਦੀਆਂ ਇਨ੍ਹਾਂ ਚੈਟਾਂ ਦੀ ਤਸਦੀਕ ਹੋਣੀ ਹੈ ਕਿ ਇਸ ਕਾਰਨ ਉਸ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਵੀ ਐਨਸੀਬੀ ਨੇ ਅੰਨਨਿਆ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਸੀ। ਅਨੰਨਿਆ ਦਾ ਨਾਂ ਆਰੀਅਨ ਖ਼ਾਨ ਦੀ ਵ੍ਹੱਟਸਐਪ ਚੈਟ ਵਿੱਚ ਸਾਹਮਣੇ ਆਇਆ ਹੈ। ਐਨਸੀਬੀ ਨੇ ਅਨੰਨਿਆ ਪਾਂਡੇ ਦੇ ਘਰ ਛਾਪਾ ਮਾਰਿਆ ਤੇ ਉਸ ਦਾ ਮੋਬਾਈਲ ਤੇ ਲੈਪਟਾਪ ਜ਼ਬਤ ਕਰ ਲਿਆ। ਐਨਸੀਬੀ ਨੇ ਦੋ ਦਿਨਾਂ ਵਿੱਚ ਬਾਂਦਰਾ, ਸੀਐਸਟੀ, ਨਾਲਾਸੋਪਾਰਾ ਸਮੇਤ 5 ਥਾਵਾਂ 'ਤੇ ਛਾਪੇ ਮਾਰੇ।
ਅਨੰਨਿਆ ਪਾਂਡੇ ਤੋਂ ਵਟਸਐਪ ਚੈਟ ਦੇ ਸੰਬੰਧ ਵਿੱਚ ਵੀਰਵਾਰ ਨੂੰ ਪੁੱਛਗਿੱਛ ਕੀਤੀ ਜਾਣੀ ਸੀ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਅਨੰਨਿਆ ਤੋਂ ਵੀਰਵਾਰ ਨੂੰ ਜ਼ਿਆਦਾ ਪੁੱਛਗਿੱਛ ਨਹੀਂ ਕੀਤੀ ਗਈ। ਇਹੀ ਕਾਰਨ ਹੈ ਕਿ ਏਜੰਸੀ ਨੇ ਸ਼ੁੱਕਰਵਾਰ ਸਵੇਰੇ 11 ਵਜੇ ਅਭਿਨੇਤਰੀ ਨੂੰ ਪੁੱਛਗਿੱਛ ਲਈ ਐਨਸੀਬੀ ਦਫਤਰ ਬੁਲਾਇਆ।
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਕਰੂਜ਼ ਡਰੱਗਜ਼ ਮਾਮਲੇ ਵਿੱਚ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। ਵੀਰਵਾਰ ਸਵੇਰੇ ਸ਼ਾਹਰੁਖ ਨੇ ਆਰੀਅਨ ਖਾਨ ਨਾਸ ਮੁਲਾਕਾਤ ਕੀਤੀ ਸੀ। ਉਹ ਕਰੀਬ 15 ਮਿੰਟ ਤੱਕ ਉੱਥੇ ਰਹੇ। ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਸ਼ਾਹਰੁਖ ਖ਼ਾਨ ਆਪਣੇ ਬੇਟੇ ਨੂੰ ਮਿਲਣ ਆਏ ਸੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਆਰੀਅਨ ਖ਼ਾਨ ਅਤੇ 8 ਹੋਰਨਾਂ ਨੂੰ 3 ਅਕਤੂਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਕਰੂਜ਼ ਜਹਾਜ਼ 'ਤੇ ਐਨਸੀਬੀ ਦੁਆਰਾ ਛਾਪੇਮਾਰੀ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Mumbai Fire: ਮੁੰਬਈ ਦੇ ਲਾਲਬਾਗ ਇਲਾਕੇ ਦੀ 60 ਮੰਜ਼ਲਾ ਇਮਾਰਤ 'ਚ ਭਿਆਨਕ ਅੱਗ, ਬਾਲਕੋਨੀ ਤੋਂ ਹੇਠਾਂ ਡਿੱਗਿਆ ਸ਼ਖਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: