(Source: ECI/ABP News/ABP Majha)
Bell Bottom Box Office: ਅਕਸ਼ੇ ਕੁਮਾਰ ਦੀ ਫਿਲਮ 'ਬੈਲ ਬੌਟਮ' ਨੂੰ ਝਟਕਾ, ਹੁਣ ਤੱਕ ਸਿਰਫ ਇੰਨੀ ਕਮਾਈ
Bell Bottom Box Office: 'ਬੈਲ ਬੌਟਮ' ਨੂੰ ਚੰਗੀ ਸਮੀਖਿਆ ਮਿਲਣ ਤੋਂ ਬਾਅਦ ਵੀ ਫਿਲਮ ਦਾ ਕਾਰੋਬਾਰ ਵਧੀਆ ਨਹੀਂ ਰਿਹਾ। ਜਾਣੋ ਫਿਲਮ ਨੇ ਪਹਿਲੇ ਵੀਕੈਂਡ ਵਿੱਚ ਕਿੰਨੀ ਕਮਾਈ ਕੀਤੀ ਹੈ।
Bell Bottom Box Office: ਫਿਲਮ 'ਬੈਲ ਬੌਟਮ' ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ, ਇਨ੍ਹਾਂ 6 ਦਿਨਾਂ 'ਚ ਫਿਲਮ ਕਮਾਈ ਦੇ ਮਾਮਲੇ 'ਚ ਚੰਗਾ ਹੁੰਗਾਰਾ ਨਹੀਂ ਲੈ ਸਕੀ। ਹਾਲਾਂਕਿ ਆਲੋਚਕ ਤੇ ਦਰਸ਼ਕ ਨੂੰ ਫਿਲਮ ਪਸੰਦ ਆ ਰਹੀ ਹੈ ਪਰ ਸਿਨੇਮਾ ਹਾਲ ਅਜੇ ਵੀ ਖਾਲੀ ਹਨ। ਫਿਲਮ ਦੇ ਪਹਿਲੇ ਵੀਕਐਂਡ 'ਚ ਬਿਜ਼ਨੈੱਸ ਨੇ 13 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ।
ਰੱਖੜੀ ਤੇ ਐਤਵਾਰ ਦੇ ਮੌਕੇ 'ਤੇ ਫਿਲਮ ਨੇ 4.40 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਪਰ ਸੋਮਵਾਰ ਨੂੰ ਫਿਲਮ ਦੀ ਕਮਾਈ 50 ਪ੍ਰਤੀਸ਼ਤ ਤੋਂ ਘੱਟ ਰਹੀ। ਫਿਲਮ ਨੇ ਸੋਮਵਾਰ ਨੂੰ 2 ਕਰੋੜ ਰੁਪਏ ਤੋਂ ਘੱਟ ਦੀ ਕਮਾਈ ਕੀਤੀ। ਕਿਹਾ ਜਾ ਰਿਹਾ ਹੈ ਕਿ ਫਿਲਮ ਦਾ ਕਾਰੋਬਾਰ ਹੁਣ ਇਸ ਤੋਂ ਘੱਟ ਹੋਣ ਦੀ ਉਮੀਦ ਹੈ। ਫਿਲਮ ਨੇ ਪੰਜ ਦਿਨਾਂ ਵਿੱਚ 15 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।
ਅਕਸ਼ੇ ਦੀਆਂ ਫਿਲਮਾਂ ਪਹਿਲੇ ਵੀਕੈਂਡ ਵਿੱਚ ਕਰਦੀਆਂ ਸੀ ਇੰਨੀ ਕਮਾਈ
ਇਸ ਫਿਲਮ ਦੀ ਮਾੜੀ ਕਮਾਈ ਕਾਰਨ ਅਕਸ਼ੇ ਕੁਮਾਰ ਦੇ ਨਾਂ ਅਜਿਹਾ ਰਿਕਾਰਡ ਜੁੜ ਗਿਆ ਹੈ, ਜਿਸ ਨੂੰ ਉਹ ਕਦੇ ਬਣਾਉਣਾ ਨਹੀਂ ਚਾਹੁਣਗੇ। ਦਰਅਸਲ, 'ਬੈਲ ਬੌਟਮ' ਨੇ ਜਿੰਨਾ ਕਾਰੋਬਾਰ 5 ਦਿਨਾਂ ਵਿੱਚ ਕਮਾਇਆ ਹੈ, ਉਸ ਦੀ ਕੋਈ ਵੀ ਫਿਲਮ ਪਹਿਲੇ ਦਿਨ ਹੀ ਕਰਦੀ ਸੀ। ਬੈਲ ਬੌਟਮ ਲਈ ਵੀਕਐਂਡ 4 ਦਿਨ ਦਾ ਸੀ। ਅਜਿਹੀ ਸਥਿਤੀ ਵਿੱਚ ਅਕਸ਼ੇ ਕੁਮਾਰ ਦੀਆਂ ਪਹਿਲੀਆਂ ਫਿਲਮਾਂ 4ਵੇਂ ਦਿਨ 70 ਤੋਂ 90 ਕਰੋੜ ਦਾ ਕਾਰੋਬਾਰ ਕਰਦੀਆਂ ਸੀ।
View this post on Instagram
ਇਹ ਰਿਕਾਰਡ ਹੋਇਆ ਅਕਸ਼ੇ ਕੁਮਾਰ ਦੇ ਨਾਂ
ਅਕਸ਼ੇ ਕੁਮਾਰ ਲਈ ਇਹ ਪਿਛਲੇ 10 ਸਾਲਾਂ ਦਾ ਉਸਦਾ ਰਿਕਾਰਡ ਤੋੜਦੀ ਹੈ। 'ਬੈਲ ਬੌਟਮ' ਪਹਿਲੇ ਵੀਕੈਂਡ 'ਚ ਸਭ ਤੋਂ ਘੱਟ ਕਮਾਈ ਕਰਨ ਵਾਲੀ ਫਿਲਮ ਬਣ ਗਈ। ਹਾਲਾਂਕਿ, ਇਹ ਨਤੀਜਾ ਸਿਰਫ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਿਨੇਮਾਘਰਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਹੋਇਆ ਹੈ। ਦੇਸ਼ ਦੇ ਬਹੁਤ ਸਾਰੇ ਸਥਾਨਾਂ 'ਤੇ 50 ਪ੍ਰਤੀਸ਼ਤ ਸਮਰੱਥਾ ਦੇ ਨਾਲ ਥੀਏਟਰ ਖੁੱਲ੍ਹੇ ਹਨ। ਇਹ ਫਿਲਮ ਵੀ ਸਿਰਫ 1600 ਸਕ੍ਰੀਨਾਂ 'ਤੇ ਰਿਲੀਜ਼ ਹੋਈ ਹੈ।
ਇਹ ਵੀ ਪੜ੍ਹੋ: Fact Check: ਕੀ ਤਾਲਿਬਾਨ ਦੀ ਵਾਪਸੀ ਮਗਰੋਂ ਅਫਗਾਨ ਔਰਤਾਂ ਦੀ ਹੋ ਰਹੀ ਨਿਲਾਮੀ? ਜਾਣੋ ਪੂਰੀ ਅਸਲੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin