ਪੜਚੋਲ ਕਰੋ
Chandigarh Kare Aashiqui: ਚੰਡੀਗੜ੍ਹ 'ਚ ਵਾਨੀ ਕਪੂਰ ਨਾਲ ਆਸ਼ਿਕੀ ਫਰਮਾ ਰਹੇ ਆਯੁਸ਼ਮਾਨ ਖੁਰਾਨਾ, ਸਾਹਮਣੇ ਆਈ ਤਸਵੀਰ
ਹਾਲ ਹੀ ਵਿਚ ਵਾਨੀ ਨੇ ਦੱਸਿਆ ਸੀ ਕਿ ਫਿਲਮ 'ਤੇ ਕੰਮ ਸ਼ੁਰੂ ਹੋ ਗਿਆ ਹੈ। ਹੁਣ ਆਯੁਸ਼ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਵਾਣੀ ਅਤੇ ਫਿਲਮ ਦੇ ਨਿਰਦੇਸ਼ਕ ਨਾਲ ਸ਼ੇਅਰ ਕੀਤੀਆਂ ਹਨ।

ਚੰਡੀਗੜ੍ਹ: ਬਾਲੀਵੁੱਡ ਵਿੱਚ ਨਵੇਂ ਪ੍ਰੋਜੈਕਟਾਂ ਦੀ ਅਨਾਉਂਸਮੈਂਟ ਹੋਣੀ ਸ਼ੁਰੂ ਹੋ ਰਹੀ ਹੈ ਅਤੇ ਪੁਰਾਣੇ ਪ੍ਰੋਜੈਕਟ ਟ੍ਰੈਕ ‘ਤੇ ਆ ਰਹੇ ਹਨ। ਹੁਣ ਅਭਿਸ਼ੇਕ ਕਪੂਰ ਦੀ ਅਗਲੀ ਫਿਲਮ ਦਾ ਟਾਈਟਲ ਵੀ ਤੈਅ ਹੋ ਗਿਆ ਹੈ। ਫਿਲਮ ਦੇ ਨਾਂ ਦੇ ਐਲਾਨ ਦੇ ਨਾਲ ਫਿਲਮ ਦੀ ਲੀਡ ਕਾਸਟ ਆਯੁਸ਼ਮਾਨ ਖੁਰਾਨਾ ਅਤੇ ਵਾਨੀ ਕਪੂਰ ਦੀ ਤਸਵੀਰ ਦੇ ਨਾਲ ਹੋਇਆ। ਦੱਸ ਦਈਏ ਕਿ ਆਯੁਸ਼ਮਾਨ ਖੁਰਾਨਾ ਅਤੇ ਵਾਨੀ ਕਪੂਰ ਨੇ ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਅਗਲੀ ਫਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਵਾਨੀ ਫਿਲਮ ਦੀ ਤਿਆਰੀ ਲਈ ਚੰਡੀਗੜ੍ਹ ਪਹੁੰਚੇ ਸੀ। ਹਾਲ ਹੀ ਵਿਚ ਐਕਟਰਸ ਨੇ ਦੱਸਿਆ ਸੀ ਕਿ ਫਿਲਮ ਦਾ ਕੰਮ ਸ਼ੁਰੂ ਹੋ ਗਿਆ ਹੈ। ਹੁਣ ਆਯੁਸ਼ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਵਾਨੀ ਅਤੇ ਫਿਲਮ ਦੇ ਨਿਰਦੇਸ਼ਕ ਨਾਲ ਸਾਂਝੀਆਂ ਕੀਤੀਆਂ ਹਨ। ਵੇਖੋ ਆਯੁਸ਼ਮਾਨ ਵਲੋਂ ਸ਼ੇਅਰ ਕੀਤੀਆਂ ਦੋ ਤਸਵੀਰਾਂ:
ਖਾਸ ਗੱਲ ਇਹ ਹੈ ਕਿ ਇਹ ਅਭਿਸ਼ੇਕ ਕਪੂਰ ਦੀ ਚੌਥੀ ਫਿਲਮ ਹੈ, ਜਦੋਂ ਕਿ ਆਯੁਸ਼ਮਾਨ ਖੁਰਾਨਾ ਇਸ ਸਮੇਂ ਹਰ ਕਿਸੇ ਦੀ ਹਿੱਟ ਲਿਸਟ 'ਚ ਹਨ। ਬਾਕਸ ਆਫਿਸ 'ਤੇ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦੇ ਬਰਾਬਰ ਹਨ, ਕਿਉਂਕਿ ਅੱਜ ਕੱਲ੍ਹ ਆਯੁਸ਼ਮਾਨ ਖੁਰਾਣਾ ਜਿਸ 'ਤੇ ਵੀ ਆਪਣਾ ਹੱਥ ਰੱਖਦੇ ਹਨ ਉਹ ਚੀਜ਼ ਚਮਕ ਜਾਂਦੀ ਹੈ। ਹੌਰਰ ਕਾਮੇਡੀ ਫ਼ਿਲਮ 'ਜਿਉਂਦੇ ਰਹੋ ਭੂਤ ਜੀ' ਦਾ ਸ਼ੂਟ ਸ਼ੁਰੂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Next stop: My hometown Chandigarh for the first time❤️ Excited to be a part of Abhishek Kapoor's delightful progressive love story #ChandigarhKareAashiqui. Produced by Bhushan Kumar and Pragya Kapoor co-starring Vaani Kapoor. pic.twitter.com/0OOG7tcEWG
— Ayushmann Khurrana (@ayushmannk) October 21, 2020
ਟ੍ਰੈਂਡਿੰਗ ਟੌਪਿਕ

















