ਪੜਚੋਲ ਕਰੋ
Advertisement
'ਬਾਹੂਬਲੀ' ਦੇ ਡਾਇਰੈਕਟਰ ਨੂੰ ਕੋਰੋਨਾ, ਪਰਿਵਾਰ ਸਣੇ ਹੋਮ ਕੁਆਰੰਟੀਨ
'ਬਾਹੂਬਲੀ' ਦੇ ਡਾਇਰੈਕਟਰ ਐਸਐਸ ਰਾਜਮੌਲੀ ਤੇ ਉਨ੍ਹਾਂ ਦੇ ਪਰਿਵਾਰ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਇਹ ਜਾਣਕਾਰੀ ਖ਼ੁਦ ਰਾਜਮੌਲੀ ਨੇ ਟਵੀਟ ਕਰ ਦਿੱਤੀ ਹੈ।
ਮੁੰਬਈ: 'ਬਾਹੁਬਲੀ' ਫਿਲਮ ਦੇ ਨਿਰਦੇਸ਼ਕ ਐਸਐਸ ਰਾਜਮੌਲੀ ਤੇ ਉਨ੍ਹਾਂ ਦੇ ਪਰਿਵਾਰ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਪਾਈ ਗਈ। ਇਹ ਜਾਣਕਾਰੀ ਖੁਦ ਐਸਐਸ ਰਾਜਮੌਲੀ ਵੱਲੋਂ ਟਵੀਟ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਕੁਆਰੰਟੀਨ ਹੈ। ਇਸ ਦੇ ਨਾਲ ਰਾਜਮੌਲੀ ਨੇ ਕਿਹਾ ਕਿ ਅਸੀਂ ਚੰਗਾ ਮਹਿਸੂਸ ਕਰ ਰਹੇ ਹਾਂ, ਨਾਲ ਹੀ ਅਸੀਂ ਸਾਰੇ ਦਿਸ਼ਾ ਨਿਰਦੇਸ਼ਾਂ ਤੇ ਸਲਾਹਾਂ ਦੀ ਪਾਲਣਾ ਕਰ ਰਹੇ ਹਾਂ।
ਦੱਸ ਦੇਈਏ ਕਿ ਐਸਐਸ ਰਾਜਮੌਲੀ ਆਪਣੀ ਫਿਲਮ ‘ਬਾਹੂਬਲੀ’ ਲਈ ਮਸ਼ਹੂਰ ਹਨ। ਇਸ ਫਿਲਮ ਵਿੱਚ ਪ੍ਰਭਾਸ, ਰਾਣਾ ਡੱਗਗੁਬਤੀ, ਤਮੰਨ੍ਹਾ ਭਾਟੀਆ, ਅਨੁਸ਼ਕਾ ਸ਼ੈਟੀ, ਰਮਿਆ ਕ੍ਰਿਸ਼ਣਨ ਤੇ ਸੱਤਰਾਜ ਵਰਗੇ ਅਭਿਨੇਤਾਵਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸੀ। ਇਸ ਤੋਂ ਬਾਅਦ ਜਲਦ ਹੀ ਬਾਹੁਬਲੀ ਦੇ ਨਿਰਦੇਸ਼ਕ ਦੀ ਅਗਲੀ ਫ਼ਿਲਮ 'ਆਰਆਰਆਰ' ਵੀ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਬਾਲੀਵੁੱਡ ਐਕਟਰ ਵੀ ਕੋਰੋਨਾਵਾਇਰਸ ਤੋਂ ਅਛੂਤੇ ਨਹੀਂ ਰਹੇ। ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ, ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਤੇ ਪੋਤੀ ਆਰਾਧਿਆ ਬੱਚਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ। ਹਾਲਾਂਕਿ, ਹੁਣ ਐਸ਼ਵਰਿਆ ਰਾਏ ਤੇ ਆਰਾਧਿਆ ਬੱਚਨ ਠੀਕ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904My family members and I developed a slight fever few days ago. It subsided by itself but we got tested nevertheless. The result has shown a mild COVID positive today. We have home quarantined as prescribed by the doctors.
— rajamouli ss (@ssrajamouli) July 29, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement